કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ

external-link copy
78 : 22

وَجَاهِدُوْا فِی اللّٰهِ حَقَّ جِهَادِهٖ ؕ— هُوَ اجْتَبٰىكُمْ وَمَا جَعَلَ عَلَیْكُمْ فِی الدِّیْنِ مِنْ حَرَجٍ ؕ— مِلَّةَ اَبِیْكُمْ اِبْرٰهِیْمَ ؕ— هُوَ سَمّٰىكُمُ الْمُسْلِمِیْنَ ۙ۬— مِنْ قَبْلُ وَفِیْ هٰذَا لِیَكُوْنَ الرَّسُوْلُ شَهِیْدًا عَلَیْكُمْ وَتَكُوْنُوْا شُهَدَآءَ عَلَی النَّاسِ ۖۚ— فَاَقِیْمُوا الصَّلٰوةَ وَاٰتُوا الزَّكٰوةَ وَاعْتَصِمُوْا بِاللّٰهِ ؕ— هُوَ مَوْلٰىكُمْ ۚ— فَنِعْمَ الْمَوْلٰی وَنِعْمَ النَّصِیْرُ ۟۠

78਼ ਅਤੇ ਤੁਸੀਂ ਅੱਲਾਹ ਦੀ ਰਾਹ ਵਿਚ (ਜੀ ਜਾਨ ਨਾਲ) ਜਿਹਾਦ ਕਰੋ ਜਿਵੇਂ ਕਿ ਜਿਹਾਦ ਕਰਨ ਦਾ ਹੱਕ ਹੈ। ਉਸ ਨੇ ਤੁਹਾਨੂੰ ਆਪਣੇ ਦੀਨ (ਦੀ ਸੇਵਾ) ਲਈ ਚੁਣ ਲਿਆ ਹੈ ਅਤੇ ਉਸ ਨੇ ਦੀਨ ਵਿਚ ਤੁਹਾਡੇ ਲਈ ਕੋਈ ਅੋਖਿਆਈ ਨਹੀਂ ਰੱਖੀ।1 ਆਪਣੇ ਪਿਓ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੋ। ਅੱਲਾਹ ਨੇ ਪਹਿਲਾਂ ਵੀ ਤੁਹਾਡਾ ਨਾਂ ਮੁਸਲਿਮ (ਆਗਿਆਕਾਰੀ) ਰੱਖਿਆ ਸੀ ਅਤੇ ਇਸ .ਕੁਰਆਨ ਵਿਚ ਵੀ ਤੁਹਾਡਾ ਇਹੋ ਨਾਂ ਹੈ, ਤਾਂ ਜੋ ਰਸੂਲ ਤੁਹਾਡੇ ਲਈ ਤੁਹਾਡੇ ਉੱਤੇ ਗਵਾਹ ਹੋਵੇ ਅਤੇ ਤੁਸੀਂ ਲੋਕਾਂ ਉੱਤੇ ਗਵਾਹ ਹੋਵੇ। ਸੋ ਤੁਸੀਂ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ ਅਤੇ ਅੱਲਾਹ (ਦੇ ਹੁਕਮਾਂ) ਨੂੰ ਮਜ਼ਬੂਤੀ ਨਾਲ ਫੜੀਂ ਰੱਖਿਓ। ਉਹੀਓ ਤੁਹਾਡਾ ਕਾਰਜ ਸਾਧਕ ਹੈ, ਅਤੇ ਸਭ ਤੋਂ ਵਧੀਆ ਕਾਰਜ ਸਾਧਕ ਵੀ ਉਹੀਓ ਹੈ ਅਤੇ ਸਭ ਤੋਂ ਵਧੀਆ ਸਹਾਇਕ ਵੀ ਉਹੀਓ ਹੈ। info

1 ਭਾਵ ਦੀਨ ਬਹੁਤ ਹੀ ਆਸਾਨ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਅੱਲਾਹ ਦਾ ਪਸੰਦੀਦਾ ਦੀਨ ਉਹ ਹੈ ਜਿਹੜਾ ਸਿੱਧਾ ਅਤੇ ਆਸਾਨ ਹੈ। ਆਪ (ਸ:) ਨੇ ਇਹ ਵੀ ਫ਼ਰਮਾਇਆ ਕਿ ਬੇਸ਼ੱਕ ਦੀਨ ਇਸਲਾਮ ਬਹੁਤ ਆਸਾਨ ਹੈ ਜਿਹੜਾ ਕੋਈ ਇਸ ਦੀਨ ਵਿਚ ਸਖ਼ਤੀ ਕਰੇਗਾ ਤਾਂ ਉਹ ਦੀਨ ਉਸ ਲਈ ਭਾਰੀ ਹੋ ਜਾਵੇਗਾ। ਸੋ ਤੁਸੀਂ ਵਿਚਕਾਰਲੀ ਰਾਹ ਇਖਤਿਆਰ ਕਰੋ ਅਤੇ ਚੰਗੇ ਅਮਲਾਂ ਨਾਲ ਅੱਲਾਹ ਦੇ ਨੇੜੇ ਹੋ ਜਾਓ ਅਤੇ ਚੰਗੇ ਬਦਲੇ ਦੀ ਉੱਮੀਦ ਰਖਦੇ ਹੋਏ ਜੋ ਤੁਹਾਨੂੰ ਦਿੱਤਾ ਜਾਵੇ ਉਸ ਤੇ ਖ਼ੁਸ਼ ਹੋ ਜਾ ਅਤੇ ਸਵੇਰੇ ਸ਼ਾਮ ਅਤੇ ਰਾਤ ਦੇ ਆਖ਼ਰੀ ਹਿੱਸੇ ਵਿਚ ਇਬਾਦਤ ਕਰਕੇ ਮਦਦ ਪ੍ਰਾਪਤ ਕਰੋ। (ਸਹੀ ਬੁਖ਼ਾਰੀ, ਹਦੀਸ: 39)

التفاسير: