Terjemahan makna Alquran Alkarim - Terjemahan Berbahasa Punjab - Arif Halim

external-link copy
4 : 114

مِنْ شَرِّ الْوَسْوَاسِ ۙ۬— الْخَنَّاسِ ۟ۙ

4਼ ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। 2 info

2 ਇਸ ਤੋਂ ਭਾਵ ਸ਼ੈਤਾਨ ਹੈ ਤੇ ਇਸ ਦਾ ਭਾਵ ਮਨੁੱਖੀ ਇੱਛਾਵਾਂ ਵੀ ਹਨ ਕਿਉਂ ਜੋ ਉਹ ਵੀ ਮਨੁੱਖ ਨੂੰ ਆਮ ਕਰਕੇ ਬੁਰਾਈ ਵੱਲ ਹੀ ਲੈਕੇ ਜਾਂਦੀਆਂ ਹਨ ਜਿਵੇਂ ਕਿ ਹਦੀਸ ਵਿਚ ਹੈ, ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਨਰਕ ਮਨੁੱਖੀ ਇੱਛਾਵਾਂ ਵਿਚ ਘਿਰੀ ਹੋਈ ਹੈ ਅਤੇ ਜੰਨਤ ਉਹਨਾਂ ਕੰਮਾਂ ਵਿਚ ਘਿਰੀ ਹੋਈ ਹੈ ਜਿਹੜੀ ਦਿਲ ਨੂੰ ਬੁਰੀਆਂ ਲੱਗਦੀਆਂ ਹਨ। (ਸਹੀ ਬੁਖ਼ਾਰੀ, ਹਦੀਸ: 6487) ● ਇਸ ਤੋਂ ਭਾਵ ਹੈ ਕਿ ਮਨੁੱਖੀ ਇੱਛਾਵਾਂ ਤੇ ਰੁਵਾਨੀ ਜਜ਼ਬਾਤ ਨਰਕ ਵੱਲ ਹੀ ਅਗਵਾਈ ਕਰਦੇ ਹਨ ਜਦ ਕਿ ਇੱਛਾਵਾਂ ’ਤੇ ਕਾਬੂ ਪਾਉਣਾ ਪਵਿੱਤਰਤਾ ਧਾਰਨ ਕਰਨਾ, ਨੇਕੀ ਦੇ ਦੂਜੇ ਕੰਮ ਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਜੰਨਤ ਵੱਲ ਲੈਕੇ ਜਾਂਦੀ ਹੈ। ਜਿਹੜੀਆਂ ਕਰਤੂਤਾਂ ਨਰਕ ਦਾ ਕਾਰਨ ਬਣਦੀਆਂ ਹਨ ਉਹਨਾਂ ਦਾ ਕਰਨਾ ਬਹੁਤ ਸੌੌਖਾ ਦਿੱਸਦਾ ਹੈ ਜਦ ਕਿ ਜੰਨਤ ਦੀ ਪ੍ਰਾਪਤੀ ਵਾਲੇ ਕੰਮ ਔੌਖੇ ਵਿਖਾਈ ਦਿੰਦੇ ਹਨ।

التفاسير: