क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
17 : 40

اَلْیَوْمَ تُجْزٰی كُلُّ نَفْسٍ بِمَا كَسَبَتْ ؕ— لَا ظُلْمَ الْیَوْمَ ؕ— اِنَّ اللّٰهَ سَرِیْعُ الْحِسَابِ ۟

17਼ ਅੱਜ ਹਰ ਇਕ ਜਾਨ ਨੂੰ ਉਸ ਦੀ ਕਰਨੀ ਦਾ ਬਦਲਾ ਦਿੱਤਾ ਜਾਵੇਗਾ, ਅੱਜ ਕਿਸੇ ’ਤੇ ਕੋਈ ਜ਼ੁਲਮ ਨਹੀਂ ਹੋਵੇਗਾ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ। info
التفاسير:

external-link copy
18 : 40

وَاَنْذِرْهُمْ یَوْمَ الْاٰزِفَةِ اِذِ الْقُلُوْبُ لَدَی الْحَنَاجِرِ كٰظِمِیْنَ ؕ۬— مَا لِلظّٰلِمِیْنَ مِنْ حَمِیْمٍ وَّلَا شَفِیْعٍ یُّطَاعُ ۟ؕ

18਼ (ਹੇ ਨਬੀ!) ਤੁਸੀਂ ਇਹਨਾਂ (ਲੋਕਾਂ) ਨੂੰ ਨੇੜੇ ਆਉਣ ਵਾਲੇ ਦਿਨ ਤੋਂ ਡਰਾਓ ਜਦੋਂ ਕਾਲਜੇ ਮੂੰਹ ਨੂੰ ਆ ਰਹੇ ਹੋਣਗੇ। ਉਸ ਦਿਨ ਜ਼ਾਲਮਾਂ ਦਾ ਨਾ ਕੋਈ ਸਹਾਈ ਹੋਵੇਗਾ ਤੇ ਨਾ ਕੋਈ ਸਿਫ਼ਾਰਸ਼ੀ ਹੋਵੇਗਾ ਕਿ ਜਿਸ ਦੀ ਗੱਲ ਮੰਨੀ ਜਾਵੇ। info
التفاسير:

external-link copy
19 : 40

یَعْلَمُ خَآىِٕنَةَ الْاَعْیُنِ وَمَا تُخْفِی الصُّدُوْرُ ۟

19਼ ਉਹ (ਅੱਲਾਹ) ਚੋਰੀ ਚੋਰੀ ਵੇਖਣ ਵਾਲੀਆਂ ਨਜ਼ਰਾਂ ਨੂੰ ਅਤੇ ਦਿਲਾਂ ਵਿਚ ਲੁਕੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ। info
التفاسير:

external-link copy
20 : 40

وَاللّٰهُ یَقْضِیْ بِالْحَقِّ ؕ— وَالَّذِیْنَ یَدْعُوْنَ مِنْ دُوْنِهٖ لَا یَقْضُوْنَ بِشَیْءٍ ؕ— اِنَّ اللّٰهَ هُوَ السَّمِیْعُ الْبَصِیْرُ ۟۠

20਼ ਅੱਲਾਹ ਹੱਕ ਅਨੁਸਾਰ ਨਿਆ ਕਰੇਗਾ ਅਤੇ ਜਿਨ੍ਹਾਂ ਨੂੰ ਉਹ (ਕਾਫ਼ਿਰ) ਲੋਕ ਉਸ (ਅੱਲਾਹ) ਨੂੰ ਛੱਡ ਕੇ ਪੁਕਾਰਦੇ ਹਨ, ਉਹ ਕੋਈ ਵੀ ਫ਼ੈਸਲਾ ਨਹੀਂ ਕਰ ਸਕਦੇ। ਬੇਸ਼ੱਕ ਅੱਲਾਹ ਹੀ (ਹਰਕੇ ਗੱਲ ਨੂੰ) ਸੁਣਨ ਵਾਲਾ ਤੇ (ਹਰੇਕ ਚੀਜ਼ ਨੂੰ) ਵੇਖਣ ਵਾਲਾ ਹੈ। info
التفاسير:

external-link copy
21 : 40

اَوَلَمْ یَسِیْرُوْا فِی الْاَرْضِ فَیَنْظُرُوْا كَیْفَ كَانَ عَاقِبَةُ الَّذِیْنَ كَانُوْا مِنْ قَبْلِهِمْ ؕ— كَانُوْا هُمْ اَشَدَّ مِنْهُمْ قُوَّةً وَّاٰثَارًا فِی الْاَرْضِ فَاَخَذَهُمُ اللّٰهُ بِذُنُوْبِهِمْ ؕ— وَمَا كَانَ لَهُمْ مِّنَ اللّٰهِ مِنْ وَّاقٍ ۟

21਼ ਕੀ ਉਹ (ਇਨਕਾਰੀ) ਲੋਕ ਧਰਤੀ ’ਤੇ ਤੁਰੇ ਫਿਰੇ ਨਹੀਂ ਕਿ ਉਹ ਵੇਖ ਲੈਂਦੇ ਕਿ ਉਹਨਾਂ ਤੋਂ ਪਹਿਲੇ ਇਨਕਾਰੀਆਂ ਦਾ ਅੰਤ ਕਿਵੇਂ ਹੋਇਆ ਸੀ। ਉਹ ਸ਼ਕਤੀ ਵਿਚ ਵੀ ਅਤੇ ਧਰਤੀ ਉੱਤੇ ਆਪਣੀਆਂ ਨਿਸ਼ਾਨੀਆਂ ਛੱਡਣ ਵਿਚ ਵੀ ਇਹਨਾਂ ਨਾਲੋਂ ਕਿਤੇ ਵਾਧੂ ਸਨ। ਫੇਰ ਅੱਲਾਹ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਕਾਰਨ ਨੱਪ ਲਿਆ ਅਤੇ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ। info
التفاسير:

external-link copy
22 : 40

ذٰلِكَ بِاَنَّهُمْ كَانَتْ تَّاْتِیْهِمْ رُسُلُهُمْ بِالْبَیِّنٰتِ فَكَفَرُوْا فَاَخَذَهُمُ اللّٰهُ ؕ— اِنَّهٗ قَوِیٌّ شَدِیْدُ الْعِقَابِ ۟

22਼ ਇਹ (ਸਜ਼ਾ) ਉਹਨਾਂ ਨੂੰ ਇਸ ਕਾਰਨ ਹੋਈ ਸੀ ਕਿ ਉਹਨਾਂ ਦੇ ਰਸੂਲ ਉਹਨਾਂ ਕੋਲ ਸਪਸ਼ਟ ਤੇ ਪ੍ਰਤੱਖ ਨਿਸ਼ਾਨੀਆਂ ਲੈਕੇ ਆਏ ਸਨ, ਪਰ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਅੰਤ ਅੱਲਾਹ ਨੇ ਉਹਨਾਂ ਨੂੰ ਨੱਪ ਲਿਆ। ਬੇਸ਼ੱਕ ਉਹੀਓ ਸ਼ਕਤੀਸ਼ਾਲੀ ਅਤੇ ਕਰੜਾ ਅਜ਼ਾਬ ਦੇਣ ਵਾਲਾ ਹੈ। info
التفاسير:

external-link copy
23 : 40

وَلَقَدْ اَرْسَلْنَا مُوْسٰی بِاٰیٰتِنَا وَسُلْطٰنٍ مُّبِیْنٍ ۟ۙ

23਼ ਅਸੀਂ ਮੂਸਾ ਨੂੰ ਆਪਣੇ ਵੱਲੋਂ (ਨਬੀਂ ਹੋਣ ਦੀਆਂ) ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ। info
التفاسير:

external-link copy
24 : 40

اِلٰی فِرْعَوْنَ وَهَامٰنَ وَقَارُوْنَ فَقَالُوْا سٰحِرٌ كَذَّابٌ ۟

24਼ (ਜਦੋਂ ਮੂਸਾ) ਫ਼ਿਰਔਨ, ਹਾਮਾਨ ਅਤੇ ਕਾਰੂਨ ਵੱਲ ਆਇਆ ਤਾਂ ਉਹਨਾਂ ਨੇ ਆਖਿਆ ਕਿ (ਉਹ ਮੂਸਾ ਤਾਂ) ਜਾਦੂਗਰ ਅਤੇ ਝੂਠਾ ਹੈ। info
التفاسير:

external-link copy
25 : 40

فَلَمَّا جَآءَهُمْ بِالْحَقِّ مِنْ عِنْدِنَا قَالُوا اقْتُلُوْۤا اَبْنَآءَ الَّذِیْنَ اٰمَنُوْا مَعَهٗ وَاسْتَحْیُوْا نِسَآءَهُمْ ؕ— وَمَا كَیْدُ الْكٰفِرِیْنَ اِلَّا فِیْ ضَلٰلٍ ۟

25਼ ਫੇਰ ਜਦੋਂ ਉਹ (ਮੂਸਾ) ਸਾਡੇ ਵੱਲੋਂ (ਭਾਵ ਅੱਲਾਹ ਵੱਲੋਂ) ਉਹਨਾਂ ਕੋਲ ਹੱਕ (ਸੱਚਾਦੀਨ) ਲੈ ਕੇ ਆਇਆ ਤਾਂ ਉਹਨਾਂ ਨੇ ਆਖਿਆ ਕਿ ਜਿਹੜੇ ਵੀ ਇਸ (ਮੂਸਾ) ਦੇ ਨਾਲ ਈਮਾਨ ਲਿਆਏ ਹਨ ਉਹਨਾਂ ਦੇ ਪੁੱਤਰਾਂ ਨੂੰ ਮਾਰ ਦਿਓ ਅਤੇ ਧੀਆਂ ਨੂੰ ਜਿਉਂਦੀਆਂ ਰੱਖੋ। ਪਰ ਇਨਕਾਰੀਆਂ ਦੀ ਇਹ ਚਾਲ ਤਾਂ ਉੱਕਾ ਹੀ ਅਸਫ਼ਲ ਰਹੀ। info
التفاسير: