2 ਜਦੋਂ ਅੱਲਾਹ ਨੇ ਇਹ ਇਰਸ਼ਾਦ ਫ਼ਰਮਾਇਆ ਤਾਂ ਮੁਸ਼ਰੀਕੀਨ-ਏ-ਕੁਰੈਸ਼ ਬਹੁਤ ਖ਼ੁਸ਼ ਹੋਏ ਅਤੇ ਆਖਣ ਲੱਗੇ ਕਿ ਅਸੀਂ ਤਾਂ ਦੋਜ਼ਖ ਵਿਚ ਆਪਣੇ ਈਸ਼ਟਾਂ ਨਾਲ ਹੋਵਾਂਗੇ। ਜਿਵੇਂ ਨਕਰ ਵਿਚ ਬੁਤ ਆਪਣੇ ਪੁਜਾਰੀਆਂ ਨਾਲ ਹੋਣਗੇ। ਸੋ ਮਰੀਅਮ ਦਾ ਪੁੱਤਰ ਈਸਾ ਅਤੇ ਉਜ਼ੈਰ (ਅ:) ਨਰਕ ਵਿਚ ਆਪਣੇ ਪੂਜਾਰੀਆਂ ਨਾਲ ਹੋਣਗੇ, ਇਸ ਤਰ੍ਹਾਂ ਦੂਜੇ ਲੋਕ ਵੀ। ਸੋ ਅੱਲਾਹ ਨੇ ਇਸ ਸਮੱਸਿਆ ਦਾ ਹੱਲ ਅਤੇ ਮੁਸ਼ਰਿਕਾਂ ਦੇ ਦਾਵੇ ਦੀ ਨਖੇਦੀ ਲਈ ਕੁਰਆਨ ਦੀ ਆਇਤ 101/21 ਨਾਜ਼ਿਲ ਫ਼ਰਮਾਈ ਕਿ ਬੇਸ਼ੱਕ ਜਿਨ੍ਹਾਂ ਲੋਕਾਂ ਲਈ ਸਾਡੇ ਵੱਲੋਂ ਪਹਿਲਾਂ ਤੋਂ ਹੀ ਨੇਕੀ ਮੁਕੱਦਰ ਬਣ ਚੁੱਕੀ ਹੈ ਉਹ ਜ਼ਰੂਰ ਹੀ ਨਰਕ ਤੋਂ ਦੂਰ ਰੱਖੇ ਜਾਣਗੇ।
1 ਜਦੋਂ ਹਜ਼ਰਤ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ ਅਤੇ ਆਖਿਆ ਕਿ ਜਦੋਂ ਉਹ ਲੋਕ ਜਿਨ੍ਹਾਂ ਦੇ ਮੁਕੱਦਰ ਵਿਚ ਨਰਕ ਲਿਖੀ ਜਾ ਚੁੱਕੀ ਹੈ ਕਿ ਉਹ ਸਦਾ ਹੀ ਉੱਥੇ ਰਹਿਣਗੇ ਅਤੇ ਨਰਕ ਵਿਚ ਸੁੱਟ ਦਿੱਤੇ ਜਾਣਗੇ ਤਾਂ ਇਹਨਾਂ ਵਿੱਚੋਂ ਹਰ ਇਕ ਨੂੰ ਵੱਖ ਵੱਖ ਅੱਗ ਦੇ ਸੰਦੂਕ ਵਿਚ ਸੁੱਟ ਦਿੱਤਾ ਜਾਵੇਗਾ ਅਤੇ ਉਹ ਦੇਖ ਨਾ ਸਕਣਗੇ ਕਿ ਉਸ ਦੋਂ ਛੁੱਟ ਕਿਸੇ ਹੋਰ ਨੂੰ ਵੀ ਨਰਕ ਦੀ ਸਜ਼ਾ ਦਿੱਤੀ ਗਈ ਹੈ। ਫੇਰ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ। (ਇਬਨੇ ਕਸੀਰ, ਅਤ-ਤਿਬਰੀ, ਅਲ-ਕੁਰਤਬੀ)