क़ुरआन के अर्थों का अनुवाद - पंजाबी अनुवाद - आरिफ़ हलीम

external-link copy
11 : 8

اِذْ یُغَشِّیْكُمُ النُّعَاسَ اَمَنَةً مِّنْهُ وَیُنَزِّلُ عَلَیْكُمْ مِّنَ السَّمَآءِ مَآءً لِّیُطَهِّرَكُمْ بِهٖ وَیُذْهِبَ عَنْكُمْ رِجْزَ الشَّیْطٰنِ وَلِیَرْبِطَ عَلٰی قُلُوْبِكُمْ وَیُثَبِّتَ بِهِ الْاَقْدَامَ ۟ؕ

11਼ ਰਤਾ ਉਸ ਵੇਲੇ ਨੂੰ ਵੀ ਯਾਦ ਕਰੋ ਜਦੋਂ ਉਸ (ਅੱਲਾਹ) ਨੇ ਆਪਣੇ ਵੱਲੋਂ ਤੁਹਾਨੂੰ ਅਮਨ ਸ਼ਾਂਤੀ ਦੇਣ ਲਈ ਤੁਹਾਡੇ ’ਤੇ ਉੰਘ ਉਤਾਰੀ ਅਤੇ ਤੁਹਾਡੇ ’ਤੇ ਅਕਾਸ਼ ਤੋਂ ਪਾਣੀ (ਮੀਂਹ) ਬਰਸਾਇਆ, ਤਾਂ ਜੋ ਇਸ ਪਾਣੀ (ਮੀਂਹ) ਰਾਹੀਂ ਤੁਹਾਨੂੰ ਪਵਿੱਤਰ ਕਰ ਦੇਵੇ ਅਤੇ ਸ਼ੈਤਾਨ ਦੀ ਪਾਈ ਹੋਈ (ਭੈੜੇ ਵਿਚਾਰਾਂ ਦੀ) ਗੰਦਗੀ ਤੋਂ ਤੁਹਾਨੂੰ ਛੁਟਕਾਰਾ ਦੇਵੇ ਅਤੇ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ (ਭਾਵ ਹਿੱਮਤ ਹੌਸਲਾ ਦੇਵੇ) ਅਤੇ ਤਾਂ ਜੋ ਤੁਹਾਡੇ ਪੈਰ ਜਮਾ ਦੇਵੇ। info
التفاسير: