क़ुरआन के अर्थों का अनुवाद - पंजाबी अनुवाद - आरिफ़ हलीम

ਅਲ-ਜਿੰਨ

external-link copy
1 : 42

حٰمٓ ۟ۚ

1਼ ਹਾ, ਮੀਮ। info
التفاسير:

external-link copy
2 : 42

عٓسٓقٓ ۟

2਼ ਐਨ, ਸੀਨ, ਕਾਫ਼। info
التفاسير:

external-link copy
3 : 42

كَذٰلِكَ یُوْحِیْۤ اِلَیْكَ وَاِلَی الَّذِیْنَ مِنْ قَبْلِكَ ۙ— اللّٰهُ الْعَزِیْزُ الْحَكِیْمُ ۟

3਼ (ਹੇ ਰਸੂਲ!) ਅੱਲਾਹ ਜਿਹੜਾ ਜ਼ੋਰਾਵਰ ਤੇ ਯੁਕਤੀਮਾਨ ਹੈ, ਉਹ ਤੁਹਾਡੇ ਵੱਲ ਵੀ ਅਤੇ ਇਸੇ ਤਰ੍ਹਾਂ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਵੱਲ ਵੀ ਵਹੀ (ਰੱਬੀ ਪੈਗ਼ਾਮ) ਭੇਜਦਾ ਰਿਹਾ ਹੈ।1 info

1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4

التفاسير:

external-link copy
4 : 42

لَهٗ مَا فِی السَّمٰوٰتِ وَمَا فِی الْاَرْضِ ؕ— وَهُوَ الْعَلِیُّ الْعَظِیْمُ ۟

4਼ ਅਕਾਸ਼ਾਂ ਤੇ ਧਰਤੀ ਵਿਚ ਜਿਹੜਾ ਕੁੱਝ ਵੀ ਹੈ ਉਹ ਸਭ ਉਸੇ ਦਾ ਹੈ। ਉਹ ਸਰਵਉੱਚ ਤੇ ਵੱਡੀਆਂ ਸ਼ਾਨਾਂ ਵਾਲਾ ਹੈ। info
التفاسير:

external-link copy
5 : 42

تَكَادُ السَّمٰوٰتُ یَتَفَطَّرْنَ مِنْ فَوْقِهِنَّ وَالْمَلٰٓىِٕكَةُ یُسَبِّحُوْنَ بِحَمْدِ رَبِّهِمْ وَیَسْتَغْفِرُوْنَ لِمَنْ فِی الْاَرْضِ ؕ— اَلَاۤ اِنَّ اللّٰهَ هُوَ الْغَفُوْرُ الرَّحِیْمُ ۟

5਼ ਹੋ ਸਕਦਾ ਹੈ ਕਿ ਅਕਾਸ਼ (ਅੱਲਾਹ ਦੇ ਜਲਾਲ ਤੋਂ ਡਰਦੇ ਹੋਏ) ਆਪਣੇ ਉੱਤੋਂ ਪਾਟ ਜਾਣ। ਫ਼ਰਿਸ਼ਤੇ ਆਪਣੇ ਪਾਲਣਹਾਰ ਦੀ ਸ਼ਲਾਘਾ ਕਰਦੇ ਹੋਏ ਉਸ ਦੀ ਤਸਬੀਹ (ਸਿਮਰਨ) ਕਰ ਰਹੇ ਹਨ ਅਤੇ ਧਰਤੀ ਦੇ ਵਸਨੀਕਾਂ ਲਈ ਬਖ਼ਸ਼ਿਸ਼ ਦੀਆਂ ਅਰਦਾਸਾਂ ਕਰਦੇ ਹਨ। ਚੇਤੇ ਰਹੇ ਕਿ ਬੇਸ਼ੱਕ ਅੱਲਾਹ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ। info
التفاسير:

external-link copy
6 : 42

وَالَّذِیْنَ اتَّخَذُوْا مِنْ دُوْنِهٖۤ اَوْلِیَآءَ اللّٰهُ حَفِیْظٌ عَلَیْهِمْ ۖؗ— وَمَاۤ اَنْتَ عَلَیْهِمْ بِوَكِیْلٍ ۟

6਼ ਜਿਨ੍ਹਾਂ ਲੋਕਾਂ ਨੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ ਆਪਣਾ ਕਾਰਜ-ਸਾਧਕ ਬਣਾ ਲਿਆ ਹੈ, ਅੱਲਾਹ ਹੀ ਉਹਨਾਂ ਦਾ ਨਿਗਰਾਨ ਹੈ। (ਹੇ ਮੁਹੰਮਦ!) ਤੁਸੀਂ ਉਹਨਾਂ ਦੇ ਜ਼ਿੰਮੇਵਾਰ ਨਹੀਂ। info
التفاسير:

external-link copy
7 : 42

وَكَذٰلِكَ اَوْحَیْنَاۤ اِلَیْكَ قُرْاٰنًا عَرَبِیًّا لِّتُنْذِرَ اُمَّ الْقُرٰی وَمَنْ حَوْلَهَا وَتُنْذِرَ یَوْمَ الْجَمْعِ لَا رَیْبَ فِیْهِ ؕ— فَرِیْقٌ فِی الْجَنَّةِ وَفَرِیْقٌ فِی السَّعِیْرِ ۟

