Terjemahan makna Alquran Alkarim - Terjemahan Berbahasa Punjab - Arif Halim

external-link copy
6 : 5

یٰۤاَیُّهَا الَّذِیْنَ اٰمَنُوْۤا اِذَا قُمْتُمْ اِلَی الصَّلٰوةِ فَاغْسِلُوْا وُجُوْهَكُمْ وَاَیْدِیَكُمْ اِلَی الْمَرَافِقِ وَامْسَحُوْا بِرُءُوْسِكُمْ وَاَرْجُلَكُمْ اِلَی الْكَعْبَیْنِ ؕ— وَاِنْ كُنْتُمْ جُنُبًا فَاطَّهَّرُوْا ؕ— وَاِنْ كُنْتُمْ مَّرْضٰۤی اَوْ عَلٰی سَفَرٍ اَوْ جَآءَ اَحَدٌ مِّنْكُمْ مِّنَ الْغَآىِٕطِ اَوْ لٰمَسْتُمُ النِّسَآءَ فَلَمْ تَجِدُوْا مَآءً فَتَیَمَّمُوْا صَعِیْدًا طَیِّبًا فَامْسَحُوْا بِوُجُوْهِكُمْ وَاَیْدِیْكُمْ مِّنْهُ ؕ— مَا یُرِیْدُ اللّٰهُ لِیَجْعَلَ عَلَیْكُمْ مِّنْ حَرَجٍ وَّلٰكِنْ یُّرِیْدُ لِیُطَهِّرَكُمْ وَلِیُتِمَّ نِعْمَتَهٗ عَلَیْكُمْ لَعَلَّكُمْ تَشْكُرُوْنَ ۟

6਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ (ਦੇ ਇਰਾਦੇ ਨਾਲ) ਉੱਠੋ ਤਾਂ ਤੁਹਾਨੂੰ ਚਾਹੀਦਾ ਹੇ ਕਿ ਆਪਣੇ ਚਿਹਰੇ ਨੂੰ ਧੋਵੋ ਅਤੇ ਹੱਥਾਂ ਨੂੰ ਸਨੇ ਕੁਹਨੀਆਂ ਧੋ ਲਵੋ1 ਆਪਣੇ ਸਿਰ ਉੱਤੇ (ਹੱਥ ਗਿੱਲੇ ਕਰਕੇ) ਫੇਰੋ ਅਤੇ ਆਪਣੇ ਪੈਰਾਂ ਨੂੰ ਗਿਟੇ ਸਨੇ ਧੋਵੋ। ਜੇ ਤੁਸੀਂ ਨਾਪਾਕੀ ਦੀ ਹਾਲਤ ਵਿਚ ਹੋਵੋ ਤਾਂ ਇਸ਼ਨਾਨ ਕਰ ਲਵੋ ਹਾਂ! ਜੇ ਤੁਸੀਂ ਬਿਮਾਰ ਜਾਂ ਸਫਰ ਵਿਚ ਹੋਵੋ ਜਾਂ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਿਤ-ਰੋਜ਼ ਦੀਆਂ ਲੋੜਾਂ (ਭਾਵ ਟੱਟੀ-ਪਿਸ਼ਾਬ ਆਦਿ) ਪੂਰੀਆਂ ਕਰਕੇ ਆਇਆ ਹੋਵੇ ਜਾਂ ਤੁਸੀਂ ਪਤਨੀਆਂ ਨਾਲ ਸੰਭੋਗ ਕੀਤਾ ਹੋਵੇ ਅਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਤੁਸੀਂ ਪਾਕ ਮਿੱਟੀ ਨਾਲ ਤਯੱਮੁਮ ਕਰ1 ਲਓ ਫੇਰ ਉਸ (ਮਿੱਟੀ ਨਾਲ ਲਿਬੜੇ ਹੱਥਾਂ) ਨੂੰ ਆਪਣੇ ਚਿਹਰੇ ਅਤੇ ਹੱਥਾਂ ਉੱਤੇ ਫੇਰ ਲਿਆ ਕਰੋ। ਅੱਲਾਹ ਨਹੀਂ ਚਾਹੁੰਦਾ ਕਿ ਤੁਹਾਨੂੰ ਔਖਿਆਈ ਵਿਚ ਪਾਵੇ, ਸਗੋਂ ਉਹ ਤਾਂ ਤੁਹਾਨੂੰ ਪਾਕ ਰੱਖਣਾ ਚਾਹੁੰਦਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤਾਂ ਪੂਰੀਆਂ ਕਰ ਦੇਣਾ ਚਾਹੁੰਦਾ ਹੇ, ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ। info

1 ਇਸ ਆਇਤ ਵਿਚ ਵਜ਼ੂ ਕਰਨ ਦਾ ਹੁਕਮ ਹੇ। ਕਿਆਮਤ ਦਿਹਾੜੇ ਉੱਮਤੇ ਮੁਹੰਮਦੀਯਾ ਦੀ ਵਿਸ਼ੇਸ਼ਤਾ ਹੋਵੇਗੀ ਕਿ ਉਸ ਦੇ ਵਜ਼ੂ ਵਾਲੇ ਸਰੀਰ ਦੇ ਅੰਗ ਚਮਕਣਗੇਂ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਜਦੋਂ ਮੇਰੀ ਉੱਮਤ ਦੇ ਲੋਕ ਕਿਆਮਤ ਦਿਹਾੜੇ ਬੁਲਾਏ ਜਾਣਗੇ ਤਾਂ ਵਜ਼ੂ ਕਾਰਨ ਉਹਨਾਂ ਦੇ ਮੱਥੇ, ਹੱਥ, ਪੈਰ ਚਮਕਦੇ ਹੋਣਗੇ। ਜੇ ਤੁਹਾਡੇ ’ਚੋਂ ਕੋਈ ਆਪਣੀ ਚਮਕ ਵਧਾਉਣ ਦੀ ਹਿੰਮਤ ਰੱਖਦਾ ਹੋਵੇ ਤਾਂ ਉਹ ਜ਼ਰੂਰ ਵਧਾਏ ਭਾਵ ਚੰਗੀ ਤਰ੍ਹਾਂ ਤੇ ਵੱਧ ਤੋਂ ਵੱਧ ਵਜ਼ੂ ਕਰੇ। (ਸਹੀ ਬੁਖ਼ਾਰੀ, ਹਦੀਸ: 136) 1 ਤਯੱਮੁਮ ਕਰਨ ਦਾ ਤਰੀਕਾ ਆਪਣੇ ਦੋਵਾਂ ਹੱਥਾਂ ਨੂੰ ਕਿਸੇ ਪਾਕ ਮਿੱਟੀ ਜਾਂ ਸਾਫ਼ ਧਰਤੀ ’ਤੇ ਮਾਰੋ ਫੇਰ ਦੋਵਾਂ ਹੱਥਾਂ ਤੋਂ ਮਿੱਟੀ ਝਾੜ੍ਹ ਕੇ ਇਕ ਹੱਥ ਦੀ ਹਥੇਲੀ ਦੂਜੇ ਹੱਥ ਦੀ ਪਿੱਠ ’ਤੇ ਫੇਰੋ ਅਤੇ ਫਰ ਆਪਣੇ ਚਿਹਰੇ ’ਤੇ ਮਲੋ, ਇੰਜ ਇਕ ਵਾਰ ਹੀ ਕਰਨਾ ਹੇ। (ਸਹੀ ਬੁਖ਼ਾਰੀ, ਹਦੀਸ: 347)

التفاسير: