1ਇਹ ਸੁਣ ਕੇ ਆਪ (ਸ:) ਨੇ ਫ਼ਰਮਾਇਆ, ਸਹੁੰ ਹੈ ਉਸ ਜ਼ਾਤ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਮੈਂ ਵੀ ਇਸੇ ਲਈ ਬਾਹਰ ਆਇਆ ਹਾਂ ਜਿਸ ਲਈ ਤੁਸੀਂ ਬਾਹਰ ਨਿਕਲੇ ਹੋ (ਆਪ (ਸ:) ਨੇ ਫ਼ਰਮਾਇਆ) ਚੱਲੋ! ਤਾਂ ਉਹ ਆਪ ਜੀ ਦੇ ਨਾਲ ਤੁਰ ਪਏ, ਫੇਰ ਆਪ (ਸ:) ਉਹਨਾਂ ਨੂੰ ਇਕ ਅਨਸਾਰੀ ਦੇ ਘਰ ਲੈ ਗਏ ਜਿਹੜਾ ਬਾਹਰੋ ਪਾਣੀ ਲੈਣ ਗਿਆ ਹੋਇਆ ਸੀ। ਕੁੱਝ ਦੇਰ ਬਾਅਦ ਉਹ ਮੁੜ ਆਇਆ ਤਾਂ ਆਪ ਤੇ ਆਪ (ਸ:) ਜੀ ਦੇ ਸਹਾਬੀਆਂ ਨੂੰ ਵੇਖ ਕੇ ਖ਼ੁਸ਼ੀ ਨਾਲ ਆਖਣ ਲੱਗਿਆ, ਅੱਲਾਹ ਦਾ ਸ਼ੁਕਰ ਹੈ ਕਿ ਅੱਜ ਦੇ ਦਿਨ ਕਿਸੇ ਕੋਲ ਅਜਿਹੇ ਪਤਵੰਤੇ ਮਹਿਮਾਨ ਨਹੀਂ ਜਿਹੋ ਜੇ ਮੇਰੇ ਕੋਲ ਹਨ। ਫੇਰ ਉਹ ਖਜੂਰਾਂ ਦਾ ਇਕ ਗੁੱਛਾ ਲਿਆਇਆ ਜਿਸ ਵਿਚ ਅੱਧ-ਪੱਕੀਆਂ ਸੁੱਕੀਆਂ ਤੇ ਤਾਜ਼ਾ ਖਜੂਰਾਂ ਸਨ ਅਤੇ ਉਹਨਾਂ ਨੂੰ ਖਾਣ ਲਈ ਕਿਹਾ ਫੇਰ ਉਸ ਨੇ ਛੁਰੀ ਫੜੀ ਤੇ ਆਪ ਨੇ ਦੁੱਧ ਦੇਣ ਵਾਲੀ ਬੱਕਰੀ ਨੂੰ ਜ਼ਿਬਹ ਕਰਨ ਤੋਂ ਮਨ੍ਹਾਂ ਕੀਤਾ। ਸੋ ਉਸ ਨੇ ਇਕ ਬੱਕਰਾ ਜ਼ਿਬਹ ਕੀਤਾ ਤਾਂ ਸਾਰਿਆਂ ਨੇ ਉਸ ਦਾ ਮਾਸ ਤੇ ਖਜੂਰਾਂ ਖਾਦੀਆਂ ਤੇ ਪਾਣੀ ਪੀਤਾ। ਜਦੋਂ ਸਾਰੇ ਰੱਜ ਗਏ ਫੇਰ ਅੱਲਾਹ ਦੇ ਰਸੂਲ ਨੇ ਫ਼ਰਮਾਇਆ, ਸਹੁੰ ਹੈ ਉਸ ਜ਼ਾਤ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਤੁਹਾਥੋਂ ਕਿਆਮਤ ਦਿਹਾੜੇ ਇਸ ਨਿਅਮਤ ਦੇ ਬਾਰੇ ਜ਼ਰੂਰ ਪੁੱਛਿਆ ਜਾਵੇਗਾ। ਤੁਸੀਂ ਆਪਣੇ ਘਰਾਂ ਤੋਂ ਭੁੱਖੇ ਨਿਕਲੇ ਸੀ ਫੇਰ ਘਰੇ ਨਹੀਂ ਮੁੜੇ ਇੱਥੋਂ ਤਕ ਕਿ ਤੁਹਾਨੂੰ ਇਹ ਨਿਅਮਤ ਮਿਲ ਗਈ। (ਸਹੀ ਬੁਖ਼ਾਰੀ, ਹਦੀਸ: 2038)