કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ

પેજ નંબર:close

external-link copy
114 : 4

لَا خَیْرَ فِیْ كَثِیْرٍ مِّنْ نَّجْوٰىهُمْ اِلَّا مَنْ اَمَرَ بِصَدَقَةٍ اَوْ مَعْرُوْفٍ اَوْ اِصْلَاحٍ بَیْنَ النَّاسِ ؕ— وَمَنْ یَّفْعَلْ ذٰلِكَ ابْتِغَآءَ مَرْضَاتِ اللّٰهِ فَسَوْفَ نُؤْتِیْهِ اَجْرًا عَظِیْمًا ۟

114਼ ਉਹਨਾਂ (ਵਿਸ਼ਵਾਸਘਾਤੀ) ਲੋਕਾਂ ਦੇ ਆਮ ਕਰਕੇ ਵਧੇਰੇ ਮਸ਼ਵਰਿਆਂ (ਜੋ ਤੁਹਾਨੂੰ ਦਿੰਦੇ ਹਨ) ਵਿਚ ਕੋਈ ਭਲਾਈ ਨਹੀਂ ਹੁੰਦੀ, ਪਰ ਜੇ ਕੋਈ ਕਿਸੇ ਨੂੰ ਖ਼ੈਰਾਤ (ਪੁੰਨ-ਦਾਨ) ਜਾਂ ਨੇਕੀ ਦੇ ਕੰਮਾਂ ਲਈ ਜਾਂ ਲੋਕਾਂ ਵਿਚ ਸੁਲਾਹ-ਸਫ਼ਾਈ ਕਰਵਾਉਣ ਲਈ ਹੁਕਮ ਦਿੰਦਾ ਹੇ (ਤਾਂ ਇਹ ਵਧੀਆ ਗੱਲ ਹੇ) ਅਤੇ ਜਿਹੜਾ ਵਿਅਕਤੀ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਇਹ ਸਾਰੇ ਕੰਮਾਂ ਕਰਦਾ ਹੇ, ਉਸ ਨੂੰ ਅਸੀਂ ਬਹੁਤ ਵੱਡਾ ਬਦਲਾ ਦੇਵਾਂਗੇ। info
التفاسير:

external-link copy
115 : 4

وَمَنْ یُّشَاقِقِ الرَّسُوْلَ مِنْ بَعْدِ مَا تَبَیَّنَ لَهُ الْهُدٰی وَیَتَّبِعْ غَیْرَ سَبِیْلِ الْمُؤْمِنِیْنَ نُوَلِّهٖ مَا تَوَلّٰی وَنُصْلِهٖ جَهَنَّمَ ؕ— وَسَآءَتْ مَصِیْرًا ۟۠

115਼ ਅਤੇ ਜਿਹੜੇ ਵਿਅਕਤੀ ਉੱਤੇ ਸਿੱਧਾ ਰਾਹ ਸਪਸ਼ਟ ਹੋ ਗਿਆ ਹੋਵੇ ਫੇਰ ਵੀ ਉਹ ਰਸੂਲ ਦੇ ਵਿਰੁੱਧ ਕੰਮ ਕਰੇ ਅਤੇ ਈਮਾਨ ਵਾਲਿਆਂ ਦੇ ਰਸਤੇ ਨੂੰ ਛੱਡ ਕੇ ਦੂਜੀ ਰਾਹ ਦੀ ਪੈਰਵੀ ਕਰੇ ਤਾਂ ਉਸ ਨੂੰ ਅਸੀਂ (ਅੱਲਾਹ) ਉਸੇ ਵੱਲ ਤੋਰ ਦੇਵਾਂਗੇ ਜਿਸ ਵੱਲ ਉਹ ਜਾਣਾ ਚਾਹੁੰਦਾ ਹੇ ਅਤੇ ਅਸੀਂ ਉਸ ਨੂੰ ਨਰਕ ਵਿਚ ਸੁੱਟ ਦੇਵਾਂਗੇ ਜੋ ਕਿ ਰਹਿਣ ਲਈ ਸਭ ਤੋਂ ਵੱਧ ਭੈੜਾ ਟਿਕਾਣਾ ਹੇ। info
التفاسير:

external-link copy
116 : 4

اِنَّ اللّٰهَ لَا یَغْفِرُ اَنْ یُّشْرَكَ بِهٖ وَیَغْفِرُ مَا دُوْنَ ذٰلِكَ لِمَنْ یَّشَآءُ ؕ— وَمَنْ یُّشْرِكْ بِاللّٰهِ فَقَدْ ضَلَّ ضَلٰلًا بَعِیْدًا ۟

116਼ ਬੇਸ਼ੱਕ ਅੱਲਾਹ ਉਸ ਦੇ ਨਾਲ ਸ਼ਿਰਕ ਕਰਨ ਵਾਲੇ ਨੂੰ ਕਦੇ ਵੀ ਮੁਆਫ਼ ਨਹੀਂ ਕਰਦਾ, ਇਸ ਤੋਂ ਛੁੱਟ ਜਿਸ ਨੂੰ ਵੀ ਚਾਹੇ ਮੁਆਫ਼ ਕਰ ਦਿੰਦਾ ਹੇ ਅਤੇ ਜਿਸ ਨੇ ਅੱਲਾਹ (ਦੀਆਂ ਸਿਫ਼ਤਾਂ) ਨਾਲ ਕਿਸੇ ਨੂੰ ਸ਼ਰੀਕ (ਸਾਂਝੀਵਾਲ) ਠਹਿਰਾਇਆ ਉਹ ਗੁਮਰਾਹੀ ਵਿਚ ਬਹੁਤ ਦੂਰ ਨਿੱਕਲ ਗਿਆ। info
التفاسير:

external-link copy
117 : 4

اِنْ یَّدْعُوْنَ مِنْ دُوْنِهٖۤ اِلَّاۤ اِنٰثًا ۚ— وَاِنْ یَّدْعُوْنَ اِلَّا شَیْطٰنًا مَّرِیْدًا ۟ۙ

117਼ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਕੇਵਲ ਦੇਵੀਆਂ ਨੂੰ ਹੀ (ਆਪਣੀ ਮਦਦ ਲਈ) ਬੁਲਾਉਂਦੇ ਹਨ। ਅਸਲ ਵਿਚ ਇਹ ਬਾਗੀ ਸ਼ੈਤਾਨ ਨੂੰ ਹੀ ਪੂਜਦੇ ਹਨ। info
التفاسير:

external-link copy
118 : 4

لَّعَنَهُ اللّٰهُ ۘ— وَقَالَ لَاَتَّخِذَنَّ مِنْ عِبَادِكَ نَصِیْبًا مَّفْرُوْضًا ۟ۙ

118਼ ਅੱਲਾਹ ਨੇ ਉਸ (ਸ਼ੈਤਾਨ) ਨੂੰ ਫ਼ਿਟਕਾਰਿਆ ਹੇ ਅਤੇ ਉਸ ਨੇ ਕਿਹਾ ਹੋਇਆ ਹੇ ਕਿ ਹੇ ਰਬਾ! ਮੈਂ ਤੇਰੇ ਬੰਦਿਆਂ ਵਿੱਚੋਂ ਇਕ ਨਿਯਤ ਹਿੱਸਾ ਲੈ ਕੇ ਰਹਾਂਗਾ। info
التفاسير:

external-link copy
119 : 4

وَّلَاُضِلَّنَّهُمْ وَلَاُمَنِّیَنَّهُمْ وَلَاٰمُرَنَّهُمْ فَلَیُبَتِّكُنَّ اٰذَانَ الْاَنْعَامِ وَلَاٰمُرَنَّهُمْ فَلَیُغَیِّرُنَّ خَلْقَ اللّٰهِ ؕ— وَمَنْ یَّتَّخِذِ الشَّیْطٰنَ وَلِیًّا مِّنْ دُوْنِ اللّٰهِ فَقَدْ خَسِرَ خُسْرَانًا مُّبِیْنًا ۟ؕ

119਼ ਅਤੇ ਉਹਨਾਂ ਨੂੰ ਕੁਰਾਹੇ ਪਾਉਂਦਾ ਰਹਾਂਗਾ ਅਤੇ ਉਹਨਾਂ ਨੂੰ (ਕਾਮਯਾਬੀ) ਦੀਆਂ ਝੂਠੀਆਂ ਆਸਾਂ ਦਿਵਾਉਂਦਾ ਰਹਾਂਗਾ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ (ਬੁਤਾਂ ਦੇ ਚੜ੍ਹਾਵੇ ਲਈ) ਜਾਨਵਰਾਂ ਦੇ ਕੰਨ ਚੀਰਨਗੇ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ ਰੱਬੀ ਬਣਤਰ ਵਿਚ ਅਦਲਾ ਬਦਲੀ ਕਰਨਗੇ। (ਹੇ ਲੋਕੋ! ਕੰਨ ਖੋਲ ਕੇ ਸੁਣ ਲਓ) ਕਿ ਜਿਹੜਾ ਕੋਈ ਵਿਅਕਤੀ ਅੱਲਾਹ ਨੂੰ ਛੱਡ ਕੇ ਸ਼ੈਤਾਨ ਨੂੰ ਆਪਣਾ ਮਿੱਤਰ ਬਣਾਵੇਗਾ ਉਹ ਸਪਸ਼ਟ ਰੂਪ ਵਿਚ ਘਾਟੇ ਵਿਚ ਜਾਵੇਗਾ। info
التفاسير:

external-link copy
120 : 4

یَعِدُهُمْ وَیُمَنِّیْهِمْ ؕ— وَمَا یَعِدُهُمُ الشَّیْطٰنُ اِلَّا غُرُوْرًا ۟

120਼ ਇਹ (ਸ਼ੈਤਾਨ ਸ਼ਿਰਕ ਕਰਨ ਵਾਲਿਆਂ ਨਾਲ) ਝੂਠੇ ਵਾਅਦੇ ਕਰਦਾ ਹੇ ਅਤੇ ਉਹਨਾਂ ਨੂੰ ਆਸਾਂ ਦੁਆਉਂਦਾ ਹੇ। (ਯਾਦ ਰਖੋ) ਕਿ ਸ਼ੈਤਾਨ ਦੇ ਸਾਰੇ ਵਾਅਦੇ ਕੇਵਲ ਧੋਖੇ ਹੀ ਹਨ, ਛਲ-ਕਪਟ ਤੋਂ ਛੁੱਟ ਹੋਰ ਕੁੱਝ ਨਹੀਂ। info
التفاسير:

external-link copy
121 : 4

اُولٰٓىِٕكَ مَاْوٰىهُمْ جَهَنَّمُ ؗ— وَلَا یَجِدُوْنَ عَنْهَا مَحِیْصًا ۟

121਼ ਇਹਨਾਂ ਲੋਕਾਂ ਦਾ ਆਖ਼ਰੀ ਟਿਕਾਣਾ ਨਰਕ ਹੇ, ਜਿੱਥੋਂ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਮਿਲੇਗਾ। info
التفاسير: