1 ਇਸ ਗੱਲ ਨੂੰ ਹਦੀਸ ਵਿਚ ਇਸ ਤਰ੍ਹਾਂ ਰਸੂਲ (ਸ:) ਨੇ ਫ਼ਰਮਾਇਆ ਹੈ ਕਿ ਜਦੋਂ ਬੰਦਾ ਗੁਨਾਹ ਕਰਦਾ ਹੈ ਤਾਂ ਉਸ ਦੇ ਦਿਲ ਉੱਤੇ ਇਕ ਕਾਲਾ ਚਿੰਨ ਲੱਗ ਜਾਂਦਾ ਹੈ। ਜੇ ਉਹ ਉਸ ਬੁਰਾਈ ਤੋਂ ਬਾਜ਼ ਆ ਜਾਵੇ, ਅੱਲਾਹ ਤੋਂ ਖਿਮਾ ਮੰਗੇ ਲਵੇ ਤੇ ਸ਼ਰਮਿੰਦਾ ਹੋਵੇ ਤਾਂ ਉਹ ਚਿੰਨ ਸਾਫ਼ ਹੋ ਜਾਂਦਾ ਹੈ, ਪਰ ਜੇ ਉਹ ਬੁਰਾਈ ਨੂੰ ਕਰਦਾ ਰਹਿੰਦਾ ਹੈ ਤਾਂ ਉਹ ਚਿੰਨ ਵੀ ਵਧਦਾ ਜਾਂਦਾ ਹੈ ਇੱਥੋਂ ਤਕ ਕਿ ਉਸ ਦੇ ਪੂਰੇ ਦਿਲ ’ਤੇ ਛਾ ਜਾਂਦਾ ਹੈ, ਪੂਰਾ ਦਿਲ ਹੀ ਕਾਲਾ ਹੋ ਜਾਂਦਾ ਹੈ। (ਜਾਮੇਅ ਤਿਰਮਾਜ਼ੀ, ਹਦੀਸ 3334)