Terjemahan makna Alquran Alkarim - Terjemahan Berbahasa Punjab - Arif Halim

external-link copy
125 : 6

فَمَنْ یُّرِدِ اللّٰهُ اَنْ یَّهْدِیَهٗ یَشْرَحْ صَدْرَهٗ لِلْاِسْلَامِ ۚ— وَمَنْ یُّرِدْ اَنْ یُّضِلَّهٗ یَجْعَلْ صَدْرَهٗ ضَیِّقًا حَرَجًا كَاَنَّمَا یَصَّعَّدُ فِی السَّمَآءِ ؕ— كَذٰلِكَ یَجْعَلُ اللّٰهُ الرِّجْسَ عَلَی الَّذِیْنَ لَا یُؤْمِنُوْنَ ۟

125਼ ਸੋ ਜਿਸ ਵਿਅਕਤੀ ਨੂੰ ਅੱਲਾਹ ਨੇ ਰਾਹ ’ਤੇ ਪਾਉਣਾ ਹੁੰਦਾ ਹੈ ਉਸ ਦਾ ਸੀਨਾ (ਦਿਲ) ਇਸਲਾਮ ਲਈ ਖੋਲ੍ਹ ਦਿੰਦਾ ਹੈ1 ਅਤੇ ਜਿਸ ਨੂੰ ਬੇਰਾਹ ਕਰਨਾ ਹੁੰਦਾ ਹੈ ਉਸ ਦੇ ਸੀਨੇ ਨੂੰ ਤੰਗ ਕਰ ਦਿੰਦਾ ਹੈ। ਜਿਵੇਂ ਕੋਈ ਅਕਾਸ਼ ਵੱਲ ਚੜ੍ਹਦਾ ਹੋਵੇ (ਭਾਵ ਦਮ ਘੁਟਣ ਕਾਰਨ ਮਰ ਰਿਹਾ ਹੋਵੇ)। ਇਸ ਤਰ੍ਹਾਂ ਅੱਲਾਹ ਈਮਾਨ ਨਾ ਲਿਆਉਣ ਵਾਲਿਆਂ ਉੱਤੇ (ਗੁਮਰਾਹੀ ਦੀ) ਗੰਦਗੀ ਸੁੱਟ ਦਿੰਦਾ ਹੈ। info

1 ਇਸੇ ਗੱਲ ਨੂੰ ਹਦੀਸ ਵਿਚ ਕਿਹਾ ਗਿਆ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਿਸ ਕਿਸੇ ਨਾਲ ਅੱਲਾਹ ਭਲਾਈ ਕਰਨਾ ਚਾਹੁੰਦਾ ਹੈ ਉਸ ਨੂੰ .ਕੁਰਆਨ ਤੇ ਸੁੱਨਤ ਦੀ ਸਮਝ ਬਖ਼ਸ਼ ਦਿੰਦਾ ਹੈ। (ਸਹੀ ਬੁਖ਼ਾਰੀ, ਹਦੀਸ: 71)

التفاسير: