Terjemahan makna Alquran Alkarim - Terjemahan Berbahasa Punjab - Arif Halim

Nomor Halaman:close

external-link copy
52 : 15

اِذْ دَخَلُوْا عَلَیْهِ فَقَالُوْا سَلٰمًا ؕ— قَالَ اِنَّا مِنْكُمْ وَجِلُوْنَ ۟

52਼ ਜਦੋਂ ਉਹ (ਮਹਿਮਾਨ) ਉਸ (ਇਬਰਾਹੀਮ) ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਕੀਤਾ ਤਾਂ ਉਸ ਨੇ (ਇਬਰਾਹੀਮ) ਨੇ ਕਿਹਾ ਕਿ ਸਾਨੂੰ ਤਾਂ ਤੁਹਾਥੋਂ ਡਰ ਲੱਗਦਾ ਹੈ। info
التفاسير:

external-link copy
53 : 15

قَالُوْا لَا تَوْجَلْ اِنَّا نُبَشِّرُكَ بِغُلٰمٍ عَلِیْمٍ ۟

53਼ ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਡਰੋ ਨਾ, ਅਸੀਂ ਤੈਨੂੰ ਇਕ ਗਿਆਨਵਾਨ ਪੁੱਤਰ ਦੀ ਖ਼ੁਸ਼ਖ਼ਬਰੀ ਸੁਣਾਉਂਦੇ ਹਾਂ। info
التفاسير:

external-link copy
54 : 15

قَالَ اَبَشَّرْتُمُوْنِیْ عَلٰۤی اَنْ مَّسَّنِیَ الْكِبَرُ فَبِمَ تُبَشِّرُوْنَ ۟

54਼ (ਇਬਰਾਹੀਮ ਨੇ) ਕਿਹਾ ਕਿ ਇਸ ਬੁਢਾਪੇ ਵਿਚ ਮੈਨੂੰ ਖ਼ੁਸ਼ਖ਼ਬਰੀ ਦੇ ਰਹੇ ਹੋ, ਇਹ ਖ਼ੁਸ਼ਖ਼ਬਰੀ ਤੁਸੀਂ ਕਿਵੇਂ ਦੇ ਰਹੇ ਹੋ ? info
التفاسير:

external-link copy
55 : 15

قَالُوْا بَشَّرْنٰكَ بِالْحَقِّ فَلَا تَكُنْ مِّنَ الْقٰنِطِیْنَ ۟

55਼ ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਅਸੀਂ ਤੁਹਾਨੂੰ ਇਕ ਸੱਚੀ ਖ਼ੁਸ਼ਖ਼ਬਰੀ ਦੇ ਰਹੇ ਹਾਂ, ਤੂੰ ਨਿਰਾਸ਼ ਨਾ ਹੋ? info
التفاسير:

external-link copy
56 : 15

قَالَ وَمَنْ یَّقْنَطُ مِنْ رَّحْمَةِ رَبِّهٖۤ اِلَّا الضَّآلُّوْنَ ۟

56਼ ਇਬਰਾਹੀਮ ਨੇ ਕਿਹਾ ਕਿ ਆਪਣੇ ਰੱਬ ਦੀ ਰਹਿਮਤ ਤੋਂ ਕੁਰਾਹੀਏ ਹੀ ਨਿਰਾਸ਼ ਹੁੰਦੇ ਹਨ। info
التفاسير:

external-link copy
57 : 15

قَالَ فَمَا خَطْبُكُمْ اَیُّهَا الْمُرْسَلُوْنَ ۟

57਼ ਇਬਰਾਹੀਮ ਨੇ ਪੁੱਛਿਆ ਕਿ ਹੇ (ਰੱਬ ਵੱਲੋਂ) ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਉਦੇਸ਼ ਕੀ ਹੈ ? info
التفاسير:

external-link copy
58 : 15

قَالُوْۤا اِنَّاۤ اُرْسِلْنَاۤ اِلٰی قَوْمٍ مُّجْرِمِیْنَ ۟ۙ

58਼ ਉਹਨਾਂ ਨੇ ਕਿਹਾ ਕਿ ਅਸੀਂ ਇਕ ਪਾਪੀ ਕੌਮ ਵੱਲ ਭੇਜੇ ਗਏ ਹਨ। info
التفاسير:

external-link copy
59 : 15

اِلَّاۤ اٰلَ لُوْطٍ ؕ— اِنَّا لَمُنَجُّوْهُمْ اَجْمَعِیْنَ ۟ۙ

59਼ ਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਸਭ (ਈਮਾਨ ਵਾਲਿਆਂ) ਨੂੰਮ (ਅਜ਼ਾਬ ਤੋਂ) ਬਚਾ ਲਵਾਂਗੇ। info
التفاسير:

external-link copy
60 : 15

اِلَّا امْرَاَتَهٗ قَدَّرْنَاۤ ۙ— اِنَّهَا لَمِنَ الْغٰبِرِیْنَ ۟۠

60਼ ਸਿਵਾਏ ਉਸ (ਲੂਤ) ਦੀ ਪਤਨੀ ਤੋਂ ਜਿਸ ਲਈ ਅਸੀਂ ਮਿੱਥਿਆ ਹੋਇਆ ਹੈ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ। info
التفاسير:

external-link copy
61 : 15

فَلَمَّا جَآءَ اٰلَ لُوْطِ ١لْمُرْسَلُوْنَ ۟ۙ

61਼ ਜਦੋਂ ਭੇਜੇ ਹੋਏ (ਫ਼ਰਿਸ਼ਤੇ) ਲੂਤ ਦੇ ਘਰ ਪਹੁੰਚੇ। info
التفاسير:

external-link copy
62 : 15

قَالَ اِنَّكُمْ قَوْمٌ مُّنْكَرُوْنَ ۟

62਼ ਤਾਂ ਉਹਨਾਂ (ਲੂਤ) ਨੇ ਕਿਹਾ ਕਿ ਤੁਸੀਂ ਲੋਕ ਤਾਂ ਅਜਨਬੀ ਲੱਗਦੇ ਹੋ। info
التفاسير:

external-link copy
63 : 15

قَالُوْا بَلْ جِئْنٰكَ بِمَا كَانُوْا فِیْهِ یَمْتَرُوْنَ ۟

63਼ ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ, (ਨਹੀਂ) ਅਸੀਂ ਤਾਂ ਤੇਰੇ ਕੋਲ ਉਹ (ਅਜ਼ਾਬ) ਲੈ ਕੇ ਆਏ ਹਾਂ ਜਿਸ ਦੇ ਆਉਣ ਵਿਚ ਇਹ ਲੋਕ ਸ਼ੱਕ ਕਰਦੇ ਸਨ। info
التفاسير:

external-link copy
64 : 15

وَاَتَیْنٰكَ بِالْحَقِّ وَاِنَّا لَصٰدِقُوْنَ ۟

64਼ ਅਸੀਂ ਤੇਰੇ ਕੋਲ ਸੱਚਾਈ ਲੈਕੇ ਆਏ ਹਾਂ ਅਤੇ ਬੇਸ਼ੱਕ ਅਸੀਂ ਹਾਂ ਵੀ ਸੱਚੇ। info
التفاسير:

external-link copy
65 : 15

فَاَسْرِ بِاَهْلِكَ بِقِطْعٍ مِّنَ الَّیْلِ وَاتَّبِعْ اَدْبَارَهُمْ وَلَا یَلْتَفِتْ مِنْكُمْ اَحَدٌ وَّامْضُوْا حَیْثُ تُؤْمَرُوْنَ ۟

65਼ ਹੁਣ ਤੂੰ ਆਪਣੇ ਪਰਿਵਾਰ ਸਨੇ ਰਾਤ ਰਹਿੰਦੇ ਘਰੋਂ ਨਿਕਲ ਜਾ ਅਤੇ ਤੁਸੀਂ ਇਨ੍ਹਾਂ (ਈਮਾਨ ਵਾਲਿਆਂ) ਦੇ ਪਿੱਛੇ ਹੀ ਰਹਿਣਾ ਅਤੇ ਤੁਹਾਡੇ ਵਿੱਚੋਂ ਕੋਈ ਪਿਛਾਂਹ ਮੁੜ ਕੇ ਨਾ ਵੇਖੇ। ਤੁਹਾਨੂੰ ਜਿੱਥੇ ਜਾਣ ਲਈ ਹੁਕਮ ਦਿੱਤਾ ਜਾ ਰਿਹਾ ਹੈ ਉੱਥੇ ਹੀ ਚਲੇ ਜਾਣਾ। info
التفاسير:

external-link copy
66 : 15

وَقَضَیْنَاۤ اِلَیْهِ ذٰلِكَ الْاَمْرَ اَنَّ دَابِرَ هٰۤؤُلَآءِ مَقْطُوْعٌ مُّصْبِحِیْنَ ۟

66਼ ਅਤੇ ਅਸੀਂ ਉਹਨਾਂ (ਕੌਮੇ-ਲੂਤ) ਲਈ ਇਹੋ ਫ਼ੈਸਲਾ ਕੀਤਾ ਕਿ ਸਵੇਰਾ ਹੋਣ ਤਕ ਇਹਨਾਂ ਲੋਕਾਂ ਦੀ ਜੜ੍ਹ ਵੱਡ ਸੁੱਟੀ ਜਾਵੇਗੀ। info
التفاسير:

external-link copy
67 : 15

وَجَآءَ اَهْلُ الْمَدِیْنَةِ یَسْتَبْشِرُوْنَ ۟

67਼ ਅਤੇ ਸ਼ਹਿਰ (ਸੱਦੂਮ) ਦੇ ਵਾਸੀ (ਫ਼ਰਿਸ਼ਤਿਆਂ ਨੂੰ ਸੋਹਣੇ ਮੁੰਡਿਆਂ ਦੇ ਰੂਪ ਵਿਚ) ਵੇਖ ਕੇ ਖ਼ੁਸ਼ੀਆਂ ਮਣਾਉਂਦੇ ਹੋਏ (ਲੂਤ ਦੇ ਘਰ) ਆਏ। info
التفاسير:

external-link copy
68 : 15

قَالَ اِنَّ هٰۤؤُلَآءِ ضَیْفِیْ فَلَا تَفْضَحُوْنِ ۟ۙ

68਼ ਉਸ (ਲੂਤ) ਨੇ ਕਿਹਾ ਕਿ ਬੇਸ਼ੱਕ ਇਹ ਲੋਕ ਮੇਰੇ ਮਹਿਮਾਨ ਹਨ ਤੁਸੀਂ ਮੈਨੂੰ ਅਪਮਾਨਿਤ ਨਾ ਕਰੋ। info
التفاسير:

external-link copy
69 : 15

وَاتَّقُوا اللّٰهَ وَلَا تُخْزُوْنِ ۟

69਼ ਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ। info
التفاسير:

external-link copy
70 : 15

قَالُوْۤا اَوَلَمْ نَنْهَكَ عَنِ الْعٰلَمِیْنَ ۟

70਼ ਉਹ (ਸ਼ਹਿਰ ਵਾਸੀ) ਬੋਲੇ ਕਿ ਕੀ ਅਸੀਂ ਤੁਹਾਨੂੰ ਦੁਨੀਆਂ ਭਰ ਦੀ ਠੇਕੇਦਾਰੀ ਤੋਂ ਮਨ੍ਹਾਂ ਨਹੀਂ ਸੀ ਕੀਤਾ? info
التفاسير: