Terjemahan makna Alquran Alkarim - Terjemahan Berbahasa Punjab - Arif Halim

Nomor Halaman:close

external-link copy
131 : 6

ذٰلِكَ اَنْ لَّمْ یَكُنْ رَّبُّكَ مُهْلِكَ الْقُرٰی بِظُلْمٍ وَّاَهْلُهَا غٰفِلُوْنَ ۟

131਼ ਇਹ ਰਸੂਲ ਇਸ ਲਈ ਭੇਜੇ ਗਏ ਕਿ ਤੁਹਾਡਾ ਰੱਬ ਕਿਸੇ ਵੀ ਬਸਤੀ ਨੂ ਜ਼ੁਲਮ ਕਾਰਨ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤਕ ਉਸ ਦੇ ਵਸਨੀਕ ਹਕੀਕਤ ਤੋਂ ਅਣਜਾਨ ਹਨ। info
التفاسير:

external-link copy
132 : 6

وَلِكُلٍّ دَرَجٰتٌ مِّمَّا عَمِلُوْا ؕ— وَمَا رَبُّكَ بِغَافِلٍ عَمَّا یَعْمَلُوْنَ ۟

132਼ ਹਰ ਇਕ ਨੂ ਉਹਨਾਂ ਦੇ ਕਰਮਾਂ ਅਨੁਸਾਰ (ਆਖ਼ਿਰਤ ਵਿਚ) ਦਰਜੇ ਮਿਲਣਗੇ ਅਤੇ ਤੁਹਾਡਾ ਰੱਬ ਉਹਨਾਂ ਦੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ। info
التفاسير:

external-link copy
133 : 6

وَرَبُّكَ الْغَنِیُّ ذُو الرَّحْمَةِ ؕ— اِنْ یَّشَاْ یُذْهِبْكُمْ وَیَسْتَخْلِفْ مِنْ بَعْدِكُمْ مَّا یَشَآءُ كَمَاۤ اَنْشَاَكُمْ مِّنْ ذُرِّیَّةِ قَوْمٍ اٰخَرِیْنَ ۟ؕ

133਼ ਅਤੇ ਤੁਹਾਡਾ ਰੱਬ ਕਿਸੇ ਦਾ ਮੁਥਾਜ ਨਹੀਂ ਸਗੋਂ ਮਿਹਰਾਂ ਕਰਦਾ ਹੇ। ਜੇ ਉਹ ਚਾਹਵੇ ਤਾਂ ਤੁਹਾਨੂੰ ਸਭ ਨੂੰ ਚੁੱਕ ਲਵੇ (ਭਾਵ ਖ਼ਤਮ ਕਰ ਦੇਵੇ) ਅਤੇ ਤੁਹਾਥੋਂ ਬਾਅਦ ਜਿਸ ਨੂੰ ਚਾਹੇ ਤੁਹਾਡਾ ਉੱਤਰ-ਅਧਿਕਾਰੀ ਬਣਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦੂਜੀ ਕੌਮ ਦੀ ਨਸਲ ਵਿੱਚੋਂ ਪੈਦਾ ਕੀਤਾ ਹੇ। info
التفاسير:

external-link copy
134 : 6

اِنَّ مَا تُوْعَدُوْنَ لَاٰتٍ ۙ— وَّمَاۤ اَنْتُمْ بِمُعْجِزِیْنَ ۟

134਼ ਜਿਸ ਚੀਜ਼ ਕਿਆਮਤ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੇ ਉਹ ਲਾਜ਼ਮੀ ਆਉਣ ਵਾਲੀ ਸ਼ੈਅ ਹੇੈ। ਤੁਸੀਂ (ਅੱਲਾਹ ਨੂੰ) ਆਜਿਜ਼ ਭਾਵ ਬੇਵਸ ਨਹੀਂ ਕਰ ਸਕਦੇ। info
التفاسير:

external-link copy
135 : 6

قُلْ یٰقَوْمِ اعْمَلُوْا عَلٰی مَكَانَتِكُمْ اِنِّیْ عَامِلٌ ۚ— فَسَوْفَ تَعْلَمُوْنَ ۙ— مَنْ تَكُوْنُ لَهٗ عَاقِبَةُ الدَّارِ ؕ— اِنَّهٗ لَا یُفْلِحُ الظّٰلِمُوْنَ ۟

135਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਮੇਰੀ ਕੌਮ! ਤੁਸੀਂ ਆਪਣਾ ਕੰਮ ਕਰਦੇ ਰਹੋ ਮੈਂ ਆਪਣਾ ਕੰਮ ਕਰ ਰਿਹਾ ਹਾਂ। ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਇਸ ਆਖ਼ਿਰਤ ਦਾ ਅੰਤ ਕਿਸ ਲਈ ਚੰਗਾ ਹੈ। ਇਹ ਗੱਲ ਸੱਚ ਹੈ ਕਿ ਜ਼ਾਲਮਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ। info
التفاسير:

external-link copy
136 : 6

وَجَعَلُوْا لِلّٰهِ مِمَّا ذَرَاَ مِنَ الْحَرْثِ وَالْاَنْعَامِ نَصِیْبًا فَقَالُوْا هٰذَا لِلّٰهِ بِزَعْمِهِمْ وَهٰذَا لِشُرَكَآىِٕنَا ۚ— فَمَا كَانَ لِشُرَكَآىِٕهِمْ فَلَا یَصِلُ اِلَی اللّٰهِ ۚ— وَمَا كَانَ لِلّٰهِ فَهُوَ یَصِلُ اِلٰی شُرَكَآىِٕهِمْ ؕ— سَآءَ مَا یَحْكُمُوْنَ ۟

136਼ ਅੱਲਾਹ ਨੇ ਜੋ ਵੀ ਖੇਤੀ ਅਤੇ ਪਸ਼ੂਆਂ ਦੇ ਰੂਪ ਵਿਚ ਪੈਦਾ ਕੀਤਾ ਹੈ ਇਹਨਾਂ ਲੋਕਾਂ ਨੇ ਆਪਣੇ ਗੁਮਾਨ ਅਨੁਸਾਰ ਉਹਨਾਂ ਵਿੱਚੋਂ ਕੁੱਝ ਹਿੱਸਾ ਅੱਲਾਹ ਲਈ ਨਿਸ਼ਚਿਤ ਕੀਤਾ ਹੈ ਅਤੇ ਆਖਦੇ ਹਨ ਕਿ ਇਹ ਅੱਲਾਹ ਲਈ ਹੈ ਅਤੇ ਇਹ ਸਾਡੇ ਇਸ਼ਟਾਂ ਲਈ ਹੈ, ਫਿਰ ਜਿਹੜਾ ਹਿੱਸਾ ਉਹਨਾਂ ਦੇ ਇਸ਼ਟਾਂ ਦਾ ਹੁੰਦਾ ਹੈ ਉਹ ਤਾਂ ਅੱਲਾਹ ਕੋਲ ਨਹੀਂ ਪੁੱਜਦਾ ਪਰ ਜਿਹੜਾ ਅੱਲਾਹ ਦਾ ਹਿੱਸਾ ਹੁੰਦਾ ਹੈ ਉਹ ਉਹਨਾਂ ਦੇ ਇਸ਼ਟਾਂ ਨੂੰ ਮਿਲ ਜਾਂਦਾ ਹੈ। ਕਿੰਨੀ ਬੇਇਨਸਾਫ਼ੀ ਦੇ ਫ਼ੈਸਲੇ ਕਰਦੇ ਹਨ! info
التفاسير:

external-link copy
137 : 6

وَكَذٰلِكَ زَیَّنَ لِكَثِیْرٍ مِّنَ الْمُشْرِكِیْنَ قَتْلَ اَوْلَادِهِمْ شُرَكَآؤُهُمْ لِیُرْدُوْهُمْ وَلِیَلْبِسُوْا عَلَیْهِمْ دِیْنَهُمْ ؕ— وَلَوْ شَآءَ اللّٰهُ مَا فَعَلُوْهُ فَذَرْهُمْ وَمَا یَفْتَرُوْنَ ۟

137਼ ਇਸੇ ਤਰ੍ਹਾਂ ਬਹੁਤ ਸਾਰੇ ਮੁਸ਼ਰਿਕਾਂ ਲਈ ਉਹਨਾਂ ਦੀ ਸੰਤਾਨ ਦਾ ਕਤਲ ਕਰਨਾ ਉਹਨਾਂ ਦੇ ਸ਼ਰੀਕਾਂ ਨੇ ਸੋਹਣਾ ਬਣਾ ਛੱਡਿਆ ਹੈ ਤਾਂ ਜੋ ਉਹਨਾਂ ਨੂੰ ਬਰਬਾਦ ਕਰ ਦੇਣ ਅਤੇ ਉਹਨਾਂ ਦੇ ਧਰਮ ਨੂੰ ਸ਼ੱਕ-ਸ਼ੁਬਹ ਵਿਚ ਪਾ ਦੇਣ। ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਇਹ ਇੰਜ ਨਾ ਕਰਦੇ। ਸੋ ਤੁਸੀਂ (ਹੇ ਨਬੀ!) ਇਹਨਾਂ ਨੂੰ ਅਤੇ ਇਨ੍ਹਾਂ ਦੇ ਝੂਠ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿਓ। info
التفاسير: