કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ

પેજ નંબર:close

external-link copy
88 : 7

قَالَ الْمَلَاُ الَّذِیْنَ اسْتَكْبَرُوْا مِنْ قَوْمِهٖ لَنُخْرِجَنَّكَ یٰشُعَیْبُ وَالَّذِیْنَ اٰمَنُوْا مَعَكَ مِنْ قَرْیَتِنَاۤ اَوْ لَتَعُوْدُنَّ فِیْ مِلَّتِنَا ؕ— قَالَ اَوَلَوْ كُنَّا كٰرِهِیْنَ ۟ۚ

88਼ ਉਸ ਦੀ ਕੌਮ ਦੇ ਘਮੰਡੀ ਸਰਦਾਰਾਂ ਨੇ ਕਿਹਾ ਕਿ ਹੇ ਸ਼ੁਐਬ! ਅਸੀਂ ਤੈਨੂੰ ਅਤੇ ਜਿਹੜੇ ਤੇਰੇ ਨਾਲ ਈਮਾਨ ਲਿਆਉਣ ਵਾਲੇ ਹਨ ਉਹਨਾਂ ਸਭ ਨੂੰ ਆਪਣੀ ਬਸਤੀ ’ਚੋਂ ਕੱਢ ਦੇਵਾਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓਗੇ। ਸ਼ੁਐਬ ਨੇ ਕਿਹਾ, ਕੀ ਅਸੀਂ ਤੁਹਾਡੇ ਉਸ ਧਰਮ ਵੱਲ ਪਰਤ ਆਈਏ ਭਾਵੇਂ ਕਿ ਉਸ ਤੋਂ ਅਸੀਂ ਘਿਰਨਾ ਹੀ ਕਰਦੇ ਹੋਈਏ। info
التفاسير:

external-link copy
89 : 7

قَدِ افْتَرَیْنَا عَلَی اللّٰهِ كَذِبًا اِنْ عُدْنَا فِیْ مِلَّتِكُمْ بَعْدَ اِذْ نَجّٰىنَا اللّٰهُ مِنْهَا ؕ— وَمَا یَكُوْنُ لَنَاۤ اَنْ نَّعُوْدَ فِیْهَاۤ اِلَّاۤ اَنْ یَّشَآءَ اللّٰهُ رَبُّنَا ؕ— وَسِعَ رَبُّنَا كُلَّ شَیْءٍ عِلْمًا ؕ— عَلَی اللّٰهِ تَوَكَّلْنَا ؕ— رَبَّنَا افْتَحْ بَیْنَنَا وَبَیْنَ قَوْمِنَا بِالْحَقِّ وَاَنْتَ خَیْرُ الْفٰتِحِیْنَ ۟

89਼ ਜੇ ਅਸੀਂ ਤੁਹਾਡੇ ਧਰਮ ਵਿਚ ਆ ਜਾਵਾਂਗੇ ਫੇਰ ਤਾਂ ਅਸੀਂ ਅੱਲਾਹ ਉੱਤੇ ਬਹੁਤ ਹੀ ਝੂਠੀਆਂ ਗੱਲਾਂ ਜੋੜਣ ਵਾਲੇ ਹੋ ਜਾਵਾਂਗੇ ਜਦ ਕਿ ਅੱਲਾਹ ਸਾਨੂੰ (ਤੁਹਾਡੇ ਇਸ ਧਰਮ) ਤੋਂ ਛੁਟਕਾਰਾ ਦੇ ਚੁੱਕਿਆ ਹੈ। ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਉਸ ਧਰਮ ਵਿਚ ਮੁੜ ਆਈਏ। ਹਾਂ, ਜੇ ਸਾਡਾ ਰੱਬ ਹੀ ਇਹ ਚਾਹਵੇ ਤਾਂ ਗੱਲ ਵ੍ਖੱਰੀ ਹੈ। ਸਾਡੇ ਰੱਬ ਦਾ ਗਿਆਨ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਰੱਖਦਾ ਹੈ, ਅਸੀਂ ਅੱਲਾਹ ’ਤੇ ਹੀ ਭਰੋਸਾ ਰਖਦੇ ਹਾਂ ਅਤੇ ਉਸੇ ਤੋਂ ਦੁਆ ਕਰਦੇ ਹਾਂ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਤੇ ਸਾਡੀ ਕੌਮ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰਦੇ ਅਤੇ ਤੂੰ ਹੀ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ। info
التفاسير:

external-link copy
90 : 7

وَقَالَ الْمَلَاُ الَّذِیْنَ كَفَرُوْا مِنْ قَوْمِهٖ لَىِٕنِ اتَّبَعْتُمْ شُعَیْبًا اِنَّكُمْ اِذًا لَّخٰسِرُوْنَ ۟

90਼ ਉਸ ਦੀ ਕੌਮ ਦੇ ਕੁਫ਼ਰ ਕਰਨ ਵਾਲੇ ਸਰਦਾਰਾਂ ਨੇ ਆਖਿਆ ਕਿ ਹੇ ਲੋਕੋ! ਜੇ ਤੁਸੀਂ ਸ਼ੁਐਬ ਦੀ ਰਾਹ ਟੁਰੋਗੇ ਤਾਂ ਬੇਸ਼ੱਕ ਤੁਸੀਂ ਭਾਰੀ ਘਾਟੇ ਵਿਚ ਰਹੋਗੇ। info
التفاسير:

external-link copy
91 : 7

فَاَخَذَتْهُمُ الرَّجْفَةُ فَاَصْبَحُوْا فِیْ دَارِهِمْ جٰثِمِیْنَ ۟

91਼ ਫੇਰ ਉਹਨਾਂ ਨੂੰ ਇਕ ਭੁਚਾਲ ਨੇ ਆ ਫ਼ੜ੍ਹਿਆ ਅਤੇ ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹੇ ਗਏ। info
التفاسير:

external-link copy
92 : 7

الَّذِیْنَ كَذَّبُوْا شُعَیْبًا كَاَنْ لَّمْ یَغْنَوْا فِیْهَا ۛۚ— اَلَّذِیْنَ كَذَّبُوْا شُعَیْبًا كَانُوْا هُمُ الْخٰسِرِیْنَ ۟

92਼ ਜਿਨ੍ਹਾਂ ਲੋਕਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹਨਾਂ ਦੀ ਇਹ ਹਾਲਤ ਹੋ ਗਈ ਸੀ ਜਿਵੇਂ ਇਹਨਾਂ ਘਰਾਂ ਵਿਚ ਉਹ ਕਦੇ ਵਸੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹੀਓ ਘਾਟੇ ਵਿਚ ਰਹਿ ਗਏ। info
التفاسير:

external-link copy
93 : 7

فَتَوَلّٰی عَنْهُمْ وَقَالَ یٰقَوْمِ لَقَدْ اَبْلَغْتُكُمْ رِسٰلٰتِ رَبِّیْ وَنَصَحْتُ لَكُمْ ۚ— فَكَیْفَ اٰسٰی عَلٰی قَوْمٍ كٰفِرِیْنَ ۟۠

93਼ ਫੇਰ ਸ਼ੁਐਬ ਨੇ ਉਹਨਾਂ ਤੋਂ ਮੂੰਹ ਫੇਰ ਕੇ ਆਖਆਿ ਕਿ ਹੇ ਮੇਰੀ ਕੌਮ! ਮੈਂ ਤੁਹਾਨੂੰ ਆਪਣੇ ਪਾਲਣਹਾਰ (ਰੱਬ) ਦੇ ਸਾਰੇ ਪੈਗ਼ਾਮ ਪਹੁੰਚਾ ਦਿੱਤੇ ਅਤੇ ਤੁਹਾਡੀ ਭਲਾਈ ਚਾਹੀ ਫੇਰ ਭਲਾ ਮੈਂ ਇਨਕਾਰੀਆਂ ਉੱਤੇ ਕਿਉਂਅਫ਼ਸੋਸ ਕਰਾਂ? info
التفاسير:

external-link copy
94 : 7

وَمَاۤ اَرْسَلْنَا فِیْ قَرْیَةٍ مِّنْ نَّبِیٍّ اِلَّاۤ اَخَذْنَاۤ اَهْلَهَا بِالْبَاْسَآءِ وَالضَّرَّآءِ لَعَلَّهُمْ یَضَّرَّعُوْنَ ۟

94਼ ਅਸੀਂ ਜਦੋਂ ਵੀ ਕਿਸੇ ਬਸਤੀ (ਕੌਮ) ਵੱਲ ਕੋਈ ਪੈਗ਼ੰਬਰ ਭੇਜਿਆ ਤਾਂ ਉੱਥੋਂ ਦੇ ਵਸਨੀਕਾਂ ਨੂੰ ਪਹਿਲੋਂ ਤੰਗੀ ਤੇ ਤਕਲੀਫ਼ਾਂ ਵਿਚ ਫਸਾਇਆ ਤਾਂ ਜੋ ਉਹ ਅਧੀਨਗੀ ਧਾਰਨ ਕਰ ਲੈਣ। info
التفاسير:

external-link copy
95 : 7

ثُمَّ بَدَّلْنَا مَكَانَ السَّیِّئَةِ الْحَسَنَةَ حَتّٰی عَفَوْا وَّقَالُوْا قَدْ مَسَّ اٰبَآءَنَا الضَّرَّآءُ وَالسَّرَّآءُ فَاَخَذْنٰهُمْ بَغْتَةً وَّهُمْ لَا یَشْعُرُوْنَ ۟

95਼ ਫੇਰ ਅਸੀਂ ਉਹਨਾਂ ਦੀ ਮੰਦਹਾਲੀ ਨੂੰ ਖ਼ੁਸ਼ਹਾਲੀ ਵਿਚ ਬਦਲ ਦਿੱਤਾ ਇੱਥੋਂ ਤਕ ਕਿ ਉਹ ਬਹੁਤ ਵੱਧ ਫ਼ੁਲ ਗਏ ਅਤੇ ਆਖਣ ਲੱਗੇ ਕਿ ਸਾਡੇ ਬਜ਼ੁਰਗਾਂ ’ਤੇ ਵੀ ਚੰਗੇ-ਮਾੜੇ ਦਿਨ ਆਏ ਸਨ। ਅਖ਼ੀਰ ਅਸੀਂ ਉਹਨਾਂ ਖ਼ੁਸ਼ਹਾਲ ਲੋਕਾਂ ਨੂੰ ਅਚਾਨਕ ਹੀ ਆ ਨੱਪਿਆ ਅਤੇ ਉਹਨਾਂ ਨੂੰ ਖ਼ਬਰ ਤਕ ਨਾ ਹੋ ਸਕੀ। info
التفاسير: