કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ

ਅਲ-ਅਨਫ਼ਾਲ

external-link copy
1 : 8

یَسْـَٔلُوْنَكَ عَنِ الْاَنْفَالِ ؕ— قُلِ الْاَنْفَالُ لِلّٰهِ وَالرَّسُوْلِ ۚ— فَاتَّقُوا اللّٰهَ وَاَصْلِحُوْا ذَاتَ بَیْنِكُمْ ۪— وَاَطِیْعُوا اللّٰهَ وَرَسُوْلَهٗۤ اِنْ كُنْتُمْ مُّؤْمِنِیْنَ ۟

1਼ (ਹੇ ਨਬੀ!) ਇਹ ਲੋਕ ਤੁਹਾਥੋਂ ਮਾਲੇ-ਗ਼ਨੀਮਤ (ਜੰਗ ਵਿਚ ਪ੍ਰਾਪਤ ਹੋਣ ਵਾਲੇ ਧਨ-ਪਦਾਰਥਾਂ) ਦੇ ਸੰਬੰਧ ਵਿਚ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹ ਮਾਲੇ-ਗ਼ਨੀਮਤ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦਾ ਹੈ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਆਪੋ ਵਿਚਾਲੇ ਸੰਬੰਧਾਂ ਨੂੰ ਸੁਧਾਰੋ। ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਜੇ ਤੁਸੀਂ (ਸੱਚੇ) ਈਮਾਨ ਵਾਲੇ ਹੋ। info
التفاسير:

external-link copy
2 : 8

اِنَّمَا الْمُؤْمِنُوْنَ الَّذِیْنَ اِذَا ذُكِرَ اللّٰهُ وَجِلَتْ قُلُوْبُهُمْ وَاِذَا تُلِیَتْ عَلَیْهِمْ اٰیٰتُهٗ زَادَتْهُمْ اِیْمَانًا وَّعَلٰی رَبِّهِمْ یَتَوَكَّلُوْنَ ۟ۚۙ

2਼ (ਸੱਚੇ) ਈਮਾਨ ਵਾਲੇ ਤਾਂ ਉਹ ਲੋਕ ਹਨ ਕਿ ਜਦੋਂ ਉਹ ਅੱਲਾਹ ਦਾ ਜ਼ਿਕਰ ਸੁਣਦੇ ਹਨ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ ਅਤੇ ਜਦੋਂ ਉਹਨਾਂ ਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਇਤਾਂ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੰਦੀਆਂ ਹਨ। ਉਹਨਾਂ ਦਾ ਭਰੋਸਾ ਆਪਣੇ ਪਾਲਣਹਾਰ ’ਤੇ ਹੀ ਹੈ। info
التفاسير:

external-link copy
3 : 8

الَّذِیْنَ یُقِیْمُوْنَ الصَّلٰوةَ وَمِمَّا رَزَقْنٰهُمْ یُنْفِقُوْنَ ۟ؕ

3਼ ਜਿਹੜੇ ਲੋਕ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਰਿਜ਼ਕ (ਧਨ-ਪਦਾਰਥ) ਅਸੀਂ ਉਹਨਾਂ ਨੂੰ ਦੇ ਛੱਡਿਆ ਹੈ ਉਸ ਵਿੱਚੋਂ (ਅੱਲਾਹ ਦੇ ਰਾਹ ਵਿਚ) ਖ਼ਰਚ ਕਰਦੇ ਹਨ। info
التفاسير:

external-link copy
4 : 8

اُولٰٓىِٕكَ هُمُ الْمُؤْمِنُوْنَ حَقًّا ؕ— لَهُمْ دَرَجٰتٌ عِنْدَ رَبِّهِمْ وَمَغْفِرَةٌ وَّرِزْقٌ كَرِیْمٌ ۟ۚ

4਼ ਅਜਿਹੇ ਲੋਕ ਹੀ ਸੱਚੇ ਈਮਾਨ ਵਾਲੇ ਹਨ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਵੱਡੇ ਉੱਚੇ ਦਰਜੇ ਹਨ ਅਤੇ (ਭੁੱਲਾਂ ਦੀ) ਮੁਆਫ਼ੀ ਤੇ ਇੱਜ਼ਤ ਵਾਲੀ ਰੋਜ਼ੀ ਹੈ। info
التفاسير:

external-link copy
5 : 8

كَمَاۤ اَخْرَجَكَ رَبُّكَ مِنْ بَیْتِكَ بِالْحَقِّ ۪— وَاِنَّ فَرِیْقًا مِّنَ الْمُؤْمِنِیْنَ لَكٰرِهُوْنَ ۟ۙ

5਼ (ਹੇ ਨਬੀ! ਯਾਦ ਕਰੋ ਜਦੋਂ ਬਦਰ ਦੀ ਜੰਗ ਸਮੇਂ) ਤੁਹਾਡੇ ਰੱਬ ਨੇ ਤੁਹਾਨੂੰ ਹੱਕ ਸੱਚ ਨਾਲ ਘਰੋਂ (ਮਦੀਨੇ ਤੋਂ) ਤੋਰਿਆ ਸੀ। ਬੇਸ਼ੱਕ ਉਸ ਸਮੇਂ ਮੁਸਲਮਾਨਾਂ ਦੀ ਹੀ ਇਕ ਟੋਲੀ ਇਸ ਨਿਕਲਣ ਨੂੰ ਪਸੰਦ ਨਹੀਂ ਸੀ ਕਰਦੀ। info
التفاسير:

external-link copy
6 : 8

یُجَادِلُوْنَكَ فِی الْحَقِّ بَعْدَ مَا تَبَیَّنَ كَاَنَّمَا یُسَاقُوْنَ اِلَی الْمَوْتِ وَهُمْ یَنْظُرُوْنَ ۟ؕ

6਼ ਉਹ ਉਸ ਹੱਕ ਦੇ ਮਾਮਲੇ ’ਚ ਇਸ ਦੇ ਸਪਸ਼ਟ ਹੋਣ ਤੋਂ ਬਾਅਦ ਵੀ ਤੁਹਾਡੇ ਨਾਲ ਝਗੜ ਰਹੇ ਸਨ। ਉਹ ਇੰਜ ਸਮਝਦੇ ਸਨ ਕਿ ਜਿਵੇਂ ਉਹਨ੍ਹਾਂ ਨੂੰ ਮੌਤ ਵੱਲ ਧੱਕਿਆ ਜਾ ਰਿਹਾ ਹੋਵੇ ਅਤੇ ਉਹ (ਮੌਤ ਨੂੰ) ਵੇਖ ਰਹੇ ਹੋਣ। info
التفاسير:

external-link copy
7 : 8

وَاِذْ یَعِدُكُمُ اللّٰهُ اِحْدَی الطَّآىِٕفَتَیْنِ اَنَّهَا لَكُمْ وَتَوَدُّوْنَ اَنَّ غَیْرَ ذَاتِ الشَّوْكَةِ تَكُوْنُ لَكُمْ وَیُرِیْدُ اللّٰهُ اَنْ یُّحِقَّ الْحَقَّ بِكَلِمٰتِهٖ وَیَقْطَعَ دَابِرَ الْكٰفِرِیْنَ ۟ۙ

7਼ (ਹੇ ਈਮਾਨ ਵਾਲਿਓ! ਯਾਦ ਕਰੋ) ਜਦੋਂ ਅੱਲਾਹ ਤੁਹਾਡੇ ਨਾਲ (ਕਾਫ਼ਿਰਾਂ ਦੀਆਂ) ਦੋਵਾਂ ਟੋਲੀਆਂ ਵਿੱਚੋਂ ਇਕ ਦੇ ਮਿਲਣ ਦਾ ਵਾਅਦਾ ਕਰ ਰਿਹਾ ਸੀ ਕਿ ਇਹ ਬੇਸ਼ਕ ਤੁਹਾਡੇ ਲਈ ਹੈ, ਪਰ ਤੁਸੀਂ ਇਹ ਚਾਹੁੰਦੇ ਸੀ ਕਿ ਬਿਨਾਂ ਹਥਿਆਰੋਂ ਟੋਲੀ (ਤਜਾਰਤੀ ਕਾਫ਼ਲਾ) ਹੀ ਤੁਹਾਡੇ ਹੱਥ ਆਵੇ ਜਦ ਕਿ ਅੱਲਾਹ ਇਹ ਚਾਹੁੰਦਾ ਸੀ ਕਿ ਉਹ ਆਪਣੇ ਫ਼ਰਮਾਨਾਂ ਦੁਆਰਾ ਹੱਕ ਨੂੰ ਸੱਚ ਸਿੱਧ ਕਰ ਵਿਖਾਵੇ ਅਤੇ ਕਾਫ਼ਿਰਾਂ ਦੀ ਜੜ੍ਹ ਵੱਡ ਸੁੱਟੇ। info
التفاسير:

external-link copy
8 : 8

لِیُحِقَّ الْحَقَّ وَیُبْطِلَ الْبَاطِلَ وَلَوْ كَرِهَ الْمُجْرِمُوْنَ ۟ۚ

8਼ ਤਾਂ ਜੋ ਹੱਕ ਹੱਕ ਹੋਕੇ ਰਹੇ ਅਤੇ ਕੂੜ ਕੂੜ ਹੋਕੇ ਰਹੇ, ਭਾਵੇਂ ਅਪਰਾਧੀ ਇਸ ਨੂੰ ਕਿੰਨਾ ਹੀ ਨਾਪਸੰਦ ਕਰਦੇ ਹੋਣ। info
التفاسير: