क़ुरआन के अर्थों का अनुवाद - पंजाबी अनुवाद - आरिफ़ हलीम

ਨੂਹ

external-link copy
1 : 41

حٰمٓ ۟ۚ

1਼ ਹਾ, ਮੀਮ। info
التفاسير:

external-link copy
2 : 41

تَنْزِیْلٌ مِّنَ الرَّحْمٰنِ الرَّحِیْمِ ۟ۚ

2਼ (ਇਹ .ਕੁਰਆਨ) ਅਤਿਅੰਤ ਦਿਆਲੂ ਤੇ ਕ੍ਰਿਪਾ ਕਰਨ ਵਾਲੇ(ਅੱਲਾਹ) ਵੱਲੋਂ ਉਤਾਰਿਆ ਹੋਇਆ ਹੈ। info
التفاسير:

external-link copy
3 : 41

كِتٰبٌ فُصِّلَتْ اٰیٰتُهٗ قُرْاٰنًا عَرَبِیًّا لِّقَوْمٍ یَّعْلَمُوْنَ ۟ۙ

3਼ ਇਹ ਅਜਿਹੀ ਕਿਤਾਬ ਹੈ, ਜਿਸ ਦੀਆਂ ਆਇਤਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਗਿਆ ਹੈ। ਇਹ .ਕੁਰਆਨ ਅਰਬੀ ਭਾਸ਼ਾ ਵਿਚ ਹੈ, ਉਹਨਾਂ ਲੋਕਾਂ ਲਈ (ਲਾਭਦਾਇਕ ਹੈ) ਜਿਹੜੇ ਗਿਆਨ ਰੱਖਦੇ ਹਨ। info
التفاسير:

external-link copy
4 : 41

بَشِیْرًا وَّنَذِیْرًا ۚ— فَاَعْرَضَ اَكْثَرُهُمْ فَهُمْ لَا یَسْمَعُوْنَ ۟

4਼ (ਇਹ .ਕੁਰਆਨ ਚੰਗੇ ਕੰਮ ਕਰਨ ਵਾਲਿਆਂ ਨੂੰ) ਖ਼ੁਸ਼ਖ਼ਬਰੀਆਂ ਅਤੇ (ਭੈੜੇ ਕੰਮ ਕਰਨ ਵਾਲਿਆਂ ਨੂੰ ਨਰਕ ਤੋਂ) ਡਰਾਉਣ ਵਾਲਾ ਹੈ। ਪਰ ਇਹਨਾਂ ਵਿੱਚੋਂ ਬਹੁਤਿਆਂ ਨੇ ਮੂੰਹ ਮੋੜ ਲਿਆ ਅਤੇ ਉਹ ਸੁਣਦੇ ਹੀ ਨਹੀਂ। info
التفاسير:

external-link copy
5 : 41

وَقَالُوْا قُلُوْبُنَا فِیْۤ اَكِنَّةٍ مِّمَّا تَدْعُوْنَاۤ اِلَیْهِ وَفِیْۤ اٰذَانِنَا وَقْرٌ وَّمِنْ بَیْنِنَا وَبَیْنِكَ حِجَابٌ فَاعْمَلْ اِنَّنَا عٰمِلُوْنَ ۟

5਼ ਉਹ ਆਖਦੇ ਹਨ ਕਿ (ਹੇ ਮੁਹੰਮਦ ਸ:!) ਤੂੰ ਸਾ` ਜਿਸ (.ਕੁਰਆਨ) ਵੱਲ ਬੁਲਾ ਰਿਹਾ ਹੈ, ਉਸ (ਤੋਂ ਬਚਨ) ਲਈ ਸਾਡੇ ਦਿਲ ਗ਼ਲਾਫ਼ਾਂ ਵਿਚ ਹਨ ਅਤੇ ਸਾਡੇ ਕੰਨਾਂ ਵਿਚ ਡਾਟ ਹਨ (ਤਾਂ ਜੋ ਅਸੀਂ ਨਾ ਸਮਝ ਸਕੀਏ ਨਾ ਸੁਣ ਸਕੀਏ) ਤੁਹਾਡੇ ਅਤੇ ਸਾਡੇ ਵਿਚਾਲੇ ਇਕ ਪੜਦਾ ਆ ਪਿਆ ਹੈ। ਸੋ ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰੀਂ ਜਾਵਾਂਗੇ। info
التفاسير:

external-link copy
6 : 41

قُلْ اِنَّمَاۤ اَنَا بَشَرٌ مِّثْلُكُمْ یُوْحٰۤی اِلَیَّ اَنَّمَاۤ اِلٰهُكُمْ اِلٰهٌ وَّاحِدٌ فَاسْتَقِیْمُوْۤا اِلَیْهِ وَاسْتَغْفِرُوْهُ ؕ— وَوَیْلٌ لِّلْمُشْرِكِیْنَ ۟ۙ

6਼ (ਹੇ ਮੁਹੰਮਦ ਸ:!) ਤੁਸੀਂ ਉਹਨਾਂ ਨੂੰ ਆਖੋ ਕਿ ਮੈਂ ਤਾਂ ਤੁਹਾਡੇ ਜਿਹਾ ਹੀ ਇਕ ਮਨੁੱਖ ਹਾਂ। ਪਰ ਮੇਰੇ ਕੋਲ ਵੱਲ (ਰੱਬ ਵੱਲੋਂ) ਵਹੀ ਭੇਜੀ ਜਾਂਦੀ ਹੈ ਕਿ ਤੁਹਾਡਾ ਸਭ ਦਾ ਇਸ਼ਟ ਤਾਂ ਬਸ ਇੱਕੋ-ਇੱਕ ਅੱਲਾਹ ਹੀ ਹੈ। ਸੋ ਤੁਸੀਂ ਇਕ ਚਿੱਤ ਹੋਕੇ ਉਸੇ ਵੱਲ ਧਿਆਨ ਦਿਓ ਅਤੇ ਉਸੇ ਤੋਂ ਭੁੱਲਾਂ ਦੀ ਮੁਆਫ਼ੀ ਮੰਗੋਂ ਅਤੇ ਮੁਸ਼ਰਿਕਾਂ ਲਈ ਬਰਬਾਦੀ ਹੈ। info
التفاسير:

external-link copy
7 : 41

الَّذِیْنَ لَا یُؤْتُوْنَ الزَّكٰوةَ وَهُمْ بِالْاٰخِرَةِ هُمْ كٰفِرُوْنَ ۟

7਼ (ਉਹ ਵੀ ਬਰਬਾਦ ਹੋਣਗੇ) ਜਿਹੜੇ ਜ਼ਕਾਤ ਨਹੀਂ ਦਿੰਦੇ ਅਤੇ ਪਰਲੋਕ ਨੂੰ ਨਹੀਂ ਮੰਨਦੇ। info
التفاسير:

external-link copy
8 : 41

اِنَّ الَّذِیْنَ اٰمَنُوْا وَعَمِلُوا الصّٰلِحٰتِ لَهُمْ اَجْرٌ غَیْرُ مَمْنُوْنٍ ۟۠

8਼ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ, ਉਹਨਾਂ ਲਈ ਅਜਿਹਾ ਬਦਲਾ ਹੈ ਜਿਸ ਦਾ ਕਦੇ ਅੰਤ ਨਹੀਂ ਹੋਵੇਗਾ। info
التفاسير:

external-link copy
9 : 41

قُلْ اَىِٕنَّكُمْ لَتَكْفُرُوْنَ بِالَّذِیْ خَلَقَ الْاَرْضَ فِیْ یَوْمَیْنِ وَتَجْعَلُوْنَ لَهٗۤ اَنْدَادًا ؕ— ذٰلِكَ رَبُّ الْعٰلَمِیْنَ ۟ۚ

9਼ (ਹੇ ਨਬੀ!) ਤੁਸੀਂ ਉਹਨਾਂ ਨੂੰ ਪੁੱਛੋ, ਕੀ ਤੁਸੀਂ ਉਸ (ਅੱਲਾਹ) ਦਾ ਇਨਕਾਰ ਕਰਦੇ ਹੋ ਜਿਸ ਨੇ ਦੋ ਦਿਨਾਂ ਵਿਚ ਧਰਤੀ ਨੂੰ ਬਣਾਇਆ ਅਤੇ ਤੁਸੀਂ ਉਸ ਦੇ ਸਾਂਝੀ ਵੀ ਬਣਾਉਂਦੇ ਹੋ? ਜਦ ਕਿ ਉਹੀਓ ਸਾਰੇ ਜਹਾਨਾਂ ਦਾ ਪਾਲਣਹਾਰ ?। info
التفاسير:

external-link copy
10 : 41

وَجَعَلَ فِیْهَا رَوَاسِیَ مِنْ فَوْقِهَا وَبٰرَكَ فِیْهَا وَقَدَّرَ فِیْهَاۤ اَقْوَاتَهَا فِیْۤ اَرْبَعَةِ اَیَّامٍ ؕ— سَوَآءً لِّلسَّآىِٕلِیْنَ ۟

10਼ ਅਤੇ (ਉਸੇ ਅੱਲਾਹ ਨੇ) ਧਰਤੀ ਉੱਤੇ ਮਜ਼ਬੂਤ ਪਹਾੜ ਬਣਾਏ ਅਤੇ ਇਸ (ਧਰਤੀ) ਵਿਚ ਬਰਕਤਾਂ ਰੱਖੀਆਂ ਅਤੇ ਇਸ ਵਿਚ ਲੋੜ ਅਨੁਸਾਰ ਖਾਧ-ਖੁਰਾਕ ਦਾ ਸਮਾਨ ਜੁਟਾਇਆ। ਇਹ ਸਾਰੇ ਕੰਮ ਚਾਰ ਦਿਨਾਂ ਵਿਚ ਹੋ ਗਏ। ਪੁੱਛਣ ਵਾਲਿਆਂ ਲਈ ਇਹੋ ਠੀਕ ਜਵਾਬ ਹੈ। info
التفاسير:

external-link copy
11 : 41

ثُمَّ اسْتَوٰۤی اِلَی السَّمَآءِ وَهِیَ دُخَانٌ فَقَالَ لَهَا وَلِلْاَرْضِ ائْتِیَا طَوْعًا اَوْ كَرْهًا ؕ— قَالَتَاۤ اَتَیْنَا طَآىِٕعِیْنَ ۟

11਼ ਫੇਰ ਉਸ (ਅੱਲਾਹ) ਨੇ ਅਕਾਸ਼ ਵੱਲ ਧਿਆਨ ਦਿੱਤਾ ਜਿਹੜਾ ਉਸ ਵੇਲੇ ਨਿਰਾ ਧੂੰਆ ਸੀ, ਫੇਰ ਅੱਲਾਹ ਨੇ ਉਸ (ਅਕਾਸ਼) ਨੂੰ ਅਤੇ ਧਰਤੀ ਨੂੰ ਕਿਹਾ ਕਿ ਤੁਸੀਂ ਦੋਵੇਂ ਹੋਂਦ ਵਿਚ ਆ ਜਾਓ, ਭਾਵੇਂ ਤੁਸੀਂ ਖ਼ੁਸ਼ੀ ਨਾਲ ਆਓ ਭਾਵੇਂ ਨਾ ਚਾਹੁੰਦੇ ਹੋਏ (ਮਜਬੂਰੀ ਨਾਲ) ਆਓ, ਦੋਵਾਂ ਨੇ ਆਖਿਆ ਕਿ ਅਸੀਂ ਦੋਵੇਂ ਖ਼ੁਸ਼ੀ ਨਾਲ ਹੋਂਦ ਵਿਚ ਆਉਣ ਲਈ ਹਾਜ਼ਰ ਹਾਂ। info
التفاسير: