કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ

પેજ નંબર:close

external-link copy
31 : 22

حُنَفَآءَ لِلّٰهِ غَیْرَ مُشْرِكِیْنَ بِهٖ ؕ— وَمَنْ یُّشْرِكْ بِاللّٰهِ فَكَاَنَّمَا خَرَّ مِنَ السَّمَآءِ فَتَخْطَفُهُ الطَّیْرُ اَوْ تَهْوِیْ بِهِ الرِّیْحُ فِیْ مَكَانٍ سَحِیْقٍ ۟

31਼ ਅੱਲਾਹ ਦੇ ਲਈ ਇਕ ਹੋ ਜਾਓ ਉਸ ਦੇ ਸੰਗ ਕਿਸੇ ਨੂੰ ਸਾਂਝੀ ਨਾ ਬਣਾਓ। ਜਿਹੜਾ ਕੋਈ ਅੱਲਾਹ ਨਾਲ ਕਿਸੇ ਨੂੰ ਸ਼ਰੀਕ ਕਰੇਗਾ, ਇੰਜ ਸਮਝੋ ਜਿਵੇਂ ਉਹ ਅਕਾਸ਼ ਤੋਂ ਡਿਗ ਪਿਆ ਹੋਵੇ, ਫੇਰ ਉਸ ਨੂੰ ਭਾਵੇਂ ਪੰਛੀ ਝਪਟਾ ਮਾਰ ਕੇ ਲੈ ਜਾਣ ਜਾਂ ਹਵਾ ਕਿਸੇ ਦੂਰ ਥਾਂ ਲਿਜਾ ਸੁੱਟੇ। info
التفاسير:

external-link copy
32 : 22

ذٰلِكَ ۗ— وَمَنْ یُّعَظِّمْ شَعَآىِٕرَ اللّٰهِ فَاِنَّهَا مِنْ تَقْوَی الْقُلُوْبِ ۟

32਼ ਇਹ ਹੁਕਮ ਉਸ ਲਈ ਹੈ ਜਿਹੜਾ ਅੱਲਾਹ ਦੀਆਂ ਮਿਥੀਆਂ ਹੋਈਆਂ ਨਿਸ਼ਾਨੀਆਂ ਦਾ ਆਦਰ ਕਰਦਾ ਹੈ। ਬੇਸ਼ੱਕ ਇਸ ਦਾ ਸੰਬੰਧ ਦਿਲਾਂ ਦੀ ਪਾਕੀਜ਼ਗੀ ਨਾਲ ਜੁੜ੍ਹਿਆ ਹੋਇਆ ਹੈ। info
التفاسير:

external-link copy
33 : 22

لَكُمْ فِیْهَا مَنَافِعُ اِلٰۤی اَجَلٍ مُّسَمًّی ثُمَّ مَحِلُّهَاۤ اِلَی الْبَیْتِ الْعَتِیْقِ ۟۠

33਼ ਤੁਹਾਡੇ ਲਈ ਇਹਨਾਂ (ਪਸ਼ੂਆਂ) ਵਿਚ ਇਕ ਖ਼ਾਸ ਸਮੇਂ ਲਈ ਲਾਭ ਹੈ (ਭਾਵ ਉਹਨਾਂ ਤੋਂ ਦੁੱਧ, ਸਵਾਰੀ ਦਾ ਲਾਭ ਅਤੇ ਉੱਨ ਆਦਿ ਲੈ ਸਕਦੇ ਹੋ) ਅਤੇ ਉਹਨਾਂ ਨੂੰ ਜ਼ਿਬਹ (ਕੁਰਬਾਨੀ) ਕਰਨ ਦੀ ਥਾਂ ਉਸੇ ਪੁਰਾਤਣ ਘਰ (ਖ਼ਾਨਾ ਕਾਅਬਾ) ਦੇ ਕੋਲ ਹੈ। info
التفاسير:

external-link copy
34 : 22

وَلِكُلِّ اُمَّةٍ جَعَلْنَا مَنْسَكًا لِّیَذْكُرُوا اسْمَ اللّٰهِ عَلٰی مَا رَزَقَهُمْ مِّنْ بَهِیْمَةِ الْاَنْعَامِ ؕ— فَاِلٰهُكُمْ اِلٰهٌ وَّاحِدٌ فَلَهٗۤ اَسْلِمُوْا ؕ— وَبَشِّرِ الْمُخْبِتِیْنَ ۟ۙ

34਼ ਅਸੀਂ ਹਰ ਉੱਮਤ ਲਈ ਕੁਰਬਾਨੀ ਕਰਨ ਦੇ ਤਰੀਕੇ ਮੁਕੱਰਰ ਕੀਤੇ ਹਨ ਕਿ ਉਹਨਾਂ ਚਾਰ ਪੈਰਾਂ ਵਾਲੇ ਜਾਨਵਰਾਂ ਉੱਤੇ, ਜਿਹੜੇ ਜਾਨਵਰ ਅੱਲਾਹ ਨੇ ਹੀ ਉਹਨਾਂ ਨੂੰ ਬਖ਼ਸ਼ੇ ਹੋਏ ਹਨ, (ਜ਼ਿਬਹ ਕਰਦੇ ਸਮੇਂ) ਅੱਲਾਹ ਦਾ ਨਾਂ ਲਿਆ ਜਾਵੇ। ਤੁਹਾਡਾ ਸਭ ਦਾ ਇਕ ਹੀ ਇਸ਼ਟ ਹੈ ਤੁਸੀਂ ਉਸੇ ਦੇ ਆਗਿਆਕਾਰੀ ਬਣੋ। (ਹੇ ਨਬੀ!) ਤੁਸੀਂ ਨਿਮਰਤਾ ਧਾਰਨ ਕਰਨ ਵਾਲਿਆਂ ਨੂੰ (ਰੱਬ ਦੀ ਰਜ਼ਾ ਦੀ) ਖ਼ੁਸ਼ਖ਼ਬਰੀ ਸੁਣਾ ਦਿਓ। info
التفاسير:

external-link copy
35 : 22

الَّذِیْنَ اِذَا ذُكِرَ اللّٰهُ وَجِلَتْ قُلُوْبُهُمْ وَالصّٰبِرِیْنَ عَلٰی مَاۤ اَصَابَهُمْ وَالْمُقِیْمِی الصَّلٰوةِ ۙ— وَمِمَّا رَزَقْنٰهُمْ یُنْفِقُوْنَ ۟

35਼ ਜਦੋਂ ਰੱਬ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ। ਜਦੋਂ ਉਹਨਾਂ ਨੂੰ ਕੋਈ ਮੁਸੀਬਤ ਆਉਂਦੀ ਹੈ ਉਸ ’ਤੇ ਸਬਰ ਕਰਦੇ ਹਨ, ਨਮਾਜ਼ਾਂ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਧੰਨ-ਦੌਲਤ) ਬਖ਼ਸ਼ਿਆ ਹੈ, ਉਸ ਵਿੱਚੋਂ ਖ਼ਰਚ ਕਰਦੇ ਹਨ। info
التفاسير:

external-link copy
36 : 22

وَالْبُدْنَ جَعَلْنٰهَا لَكُمْ مِّنْ شَعَآىِٕرِ اللّٰهِ لَكُمْ فِیْهَا خَیْرٌ ۖۗ— فَاذْكُرُوا اسْمَ اللّٰهِ عَلَیْهَا صَوَآفَّ ۚ— فَاِذَا وَجَبَتْ جُنُوْبُهَا فَكُلُوْا مِنْهَا وَاَطْعِمُوا الْقَانِعَ وَالْمُعْتَرَّ ؕ— كَذٰلِكَ سَخَّرْنٰهَا لَكُمْ لَعَلَّكُمْ تَشْكُرُوْنَ ۟

36਼ ਕੁਰਬਾਨੀ ਦੇ ਊਠਾਂ ਨੂੰ ਅਸੀਂ ਤੁਹਾਡੇ ਲਈ ਅੱਲਾਹ ਦੀਆਂ ਨਿਸ਼ਾਨੀਆਂ ਵਜੋਂ ਨਿਯਤ ਕੀਤਾ ਹੈ। ਇਸ ਵਿਚ ਤੁਹਾਡੇ ਲਈ (ਕਈ) ਲਾਭ ਹਨ। ਸੋ ਉਹਨਾਂ (ਊਠਾਂ) ਨੂੰ (ਕੁਰਬਾਨੀ ਕਰਦੇ ਸਮੇਂ) ਖੜਾ ਕਰਕੇ ਉਹਨਾਂ ’ਤੇ ਅੱਲਾਹ ਦਾ ਨਾ ਲਵੋ, ਫੇਰ ਜਦੋਂ ਉਹ ਧਰਤੀ ’ਤੇ ਟਿਕ ਜਾਣ ਤਾਂ ਤੁਸੀਂ ਉਹਨਾਂ ਦਾ ਮੀਟ ਆਪ ਵੀ ਖਾਓ ਅਤੇ ਮਸਕੀਨਾਂ, ਨਾ-ਮੰਗਣ ਵਾਲਿਆਂ ਅਤੇ ਮੰਗਣ ਵਾਲਿਆਂ ਨੂੰ ਵੀ ਖੁਵਾਓ। ਇਸ ਤਰ੍ਹਾਂ ਅਸੀਂ (ਅੱਲਾਹ ਨੇ ਪਸ਼ੂਆਂ ਨੂੰ) ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ (ਰੱਬ ਦਾ) ਸ਼ੁਕਰ ਕਰੋਂ। info
التفاسير:

external-link copy
37 : 22

لَنْ یَّنَالَ اللّٰهَ لُحُوْمُهَا وَلَا دِمَآؤُهَا وَلٰكِنْ یَّنَالُهُ التَّقْوٰی مِنْكُمْ ؕ— كَذٰلِكَ سَخَّرَهَا لَكُمْ لِتُكَبِّرُوا اللّٰهَ عَلٰی مَا هَدٰىكُمْ ؕ— وَبَشِّرِ الْمُحْسِنِیْنَ ۟

37਼ ਅੱਲਾਹ ਕੋਲ ਨਾ ਤਾਂ ਉਹਨਾਂ ਕੁਰਬਾਨੀ ਦੇ ਜਾਨਵਰਾਂ ਦਾ ਮਾਸ (ਗੋਸ਼ਤ) ਪਹੁੰਚਦਾ ਹੈ ਅਤੇ ਨਾ ਹੀ ਖ਼ੂਨ, ਉਸ ਕੋਲ ਤਾਂ ਤੁਹਾਡੀ ਪਰਹੇਜ਼ਗਾਰੀ ਪਹੁੰਚਦੀ ਹੈ। ਇਸ ਲਈ ਅੱਲਾਹ ਨੇ ਉਹਨਾਂ (ਕੁਰਬਾਨੀ ਵਾਲੇ) ਜਾਨਵਰਾਂ ਨੂੰ ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ ਅੱਲਾਹ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾਨੂੰ ਹਿਦਾਇਤ ਦਿੱਤੀ ਹੈ। (ਹੇ ਨਬੀ!) ਨੇਕ ਅਮਲ ਕਰਨ ਵਾਲਿਆਂ ਨੂੰ (ਜੰਨਤ) ਦੀ ਖ਼ੁਸ਼ਖ਼ਬਰੀ ਸੁਣਾ ਦਿਓ। info
التفاسير:

external-link copy
38 : 22

اِنَّ اللّٰهَ یُدٰفِعُ عَنِ الَّذِیْنَ اٰمَنُوْا ؕ— اِنَّ اللّٰهَ لَا یُحِبُّ كُلَّ خَوَّانٍ كَفُوْرٍ ۟۠

38਼ ਬੇਸ਼ੱਕ ਅੱਲਾਹ ਈਮਾਨ ਵਾਲਿਆਂ ਦਾ (ਵੈਰੀਆਂ ਤੋਂ) ਬਚਾਓ ਕਰਦਾ ਹੈ। ਅੱਲਾਹ ਕਿਸੇ ਵੀ ਖ਼ਾਇਨ (ਹੇਰਾ-ਫੇਰੀ) ਕਰਨ ਵਾਲੇ ਨੂੰ ਅਤੇ ਨਾ-ਸ਼ੁਕਰੇ ਨੂੰ ਪਸੰਦ ਨਹੀਂ ਕਰਦਾ। info
التفاسير: