1 ਭਾਵ ਕਸਮਾਂ ਸੋਚ ਸਮਝ ਕੇ ਹੀ ਖਾਣੀਆਂ ਚਾਹੀਦੀਆਂ ਹਨ, ਜੇ ਕਸਮ ਖਾ ਲੈਣ ਤੋਂ ਬਾਅਦ ਉਸ ਦੇ ਸਿੱਟੇ ਭੈੜੇ ਹੋਣ ਦਾ ਖ਼ਤਰਾ ਹੋਵੇ ਤਾਂ ਕਸਮ ਨੂੰ ਤੋੜ ਦੇਣਾ ਚਾਹੀਦਾ ਹੇ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਅਸੀਂ (ਉੱਮਤੇ ਮੁਹੰਮਦਿਆ) ਇਸ ਦੁਨੀਆਂ ਵਿਚ ਸਭ ਤੋਂ ਆਖੀਰ ਵਿਚ ਆਏ ਪਰ ਕਿਆਮਤ ਵਾਲੇ ਦਿਨ ਸਭ ਤੋਂ ਅੱਗੇ ਹੋਵਾਂਗੇ ਆਪ (ਸ:) ਨੇ ਫ਼ਰਮਾਇਆ ਕਸਮ ਅੱਲਾਹ ਦੀ ਤੁਹਾਡੀ ਵਿੱਚੋਂ ਕੋਈ ਵੀ ਅਜਿਹੀ ਕਸਮ ਨੂੰ ਪੂਰਾ ਕਰਨ ਦੀ ਜ਼ਿੱਦ ਨਾ ਕਰੇ ਜਿਸ ਤੋਂ ਘਰ-ਪਰਿਵਾਰ ਨੂੰ ਕੋਈ ਹਾਨੀ ਹੰਦੀ ਹੋਵੇ, ਉਹ ਵਿਅਕਤੀ ਅੱਲਾਹ ਦੀਆਂ ਨਜ਼ਰਾਂ ਵਿਚ ਅਪਰਾਧੀ ਹੇ, ਉਸ ਨੂੰ ਚਾਹੀਦਾ ਹੇ ਕਿ ਉਹ ਕਸਮ ਤੋੜ ਦੇਵੇ ਅਤੇ ਅੱਲਾਹ ਦੇ ਹੁਕਮ ਅਨੁਸਾਰ ਕੁੱਫ਼ਾਰਾ ਅਦਾ ਕਰੇ। (ਸਹੀ ਬੁਖ਼ਾਰੀ, ਹਦੀਸ: 6624, 6625)
1 ਇਸ ਤੋਂ ਪਤਾ ਲਗਦਾ ਹੇ ਕਿ ਸ਼ੈਤਾਨੀ ਕੰਮਾਂ ਨੂੰ ਹਲਾਲ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਘਟੀਆਂ ਕੰਮ ਹੇ ਇੰਜ ਉਹ ਹਲਾਲ ਨਹੀਂ ਹੋਣਗੀਆਂ ਸਗੋਂ ਹਰਾਮ ਹੀ ਰਹਿਣਗੀਆਂ। ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੇ, ਮੇਰੀ ਉੱਮਤ ਵਿਚ ਕੁੱਝ ਲੋਕੀ ਅਜਿਹੇ ਅਵੱਸ਼ ਹੋਣਗੇ ਜਿਹੜੇ ਜ਼ਨਾ, ਰੇਸ਼ਮ, ਸ਼ਰਾਬ, ਗਾਣ-ਬਜਾਣ ਦੇ ਸਾਮਾਨ ਨੂੰ ਹਲਾਲ ਸਮਝਣਗੇ ਅਤੇ ਪਹਾੜਾਂ ਵਿਚ ਕੁੱਝ ਉਹ ਲੋਕ ਵੀ ਰਹਿੰਦੇ ਹੋਣਗੇ ਕਿ ਸ਼ਾਮ ਵੇਲੇ ਉਹਨਾਂ ਦਾ ਚਰਵਾਹਾ ਉਹਨਾਂ ਦੇ ਪਸ਼ੂਆਂ ਨੂੰ ਉਹਨਾਂ ਕੋਲ ਲੈਕੇ ਆਏਗਾ ਅਤੇ ਆਪਣੀ ਲੋੜ ਪ੍ਰਤੀ ਸਵਾਲ ਕਰੇਗਾ ਪਰ ਉਹ ਉਸ ਨੂੰ ਆਖਣਗੇ ਕਿ ਸਾਡੇ ਕੋਲ ਕੱਲ ਨੂੰ ਆਈ ਪਰ ਰਾਤ ਨੂੰ ਹੀ ਉਹਨਾਂ ਉੱਤੇ ਪਹਾੜ ਡੇਗ ਦਿੱਤਾ ਜਾਵੇਗਾ ਅਤੇ ਉਹ ਬਰਬਾਦ ਹੋ ਜਾਣਗੇ ਅਤੇ ਜਿਹੜੇ ਉਹਨਾਂ ’ਚੋਂ ਬਚ ਜਾਣਗੇ ਉਹਨਾਂ ਨੂੰ ਬਾਂਦਰ ਤੇ ਸੂਰ ਬਣਾ ਦਿੱਤਾ ਜਾਵੇਗਾ ਜੋ ਕਿਆਮਤ ਤਕ ੲੈਵੇਂ ਹੀ ਰਹਿਣਗੇ। (ਸਹੀ ਬੁਖ਼ਾਰੀ, ਹਦੀਸ: 5590)