7਼ (ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਅਰਬੀ (ਭਾਸ਼ਾ ਵਿਚ) .ਕੁਰਆਨ ਇਸ ਲਈ ਘੱਲਿਆ ਹੈ ਤਾਂ ਜੋ ਤੁਸੀਂ ਮੱਕੇ ਵਾਲਿਆਂ ਨੂੰ ਅਤੇ ਇਸ ਦੇ ਆਲੇ-ਦੁਆਲੇ ਵਸਣ ਵਾਲਿਆਂ ਨੂੰ ਸੁਚੇਤ ਕਰ ਦਿਓ ਅਤੇ ਇਕੱਠਿਆਂ ਹੋਣ ਵਾਲੇ ਦਿਹਾੜੇ (ਭਾਵ ਕਿਆਮਤ) ਤੋਂ ਡਰਾ ਦਿਓ, ਜਿਸ ਦੇ ਆਉਣ ਵਿਚ ਕੋਈ ਵੀ ਸ਼ੱਕ ਨਹੀਂ। (ਉਸ ਦਿਨ) ਲੋਕਾਂ ਦਾ ਇਕ ਧੜਾ ਜੰਨਤ ਵਿਚ ਜਾਵੇਗਾ ਤੇ ਦੂਜਾ (ਧੜਾ) ਭੜਕਣ ਵਾਲੀ ਅਗ ਵਿਚ ਵਿਚ ਜਾਵੇਗਾ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

التفاسير:

external-link copy
8 : 42

وَلَوْ شَآءَ اللّٰهُ لَجَعَلَهُمْ اُمَّةً وَّاحِدَةً وَّلٰكِنْ یُّدْخِلُ مَنْ یَّشَآءُ فِیْ رَحْمَتِهٖ ؕ— وَالظّٰلِمُوْنَ مَا لَهُمْ مِّنْ وَّلِیٍّ وَّلَا نَصِیْرٍ ۟

8਼ ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਸਾਰਿਆਂ ਨੂੰ ਇਕ ਹੀ ਉੱਮਤ (ਮੁਦਾਇ) ਬਣਾ ਦਿੰਦਾ, ਪਰ ਉਹ ਜਿਸ ਨੂੰ ਚਾਹੁੰਦਾ ਹੈ (ਹਿਦਾਇਤ ਦੇ ਕੇ) ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲੈਂਦਾ ਹੈ ਅਤੇ ਜ਼ਾਲਮਾਂ ਦਾ ਨਾ ਕੋਈ ਮਿੱਤਰ ਹੈ ਅਤੇ ਨਾ ਹੀ ਕੋਈ ਸਹਾਈ। info
التفاسير:

external-link copy
9 : 42

اَمِ اتَّخَذُوْا مِنْ دُوْنِهٖۤ اَوْلِیَآءَ ۚ— فَاللّٰهُ هُوَ الْوَلِیُّ وَهُوَ یُحْیِ الْمَوْتٰی ؗ— وَهُوَ عَلٰی كُلِّ شَیْءٍ قَدِیْرٌ ۟۠

9਼ ਕੀ ਉਹਨਾਂ ਲੋਕਾਂ ਨੇ ਉਸ (ਅੱਲਾਹ) ਤੋਂ ਛੁੱਟ ਦੂਜਿਆਂ ਨੂੰ ਕਾਰਜ-ਸਾਧਕ ਬਣਾ ਲਿਆ ਹੈ ? ਕਾਰਜ-ਸਾਧਕ ਤਾਂ ਕੇਵਲ ਅੱਲਾਹ ਹੀ ਹੈ, ਉਹੀਓ ਮੋਇਆਂ ਨੂੰ (ਕਿਆਮਤ ਦਿਹਾੜੇ) ਸੁਰਜੀਤ ਕਰੇਗਾ। ਉਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ। info
التفاسير:

external-link copy
10 : 42

وَمَا اخْتَلَفْتُمْ فِیْهِ مِنْ شَیْءٍ فَحُكْمُهٗۤ اِلَی اللّٰهِ ؕ— ذٰلِكُمُ اللّٰهُ رَبِّیْ عَلَیْهِ تَوَكَّلْتُ ۖۗ— وَاِلَیْهِ اُنِیْبُ ۟

10਼ (ਧਰਮ ਦੇ ਸੰਬੰਧ ਵਿਚ) ਜਿਸ ਗੱਲ ਵਿਚ ਵੀ ਤੁਸੀਂ ਮਤਭੇਦ ਰਖਦੇ ਹੋ ਉਸ ਦਾ ਫ਼ੈਸਲਾ ਕਰਨਾ ਅੱਲਾਹ ਦੇ ਜ਼ਿੰਮੇ ਹੈ। ਉਹੀਓ ਅੱਲਾਹ ਮੇਰਾ ਰੱਬ ਹੈ, ਉਸੇ ਉੱਤੇ ਮੇਰਾ ਭਰੋਸਾ ਰੁ ਅਤੇ ਮੈਂ ਉਸ ਵੱਲ ਮੁੜ ਆਉਂਦਾ ਹਾਂ। info
التفاسير: