Terjemahan makna Alquran Alkarim - Terjemahan Berbahasa Punjab - Arif Halim

ਅਲ-ਕਸਸ

external-link copy
1 : 28

طٰسٓمّٓ ۟

1਼ ਤਾ, ਸੀਨ, ਮੀਮ। info
التفاسير:

external-link copy
2 : 28

تِلْكَ اٰیٰتُ الْكِتٰبِ الْمُبِیْنِ ۟

2਼ ਇਹ ਰੌਸ਼ਨ ਕਿਤਾਬ (.ਕੁਰਆਨ) ਦੀਆਂ ਆਇਤਾਂ ਹਨ। info
التفاسير:

external-link copy
3 : 28

نَتْلُوْا عَلَیْكَ مِنْ نَّبَاِ مُوْسٰی وَفِرْعَوْنَ بِالْحَقِّ لِقَوْمٍ یُّؤْمِنُوْنَ ۟

3਼ ਹੇ ਨਬੀ! ਅਸੀਂ ਤੁਹਾਨੂੰ ਮੂਸਾ ਤੇ ਹਾਰੂਨ ਦਾ ਹਾਲ ਠੀਕ-ਠਾਕ ਸੁਣਾਉਂਦੇ ਹਾਂ, ਇਹ ਕਿੱਸਾ ਉਹਨਾਂ ਲੋਕਾਂ (ਦੇ ਲਾਭ) ਲਈ ਹੈ ਜਿਹੜੇ ਈਮਾਨ ਰੱਖਦੇ ਹਨ। info
التفاسير:

external-link copy
4 : 28

اِنَّ فِرْعَوْنَ عَلَا فِی الْاَرْضِ وَجَعَلَ اَهْلَهَا شِیَعًا یَّسْتَضْعِفُ طَآىِٕفَةً مِّنْهُمْ یُذَبِّحُ اَبْنَآءَهُمْ وَیَسْتَحْیٖ نِسَآءَهُمْ ؕ— اِنَّهٗ كَانَ مِنَ الْمُفْسِدِیْنَ ۟

4਼ ਫ਼ਿਰਔਨ ਨੇ ਧਰਤੀ (ਮਿਸਰ) ਉੱਤੇ ਸਰਕਸ਼ੀ (ਬਗਾਵਤ) ਫੈਲਾ ਰੱਖੀ ਸੀ ਅਤੇ ਮਿਸਰ ਦੇ ਲੋਕਾਂ ਨੂੰ ਕਈ ਧੜ੍ਹਿਆਂ ਵਿਚ ਵੰਡ ਸੁੱਟਿਆ ਸੀ। ਉਹਨਾਂ ਵਿੱਚੋਂ ਇਕ ਧੜੇ (ਬਨੀ-ਇਸਰਾਈਲ) ਨੂੰ ਕਮਜ਼ੋਰ ਸਮਝ ਕੇ ਦਬਾ ਕੇ ਰੱਖਦਾ ਸੀ। ਉਹ ਉਹਨਾਂ ਦੇ ਪੁੱਤਰਾਂ ਨੂੰ ਮਾਰ ਸੁੱਟਦਾ ਸੀ ਅਤੇ ਧੀਆਂ ਨੂੰ ਜਿਉਂਦੀਆਂ ਰਖਦਾ ਸੀ। ਅਸਲ ਵਿਚ ਉਹ ਫ਼ਸਾਦੀਆਂ ਵਿੱਚੋਂ ਹੀ ਸੀ। info
التفاسير:

external-link copy
5 : 28

وَنُرِیْدُ اَنْ نَّمُنَّ عَلَی الَّذِیْنَ اسْتُضْعِفُوْا فِی الْاَرْضِ وَنَجْعَلَهُمْ اَىِٕمَّةً وَّنَجْعَلَهُمُ الْوٰرِثِیْنَ ۟ۙ

5਼ ਅਸੀਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਲੋਕਾਂ ’ਤੇ ਅਹਿਸਾਨ ਕਰੀਏ, ਜਿਨ੍ਹਾਂ ਨੂੰ ਧਰਤੀ ਉੱਤੇ ਕਮਜ਼ੋਰ (ਬੇ-ਵਸ) ਸਮਝ ਕੇ ਦਬਾ ਕੇ ਰੱਖਿਆ ਗਿਆ ਸੀ, ਉਹਨਾਂ ਨੂੰ ਆਗੂ ਅਤੇ ਉਹਨਾਂ ਨੂੰ ਹੀ (ਮਿਸਰ ਦਾ) ਵਾਰਸ ਬਣਾ ਦਈਏ। info
التفاسير: