Terjemahan makna Alquran Alkarim - Terjemahan Berbahasa Punjab - Arif Halim

Nomor Halaman:close

external-link copy
56 : 25

وَمَاۤ اَرْسَلْنٰكَ اِلَّا مُبَشِّرًا وَّنَذِیْرًا ۟

56਼ (ਹੇ ਮੁਹੰਮਦ!) ਅਸਾਂ ਤਾਂ ਤੁਹਾਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਅਤੇ (ਅਜ਼ਾਬ) ਤੋਂ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ। info
التفاسير:

external-link copy
57 : 25

قُلْ مَاۤ اَسْـَٔلُكُمْ عَلَیْهِ مِنْ اَجْرٍ اِلَّا مَنْ شَآءَ اَنْ یَّتَّخِذَ اِلٰی رَبِّهٖ سَبِیْلًا ۟

57਼ (ਹੇ ਨਬੀ! ਉਹਨਾਂ ਕਾਫ਼ਿਰਾਂ ਨੂੰ) ਆਖੋ ਕਿ ਮੈਂ ਇਸ ਕੰਮ ਲਈ (.ਕੁਰਆਨੀ ਸਿੱਖਿਆਵਾਂ ਪਹੁੰਚਾਉਣ ਲਈ) ਤੁਹਾਥੋਂ ਕੋਈ ਬਦਲਾ ਨਹੀਂ ਮੰਗਦਾ। ਸੋ ਜੋ ਵੀ ਚਾਹਵੇਂ (ਇਹਨਾਂ ਸਿੱਖਿਆਵਾਂ ਨੂੰ ਮੰਨਦਾ ਹੋਇਆ) ਆਪਣੇ ਰੱਬ ਵੱਲ ਜਾ ਸਕਦਾ ਹੈ। info
التفاسير:

external-link copy
58 : 25

وَتَوَكَّلْ عَلَی الْحَیِّ الَّذِیْ لَا یَمُوْتُ وَسَبِّحْ بِحَمْدِهٖ ؕ— وَكَفٰی بِهٖ بِذُنُوْبِ عِبَادِهٖ خَبِیْرَا ۟

58਼ ਸੋ ਤੁਸੀਂ ਉਸ ਸਦਾ ਜੀਵਿਤ ਰਹਿਣ ਵਾਲੇ (ਅੱਲਾਹ) ’ਤੇ ਭਰੋਸਾ ਰੱਖੋ ਜਿਸ ਨੂੰ ਕਦੇ ਮੌਤ ਨਹੀਂ ਆਵੇਗੀ ਅਤੇ ਉਸ ਦੀ ਮਹਿਮਾ ਨਾਲ ਉਸ ਦੀ ਤਸਬੀਹ ਕਰੋ। ਉਹ (ਰੱਬ) ਆਪਣੇ ਬੰਦਿਆਂ ਦੇ ਗੁਨਾਹਾਂ ਤੋਂ ਸਭ ਤੋਂ ਵੱਧ ਜਾਣੂ ਹੈ। info
التفاسير:

external-link copy
59 : 25

١لَّذِیْ خَلَقَ السَّمٰوٰتِ وَالْاَرْضَ وَمَا بَیْنَهُمَا فِیْ سِتَّةِ اَیَّامٍ ثُمَّ اسْتَوٰی عَلَی الْعَرْشِ ۛۚ— اَلرَّحْمٰنُ فَسْـَٔلْ بِهٖ خَبِیْرًا ۟

59਼ (ਅੱਲਾਹ) ਉਹ ਜ਼ਾਤ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫੇਰ ਅਰਸ਼ (ਅਕਾਸ਼) ’ਤੇ ਵਿਰਾਜਮਾਨ ਹੋਇਆ। ਉਹੀ ਰਹਿਮਾਨ ਹੈ, ਤੁਸੀਂ ਉਸ ਦੀ ਸ਼ਾਨ ਕਿਸੇ ਜਾਣਨ ਵਾਲੇ ਤੋਂ ਪੁੱਛੋ। info
التفاسير:

external-link copy
60 : 25

وَاِذَا قِیْلَ لَهُمُ اسْجُدُوْا لِلرَّحْمٰنِ ۚ— قَالُوْا وَمَا الرَّحْمٰنُ ۗ— اَنَسْجُدُ لِمَا تَاْمُرُنَا وَزَادَهُمْ نُفُوْرًا ۟

60਼ ਜਦੋਂ ਉਹਨਾਂ (ਕਾਫ਼ਿਰਾਂ) ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ ਤਾਂ ਪੁੱਛਦੇ ਹਨ ਕਿ ਰਹਿਮਾਨ ਕੌਣ ਹੈ? ਕੀ ਅਸੀਂ ਉਸ ਨੂੰ ਸਿਜਦਾ ਕਰੀਏ ਜਿਸ ਦਾ ਹੁਕਮ ਤੁਸੀਂ (ਮੁਹੰਮਦ ਸ:) ਸਾਨੂੰ ਦੇ ਰਹੇ ਹੋ? ਇਸ ਗੱਲ ਨੇ ਤਾਂ ਉਹਨਾਂ ਦੀ ਘਿਰਨਾਂ ਵਿਚ ਵਧੇਰੇ ਵਾਧਾ ਕੀਤਾ ਹੈ। info
التفاسير:

external-link copy
61 : 25

تَبٰرَكَ الَّذِیْ جَعَلَ فِی السَّمَآءِ بُرُوْجًا وَّجَعَلَ فِیْهَا سِرٰجًا وَّقَمَرًا مُّنِیْرًا ۟

61਼ ਉਹ ਵੱਡੀਆਂ ਬਰਕਤਾਂ ਵਾਲਾ ਹੈ ਜਿਸ ਨੇ ਅਕਾਸ਼ ਵਿਚ ਬੁਰਜ ਬਣਾਏ ਅਤੇ ਉਸੇ ਵਿਚ ਚਰਾਗ਼ (ਸੂਰਜ) ਅਤੇ ਰੌਸ਼ਨ ਚੰਨ ਬਣਾਇਆ। info
التفاسير:

external-link copy
62 : 25

وَهُوَ الَّذِیْ جَعَلَ الَّیْلَ وَالنَّهَارَ خِلْفَةً لِّمَنْ اَرَادَ اَنْ یَّذَّكَّرَ اَوْ اَرَادَ شُكُوْرًا ۟

62਼ ਉਸੇ ਨੇ ਇਕ ਦੂਜੇ ਦੇ ਪਿੱਛੇ ਆਉਣ ਵਾਲੇ ਰਾਤ ਤੇ ਦਿਨ ਬਣਾਏ। ਇਹ ਸਭ ਉਸ ਵਿਅਕਤੀ ਨੂੰ ਸਮਝਾਉਣ ਲਈ ਹੈ ਜਿਹੜਾ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਧੰਨਵਾਦੀ ਹੋਣਾ ਚਾਹੁੰਦਾ ਹੈ। info
التفاسير:

external-link copy
63 : 25

وَعِبَادُ الرَّحْمٰنِ الَّذِیْنَ یَمْشُوْنَ عَلَی الْاَرْضِ هَوْنًا وَّاِذَا خَاطَبَهُمُ الْجٰهِلُوْنَ قَالُوْا سَلٰمًا ۟

63਼ ਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ। ਜਦੋਂ ਜਾਹਿਲ ਲੋਕ ਉਹਨਾਂ ਨਾਲ (ਬੇਤੁਕੀਆਂ) ਗੱਲਾਂ ਕਰਨ ਲੱਗਦੇ ਹਨ ਤਾਂ ਉਹ (ਉਲਝਦੇ ਨਹੀਂ) ਬਸ ਕਹਿੰਦੇ ਹਨ ਕਿ ਤੁਹਾਨੂੰ ਮੇਰਾ ਸਲਾਮ। info
التفاسير:

external-link copy
64 : 25

وَالَّذِیْنَ یَبِیْتُوْنَ لِرَبِّهِمْ سُجَّدًا وَّقِیَامًا ۟

64਼ ਅਤੇ ਜਿਹੜੇ ਆਪਣੇ ਰੱਬ ਦੇ ਹਜ਼ੂਰ ਸਿਜਦੇ ਤੇ ਕਿਯਾਮ ਕਰਦੇ (ਭਾਵ ਨਮਾਜ਼ਾਂ ਪੜ੍ਹਦੇ) ਹੋਏ ਰਾਤਾਂ ਗੁਜ਼ਾਰਦੇ ਹਨ।1 info

1 ਭਾਵ ਫ਼ਰਜ਼ਾਂ ਦੇ ਨਾਲੋ-ਨਾਲ ਨਫ਼ਲਾਂ ਦੀ ਅਦਾਇਗੀ ਕਰਨ ਵਾਲੇ ਵੀ ਇਹਨਾਂ ਵਾਂਗ ਹੋਣਗੇ ਫ਼ਰਜਾਂ ਦੀ ਅਦਾਇਗੀ ਵੀ ਕੋਈ ਛੋਟੀ ਜਿਹੇ ਗੱਲ ਨਹੀਂ ਉਹ ਸਭ ਵੀ ਇਸ ਵਿਚ ਸ਼ਾਮਲ ਹਨ।

التفاسير:

external-link copy
65 : 25

وَالَّذِیْنَ یَقُوْلُوْنَ رَبَّنَا اصْرِفْ عَنَّا عَذَابَ جَهَنَّمَ ۖۗ— اِنَّ عَذَابَهَا كَانَ غَرَامًا ۟ۗۖ

65਼ ਅਤੇ ਜਿਹੜੇ ਇਹ ਦੁਆਵਾਂ ਕਰਦੇ ਹਨ ਕਿ ਹੇ ਸਾਡੇ ਰੱਬਾ! ਨਰਕ ਦਾ ਅਜ਼ਾਬ ਸਾਥੋਂ ਪਰਾਂ ਹੀ ਰੱਖਿਓ ਕਿਉਂ ਜੋ ਉਸ ਦਾ ਅਜ਼ਾਬ ਸਦਾ ਲਈ ਚਿੰਬੜਣ ਵਾਲਾ ਹੈ। info
التفاسير:

external-link copy
66 : 25

اِنَّهَا سَآءَتْ مُسْتَقَرًّا وَّمُقَامًا ۟

66਼ ਨਿਰਸੰਦੇਹ, ਉਹ (ਨਰਕ) ਤਾਂ ਵੱਡੀ ਭੈੜੀ ਠਹਿਰਨ ਅਤੇ ਰਹਿਣ ਵਾਲੀ ਥਾਂ ਹੈ। info
التفاسير:

external-link copy
67 : 25

وَالَّذِیْنَ اِذَاۤ اَنْفَقُوْا لَمْ یُسْرِفُوْا وَلَمْ یَقْتُرُوْا وَكَانَ بَیْنَ ذٰلِكَ قَوَامًا ۟

67਼ ਉਹ ਲੋਕ ਖ਼ਰਚ ਕਰਦੇ ਸਮੇਂ ਨਾ ਤਾਂ ਫਾਲਤੂ (ਲੋੜ ਤੋਂ ਵਧ) ਖ਼ਰਚ ਕਰਦੇ ਹਨ ਅਤੇ ਨਾ ਹੀ ਕੰਜੂਸੀ ਤੋਂ ਕੰਮ ਲੈਂਦੇ ਹਨ, ਸਗੋਂ ਉਹਨਾਂ ਦੋਵਾਂ ਦੇ ਵਿਚਾਲੇ ਵਾਲੀ ਰਾਹ ਅਪਣਾਉਂਦੇ ਹਨ। info
التفاسير: