क़ुरआन के अर्थों का अनुवाद - पंजाबी अनुवाद - आरिफ़ हलीम

ਅਸ਼^ਸ਼ੂਰਾ

external-link copy
1 : 69

اَلْحَآقَّةُ ۟ۙ

1਼ ਵਾਪਰਨ ਵਾਲੀ, ਹੁਣੇ ਵਾਪਰਨ ਵਾਲੀ ਹੈ। info
التفاسير:

external-link copy
2 : 69

مَا الْحَآقَّةُ ۟ۚ

2਼ ਕੀ ਹੈ, ਉਹ ਵਾਪਰਨ ਵਾਲੀ? info
التفاسير:

external-link copy
3 : 69

وَمَاۤ اَدْرٰىكَ مَا الْحَآقَّةُ ۟ؕ

3਼ ਤੁਹਾਨੂੰ ਵਾਪਰਨ ਵਾਲੀ ਦੀ ਖ਼ਬਰ ਕਿਸ ਨੇ ਦਿੱਤੀ ਹੈ ? info
التفاسير:

external-link copy
4 : 69

كَذَّبَتْ ثَمُوْدُ وَعَادٌ بِالْقَارِعَةِ ۟

4਼ ‘ਸਮੂਦ’ ਅਤੇ ‘ਆਦ’ ਨੇ ਇਸ ਬਰਬਾਦ ਕਰਨ ਵਾਲੀ ਕਿਆਮਤ ਨੂੰ ਝੁਠਲਾਇਆ। info
التفاسير:

external-link copy
5 : 69

فَاَمَّا ثَمُوْدُ فَاُهْلِكُوْا بِالطَّاغِیَةِ ۟

5਼ ਜਿਹੜੇ ‘ਸਮੂਦੀ’ ਸਨ ਉਹ ਇਕ ਵੱਡੀ ਤੇਜ਼ ਡਰਾਉਣ ਵਾਲੀ ਆਵਾਜ਼ ਨਾਲ ਹਲਾਕ ਕਰ ਦਿੱਤੇ ਗਏ। info
التفاسير:

external-link copy
6 : 69

وَاَمَّا عَادٌ فَاُهْلِكُوْا بِرِیْحٍ صَرْصَرٍ عَاتِیَةٍ ۟ۙ

6਼ ਅਤੇ ਜਿਹੜੇ ‘ਆਦੀ’ ਸਨ ਉਹ ਤੇਜ਼ ਸ਼ੂਕਦੀ ਹਨੇਰੀ ਨਾਲ ਬਰਬਾਦ ਹੋ ਗਏ। info
التفاسير:

external-link copy
7 : 69

سَخَّرَهَا عَلَیْهِمْ سَبْعَ لَیَالٍ وَّثَمٰنِیَةَ اَیَّامٍ ۙ— حُسُوْمًا فَتَرَی الْقَوْمَ فِیْهَا صَرْعٰی ۙ— كَاَنَّهُمْ اَعْجَازُ نَخْلٍ خَاوِیَةٍ ۟ۚ

7਼ ਅੱਲਾਹ ਨੇ ਉਹਨਾਂ ’ਤੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਇਸ (ਹਨੇਰੀ) ਨੂੰ ਚਾੜ੍ਹੀਂ ਰੱਖਿਆ, ਜੇ ਤੁਸੀਂ ਉੱਥੇ ਹੁੰਦੇ ਤਾਂ ਤੁਸੀਂ ਉਸ ਕੌਮ ਨੂੰ ਇੰਜ ਬਰਬਾਦ ਪਏ ਵੇਖਦੇ ਜਿਵੇਂ ਉਹ ਖਜੂਰ ਦੇ ਪੋਲੇ ਹੋ ਚੁੱਕੇ ਮੋਛੇ ਹੋਣ। info
التفاسير:

external-link copy
8 : 69

فَهَلْ تَرٰی لَهُمْ مِّنْ بَاقِیَةٍ ۟

8਼ ਕੀ ਤੁਸੀਂ ਉਹਨਾਂ ਕੌਮਾਂ ਦਾ ਕੁੱਝ ਵੀ ਬਾਕੀ ਬਚਿਆ ਹੋਇਆ ਵੇਖਦੇ ਹੋ? info
التفاسير:

external-link copy
9 : 69

وَجَآءَ فِرْعَوْنُ وَمَنْ قَبْلَهٗ وَالْمُؤْتَفِكٰتُ بِالْخَاطِئَةِ ۟ۚ

9਼ ਅਤੇ ਫ਼ਿਰਔਨ ਜਿਹੜਾ ਇਹਨਾਂ ਤੋਂ ਪਹਿਲਾਂ ਸੀ ਅਤੇ ਉੱਪਰ ਥੱਲੇ ਕੀਤੀਆਂ ਗਈਆਂ ਬਸਤੀਆਂ ਵਾਲੇ ਵੀ ਪਾਪ ਕਰਦੇ ਸਨ। info
التفاسير:

external-link copy
10 : 69

فَعَصَوْا رَسُوْلَ رَبِّهِمْ فَاَخَذَهُمْ اَخْذَةً رَّابِیَةً ۟

10਼ ਉਹਨਾਂ ਨੇ ਆਪਣੇ ਰੱਬ ਦੇ ਰਸੂਲ ਦੀ ਨਾ-ਫ਼ਰਮਾਨੀ ਕੀਤੀ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਕਰੜਾਈ ਨਾਲ ਫੜ ਲਿਆ। info
التفاسير:

external-link copy
11 : 69

اِنَّا لَمَّا طَغَا الْمَآءُ حَمَلْنٰكُمْ فِی الْجَارِیَةِ ۟ۙ

11਼ ਬੇਸ਼ੱਕ ਜਦੋਂ ਪਾਣੀ ਦਾ ਹੜ੍ਹ ਆਇਆ ਤਾਂ ਅਸੀਂ ਤੁਹਾਨੂੰ (ਨੂਹ ਤੇ ਉਸ ਦੇ ਸਾਥੀਆਂ ਨੂੰ) ਚਲਦੀ ਬੇੜੀ ਵਿਚ ਸਵਾਰ ਕਰ ਦਿੱਤਾ। info
التفاسير:

external-link copy
12 : 69

لِنَجْعَلَهَا لَكُمْ تَذْكِرَةً وَّتَعِیَهَاۤ اُذُنٌ وَّاعِیَةٌ ۟

12਼ ਤਾਂ ਜੋ ਅਸੀਂ ਤੁਹਾਡੀ ਇਸ ਘਟਨਾ ਨੂੰ ਸਿੱਖਿਆਦਾਈ ਬਣਾ ਦੇਈਏ, ਤਾਂ ਜੋ ਚੇਤੇ ਰੱਖਣ ਵਾਲੇ ਕੰਨ ਇਸ ਨੂੰ ਯਾਦ ਰੱਖਣ। info
التفاسير:

external-link copy
13 : 69

فَاِذَا نُفِخَ فِی الصُّوْرِ نَفْخَةٌ وَّاحِدَةٌ ۟ۙ

13਼ ਫੇਰ ਜਦੋਂ ਸੂਰ (ਨਰਸਿੰਘੇ) ਵਿਚ ਇਕ ਹੀ ਵਾਰ ਫੂਂਕ ਮਾਰੀ ਜਾਵੇਗੀ। info
التفاسير:

external-link copy
14 : 69

وَّحُمِلَتِ الْاَرْضُ وَالْجِبَالُ فَدُكَّتَا دَكَّةً وَّاحِدَةً ۟ۙ

14਼ ਅਤੇ ਧਰਤੀ ਤੇ ਪਹਾੜ ਚੁੱਕ ਕੇ ਇਕ ਹੀ ਸੱਟ ਵਿਚ ਚੂਰ ਚੂਰ ਕਰ ਦਿੱਤੇ ਜਾਣਗੇ। info
التفاسير:

external-link copy
15 : 69

فَیَوْمَىِٕذٍ وَّقَعَتِ الْوَاقِعَةُ ۟ۙ

15਼ ਉਸ ਦਿਹਾੜੇ ਵਾਪਰਨ ਵਾਲੀ ਘਟਨਾ (ਕਿਆਮਤ) ਵਾਪਰੇਗੀ। info
التفاسير:

external-link copy
16 : 69

وَانْشَقَّتِ السَّمَآءُ فَهِیَ یَوْمَىِٕذٍ وَّاهِیَةٌ ۟ۙ

16਼ ਅਤੇ ਅਕਾਸ਼ ਫੱਟ ਜਾਵੇਗਾ ਉਸ ਦਿਨ ਉਹ ਬੋਦਾ ਹੋ ਜਾਵੇਗਾ। info
التفاسير:

external-link copy
17 : 69

وَّالْمَلَكُ عَلٰۤی اَرْجَآىِٕهَا ؕ— وَیَحْمِلُ عَرْشَ رَبِّكَ فَوْقَهُمْ یَوْمَىِٕذٍ ثَمٰنِیَةٌ ۟ؕ

17਼ ਅਤੇ ਫ਼ਰਿਸ਼ਤੇ ਉਸ ਦੇ ਕੰਢਿਆਂ ’ਤੇ ਹੋਣਗੇ ਅਤੇ ਉਸ ਦਿਨ ਅੱਠ ਫ਼ਰਿਸ਼ਤੇ ਤੁਹਾਡੇ ਰੱਬ ਦਾ ਅਰਸ਼ ਆਪਣੇ ਉੱਤੇ ਚੁੱਕੀ ਹੋਣਗੇ। info
التفاسير:

external-link copy
18 : 69

یَوْمَىِٕذٍ تُعْرَضُوْنَ لَا تَخْفٰی مِنْكُمْ خَافِیَةٌ ۟

18਼ ਉਸ ਦਿਹਾੜੇ ਤੁਹਾਡੀ ਪੇਸ਼ੀ (ਰੱਬ ਦੇ ਹਜ਼ੂਰ) ਹੋਵੇਗੀ, ਤੇ ਤੁਹਾਡਾ ਕੋਈ ਵੀ ਭੇਤ ਲੁਕਿਆ ਨਹੀਂ ਰਹੇਗਾ। info
التفاسير:

external-link copy
19 : 69

فَاَمَّا مَنْ اُوْتِیَ كِتٰبَهٗ بِیَمِیْنِهٖ فَیَقُوْلُ هَآؤُمُ اقْرَءُوْا كِتٰبِیَهْ ۟ۚ

19਼ ਉਸ ਵੇਲੇ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ, ਉਹ ਆਖੇਗਾ, ਲਓ ਮੇਰੀ ਕਰਮ-ਪੱਤਰੀ ਪੜ੍ਹੋ। info
التفاسير:

external-link copy
20 : 69

اِنِّیْ ظَنَنْتُ اَنِّیْ مُلٰقٍ حِسَابِیَهْ ۟ۚ

20਼ ਬੇਸ਼ੱਕ ਮੈਨੂੰ ਭਰੋਸਾ ਸੀ ਕਿ ਮੈਨੂੰ ਆਪਣੇ ਲੇਖੇ ਜੋਖੇ ਨਾਲ ਮਿਲਣਾ ਹੈ। info
التفاسير:

external-link copy
21 : 69

فَهُوَ فِیْ عِیْشَةٍ رَّاضِیَةٍ ۟ۙ

21਼ ਸੋ ਉਹ ਮਨ ਭਾਉਂਦੀ ਜੀਵਨੀ ਵਿਚ ਹੋਵੇਗਾ। info
التفاسير:

external-link copy
22 : 69

فِیْ جَنَّةٍ عَالِیَةٍ ۟ۙ

22਼ ਉੱਚੀਆਂ ਜੰਨਤਾਂ ਵਿਚ ਹੋਵੇਗਾ। info
التفاسير:

external-link copy
23 : 69

قُطُوْفُهَا دَانِیَةٌ ۟

23਼ ਜਿਸ ਦੇ ਫਲਾਂ ਦੇ ਗੁੱਛੇ ਕੋਲ ਹੀ ਝੁੱਕੇ ਹੋਣਗੇ। info
التفاسير:

external-link copy
24 : 69

كُلُوْا وَاشْرَبُوْا هَنِیْٓـًٔا بِمَاۤ اَسْلَفْتُمْ فِی الْاَیَّامِ الْخَالِیَةِ ۟

24਼ ਆਖਿਆ ਜਾਵੇਗਾ ਕਿ ਮੌਜਾਂ ਨਾਲ ਖਾਓ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ ਬੀਤੇ ਸਮੇਂ ਵਿਚ ਅੱਗੇ ਭੇਜੇ ਸਨ। info
التفاسير:

external-link copy
25 : 69

وَاَمَّا مَنْ اُوْتِیَ كِتٰبَهٗ بِشِمَالِهٖ ۙ۬— فَیَقُوْلُ یٰلَیْتَنِیْ لَمْ اُوْتَ كِتٰبِیَهْ ۟ۚ

25਼ ਪਰ ਜਿਸ ਦੀ ਕਰਮ-ਪੱਤਰੀ ਉਸ ਦੇ ਖੱਬੇ ਹੱਥ ਵਿਚ ਦਿੱਤੀ ਗਈ ਉਹ ਆਖੇਗਾ, ਕਾਸ਼ ਮੈਨੂੰ ਮੇਰੀ ਕਰਮ-ਪੱਤਰੀ ਨਾ ਦਿੱਤੀ ਜਾਂਦੀ। info
التفاسير:

external-link copy
26 : 69

وَلَمْ اَدْرِ مَا حِسَابِیَهْ ۟ۚ

26਼ ਮੈਨੂੰ ਪਤਾ ਹੀ ਨਾ ਹੁੰਦਾ ਕਿ ਮੇਰਾ ਲੇਖਾ-ਜੋਖਾ ਕੀ ਹੈ ? info
التفاسير:

external-link copy
27 : 69

یٰلَیْتَهَا كَانَتِ الْقَاضِیَةَ ۟ۚ

27਼ ਕਾਸ਼! ਉਹੀਓ (ਜਿਹੜੀ ਸੰਸਾਰ ਵਿਚ ਮੌਤ ਆਈ ਸੀ) ਨਿਰਨਾਇਕ ਸਿੱਧ ਹੁੰਦੀ। info
التفاسير:

external-link copy
28 : 69

مَاۤ اَغْنٰی عَنِّیْ مَالِیَهْ ۟ۚ

28਼ ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ। info
التفاسير:

external-link copy
29 : 69

هَلَكَ عَنِّیْ سُلْطٰنِیَهْ ۟ۚ

29਼ ਮੇਰੀ ਹੁਕਮਰਾਨੀ ਮੈਥੋਂ ਖੁਸ ਗਈ। info
التفاسير:

external-link copy
30 : 69

خُذُوْهُ فَغُلُّوْهُ ۟ۙ

30਼ ਹੁਕਮ ਹੋਵੇਗਾ ਕਿ ਇਸ ਨੂੰ ਫੜ ਲਵੋ ਅਤੇ ਇਸ ਦੇ ਸੰਗਲ ਪਾ ਦਿਓ। info
التفاسير:

external-link copy
31 : 69

ثُمَّ الْجَحِیْمَ صَلُّوْهُ ۟ۙ

31਼ ਫੇਰ ਇਸ ਨੂੰ ਨਰਕ ਦੀ ਅੱਗ ਵਿਚ ਸੁੱਟ ਦਿਓ। info
التفاسير:

external-link copy
32 : 69

ثُمَّ فِیْ سِلْسِلَةٍ ذَرْعُهَا سَبْعُوْنَ ذِرَاعًا فَاسْلُكُوْهُ ۟ؕ

32਼ ਫੇਰ ਇਕ ਜ਼ੰਜੀਰ ਵਿਚ, ਜਿਹੜੀ ਸੱਤਰ ਗਜ਼ ਲੰਮੀ ਹੈ, ਇਸ ਨੂੰ ਜਕੜ ਦਿਓ। info
التفاسير:

external-link copy
33 : 69

اِنَّهٗ كَانَ لَا یُؤْمِنُ بِاللّٰهِ الْعَظِیْمِ ۟ۙ

33਼ ਬੇਸ਼ੱਕ ਉਹ ਅੱਲਾਹ ਉੱਤੇ, ਜੋ ਕਿ ਸਰਵੁਚ ਹੈ, ਈਮਾਨ ਨਹੀਂ ਲਿਆਇਆ ਸੀ। info
التفاسير:

external-link copy
34 : 69

وَلَا یَحُضُّ عَلٰی طَعَامِ الْمِسْكِیْنِ ۟ؕ

34਼ ਅਤੇ ਨਾ ਹੀ ਮੁਥਾਜ ਨੂੰ ਖਾਣਾ ਖਵਾਉਣ ਲਈ ਪ੍ਰੇਰਨਾ ਦਿੰਦਾ ਸੀ।1 info

1 ਅੱਲਾਹ ਦੇ ਰਸੂਲ (ਸ:) ਨੂੰ ਪੁੱਛਿਆ ਗਿਆ ਕਿ ਇਸਲਾਮ ਦੀ ਕਿਹੜੀ ਖ਼ਸਲਤ ਸਭ ਤੋਂ ਵਧੀਆ ਹੈ? ਆਪ (ਸ:) ਨੇ ਫ਼ਰਮਾਇਆ, ਭੁੱਖੇ ਨੂੰ ਭੋਜਨ ਕਰਵਾਉਣਾ, ਹਰ ਮੁਸਲਮਾਨ ਨੂੰ ਸਲਾਮ ਕਰਨਾ, ਭਾਵੇਂ ਤੁਸੀਂ ਉਸ ਨੂੰ ਜਾਣਦੇ ਹੋ ਜਾਂ ਨਹੀਂ। (ਸਹੀ ਬੁਖ਼ਾਰੀ, ਹਦੀਸ: 12)

التفاسير:

external-link copy
35 : 69

فَلَیْسَ لَهُ الْیَوْمَ هٰهُنَا حَمِیْمٌ ۟ۙ

35਼ ਸੋ ਅੱਜ ਇੱਥੇ ਕੋਈ ਉਸ ਦਾ ਹਮਦਰਦ ਦੋਸਤ ਨਹੀਂ। info
التفاسير:

external-link copy
36 : 69

وَّلَا طَعَامٌ اِلَّا مِنْ غِسْلِیْنٍ ۟ۙ

36਼ ਅਤੇ ਨਾ ਹੀ ਜ਼ਖਮਾਂ ਦੇ ਧੋਣ ਤੋਂ ਛੁੱਟ ਕੋਈ ਭੋਜਨ ਹੈ। info
التفاسير:

external-link copy
37 : 69

لَّا یَاْكُلُهٗۤ اِلَّا الْخَاطِـُٔوْنَ ۟۠

37਼ ਛੁੱਟ ਅਪਰਾਧੀਆਂ ਤੋਂ ਇਸ ਨੂੰ ਕੋਈ ਨਹੀਂ ਖਾਂਦਾ। info
التفاسير:

external-link copy
38 : 69

فَلَاۤ اُقْسِمُ بِمَا تُبْصِرُوْنَ ۟ۙ

38਼ ਸੋ ਮੈਂ ਉਹਨਾਂ ਚੀਜ਼ਾਂ ਦੀ ਸਹੁੰ ਖਾਂਦਾ ਹਾਂ ਜੋ ਤੁਸੀਂ ਵੇਖਦੇ ਹੋ। info
التفاسير:

external-link copy
39 : 69

وَمَا لَا تُبْصِرُوْنَ ۟ۙ

39਼ ਅਤੇ ਉਹਨਾਂ ਦੀ ਵੀ ਜੋ ਤੁਸੀਂ ਨਹੀਂ ਵੇਖਦੇ। info
التفاسير:

external-link copy
40 : 69

اِنَّهٗ لَقَوْلُ رَسُوْلٍ كَرِیْمٍ ۟ۚۙ

40਼ ਬੇਸ਼ੱਕ ਇਹ (.ਕੁਰਆਨ) ਇਕ ਸਤਿਕਾਰਯੋਗ ਰਸੂਲ ਦਾ ਕਥਨ ਹੈ। info
التفاسير:

external-link copy
41 : 69

وَّمَا هُوَ بِقَوْلِ شَاعِرٍ ؕ— قَلِیْلًا مَّا تُؤْمِنُوْنَ ۟ۙ

41਼ ਇਹ ਕਿਸੇ ਕਵੀ ਦਾ ਕਥਨ ਨਹੀਂ, ਪਰ ਤੁਸੀਂ ਲੋਕ ਘੱਟ ਹੀ ਈਮਾਨ ਲਿਆਉਂਦੇ ਹੋ। info
التفاسير:

external-link copy
42 : 69

وَلَا بِقَوْلِ كَاهِنٍ ؕ— قَلِیْلًا مَّا تَذَكَّرُوْنَ ۟ؕ

42਼ ਅਤੇ ਨਾ ਹੀ ਕਿਸੇ ਪਾਂਧੇ ਦਾ ਕਥਨ ਹੈ, ਪਰ ਤੁਸੀਂ ਲੋਕ ਘੱਟ ਹੀ ਨਸੀਹਤ ਗ੍ਰਹਿਣ ਕਰਦੇ ਹੋ। info
التفاسير:

external-link copy
43 : 69

تَنْزِیْلٌ مِّنْ رَّبِّ الْعٰلَمِیْنَ ۟

43਼ ਇਹ (.ਕੁਰਆਨ) ਤਾਂ ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਉੱਤਾਰਿਆ ਗਿਆ ਹੈ। info
التفاسير:

external-link copy
44 : 69

وَلَوْ تَقَوَّلَ عَلَیْنَا بَعْضَ الْاَقَاوِیْلِ ۟ۙ

44਼ ਜੇਕਰ ਇਹ (ਮੁਹੰਮਦ ਸ:) ਸਾਡੇ ਨਾਂ ਨਾਲ ਕੋਈ ਗੱਲ ਘੜ੍ਹ ਲਿਆਉਂਦਾ। info
التفاسير:

external-link copy
45 : 69

لَاَخَذْنَا مِنْهُ بِالْیَمِیْنِ ۟ۙ

45਼ ਤਾਂ ਅਸੀਂ ਉਸ ਦਾ ਸੱਜਾ ਹੱਥ ਨੱਪ ਲੈਂਦੇ। info
التفاسير:

external-link copy
46 : 69

ثُمَّ لَقَطَعْنَا مِنْهُ الْوَتِیْنَ ۟ؗۖ

46਼ ਫੇਰ ਅਸੀਂ ਉਸਦੀ ਘੰਡੀ ਵੱਢ ਸੁੱਟਦੇ। info
التفاسير:

external-link copy
47 : 69

فَمَا مِنْكُمْ مِّنْ اَحَدٍ عَنْهُ حٰجِزِیْنَ ۟

47਼ ਫੇਰ ਤੁਹਾਡੇ ਵਿੱਚੋਂ ਕੋਈ ਵੀ ਸਾਨੂੰ (ਭਾਵ ਅੱਲਾਹ ਨੂੰ) ਇਸ ਕੰਮ ਤੋਂ ਰੋਕਣ ਵਾਲਾ ਨਹੀਂ ਸੀ। info
التفاسير:

external-link copy
48 : 69

وَاِنَّهٗ لَتَذْكِرَةٌ لِّلْمُتَّقِیْنَ ۟

48਼ ਨਿਰਸੰਦੇਹ, ਇਹ .ਕੁਰਆਨ ਮੁੱਤਕੀਆਂ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਇਕ ਨਸੀਹਤ ਹੈ। info
التفاسير:

external-link copy
49 : 69

وَاِنَّا لَنَعْلَمُ اَنَّ مِنْكُمْ مُّكَذِّبِیْنَ ۟

49਼ ਬੇਸ਼ੱਕ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਇਸ ਨੂੰ ਝੁਠਲਾਉਂਦੇ ਹਨ। info
التفاسير:

external-link copy
50 : 69

وَاِنَّهٗ لَحَسْرَةٌ عَلَی الْكٰفِرِیْنَ ۟

50਼ ਅਤੇ ਬੇਸ਼ੱਕ ਉਹ (ਝੁਠਲਾਉਣਾ) ਕਾਫ਼ਿਰਾਂ ਲਈ ਪਛਤਾਵੇ ਦਾ ਕਾਰਨ ਹੈ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3 ਅਤੇ ਸੂਰਤ ਯੂਨੁਸ, ਹਾਸ਼ੀਆ ਆਇਤ 37/10

التفاسير:

external-link copy
51 : 69

وَاِنَّهٗ لَحَقُّ الْیَقِیْنِ ۟

51਼ ਨਿਰਸੰਦੇਹ, ਇਹ ਇਕ ਅਟੱਲ ਸੱਚਾਈ ਹੈ।2 info

1 ਵੇਖੋ ਸੂਰਤ ਅਰ-ਰਅਦ, ਹਾਸ਼ੀਆ ਆਇਤ 28/13

التفاسير:

external-link copy
52 : 69

فَسَبِّحْ بِاسْمِ رَبِّكَ الْعَظِیْمِ ۟۠

52਼ ਸੋ (ਹੇ ਨਬੀ!) ਤੁਸੀਂ ਆਪਣੇ ਸਰਵੁਚ ਤੇ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ। info
التفاسير: