કુરઆન મજીદના શબ્દોનું ભાષાંતર - પંજાબી ભાષામાં અનુવાદ - આરિફ હલીમ

પેજ નંબર:close

external-link copy
58 : 21

فَجَعَلَهُمْ جُذٰذًا اِلَّا كَبِیْرًا لَّهُمْ لَعَلَّهُمْ اِلَیْهِ یَرْجِعُوْنَ ۟

58਼ (ਜਦੋਂ ਸਾਰੇ ਚਲੇ ਗਏ ਤਾਂ) ਫੇਰ ਉਸ (ਇਬਰਾਹੀਮ) ਨੇ ਸਾਰੀਆਂ (ਮੂਰਤੀਆਂ) ਦੇ ਟੋਟੇ-ਟੋਟੇ ਕਰ ਦਿੱਤੇ, ਕੇਵਲ ਇਕ ਵੱਡੇ ਬੁਤ ਨੂੰ ਬਾਕੀ ਰਹਿਣ ਦਿੱਤਾ ਤਾਂ ਜੋ (ਜਦੋਂ ਆ ਕੇ ਵੇਖਣ ਤਾਂ) ਉਸੇ ਬੁਤ ਵੱਲ ਪਰਤਣ। info
التفاسير:

external-link copy
59 : 21

قَالُوْا مَنْ فَعَلَ هٰذَا بِاٰلِهَتِنَاۤ اِنَّهٗ لَمِنَ الظّٰلِمِیْنَ ۟

59਼ (ਜਦੋਂ ਉਹਨਾਂ ਨੂੰ ਬੁਤਾਂ ਬਾਰੇ ਪਤਾ ਲਗਿਆ ਤਾਂ) ਪੁੱਛਣ ਲੱਗੇ ਕਿ ਸਾਡੇ ਇਸ਼ਟਾਂ ਦਾ ਇਹ ਹਾਲ ਕਿਸ ਨੇ ਕੀਤਾ ਹੈ ? (ਜਿਸ ਨੇ ਵੀ ਇਹ ਕੀਤਾ ਹੈ) ਬੇਸ਼ੁਕ ਉਹ ਜ਼ਾਲਮਾਂ ਵਿੱਚੋਂ ਹੀ ਹੈ। info
التفاسير:

external-link copy
60 : 21

قَالُوْا سَمِعْنَا فَتًی یَّذْكُرُهُمْ یُقَالُ لَهٗۤ اِبْرٰهِیْمُ ۟ؕ

60਼ (ਕੁੱਝ ਲੋਕ ਆਪਸ ਵਿਚ) ਕਹਿਣ ਲੱਗੇ ਕਿ ਅਸੀਂ ਇਕ ਨੌਜਵਾਨ ਨੂੰ ਇਹਨਾਂ (ਇਸ਼ਟਾਂ) ਪ੍ਰਤੀ ਚਰਚਾ ਕਰਦੇ ਹੋਏ ਸੁਣਿਆ ਸੀ ਉਸ ਨੂੰ ਇਬਰਾਹੀਮ ਕਿਹਾ ਜਾਂਦਾ ਹੈ। info
التفاسير:

external-link copy
61 : 21

قَالُوْا فَاْتُوْا بِهٖ عَلٰۤی اَعْیُنِ النَّاسِ لَعَلَّهُمْ یَشْهَدُوْنَ ۟

61਼ ਸਾਰਿਆਂ ਨੇ ਕਿਹਾ ਕਿ ਤੁਸੀ ਉਸ ਨੂੰ ਲੋਕਾਂ ਦੇ ਸਾਹਮਣੇ ਫੜ ਲਿਆਓ ਤਾਂ ਜੋ ਸਾਰੇ ਉਸ ਨੂੰ ਵੇਖ ਲੈਣ। info
التفاسير:

external-link copy
62 : 21

قَالُوْۤا ءَاَنْتَ فَعَلْتَ هٰذَا بِاٰلِهَتِنَا یٰۤاِبْرٰهِیْمُ ۟ؕ

62਼ (ਜਦੋਂ ਇਬਰਾਹੀਮ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਤਾਂ ਕੌਮ ਦੇ ਸਰਦਾਰ) ਆਖਣ ਲੱਗੇ, ਕੀ ਤੇਨੇ ਹੀ ਸਾਡੇ ਇਸ਼ਟਾਂ ਦਾ ਇਹ ਹਾਲ ਕੀਤਾ ਹੈ ? info
التفاسير:

external-link copy
63 : 21

قَالَ بَلْ فَعَلَهٗ ۖۗ— كَبِیْرُهُمْ هٰذَا فَسْـَٔلُوْهُمْ اِنْ كَانُوْا یَنْطِقُوْنَ ۟

63਼ ਤਾਂ ਇਬਰਾਹੀਮ ਨੇ ਕਿਹਾ ਕਿ ਇਹ ਕੰਮ ਤਾਂ ਉਹਨਾਂ (ਮੂਰਤੀਆਂ) ਦੇ ਵੱਡੇ (ਬੁਤ) ਦਾ ਹੈ, ਪੁੱਛ ਲਵੋ ਜੇ ਇਹ ਬੋਲ ਸਕਦਾ ਹੈ। info
التفاسير:

external-link copy
64 : 21

فَرَجَعُوْۤا اِلٰۤی اَنْفُسِهِمْ فَقَالُوْۤا اِنَّكُمْ اَنْتُمُ الظّٰلِمُوْنَ ۟ۙ

64਼ (ਇਹ ਸੁਣਕੇ) ਉਹ ਸਭ ਆਪਣੇ ਆਪ ਵਿਚ ਇਸ ਗੱਲ ਨੂੰ ਮੰਣਨ ਲੱਗੇ (ਕਿ ਇਹ ਬੁਤ ਤਾਂ ਕੁੱਝ ਬੋਲ ਵੀ ਨਹੀਂ ਸਕਦੇ ਅਤੇ (ਮਨ ਹੀ ਮਨ ਵਿਚ) ਕਹਿਣ ਲੱਗੇ ਕਿ ਜ਼ਾਲਮ ਤਾਂ ਤੁਸੀਂ ਆਪ ਹੀ ਹੋ। info
التفاسير:

external-link copy
65 : 21

ثُمَّ نُكِسُوْا عَلٰی رُءُوْسِهِمْ ۚ— لَقَدْ عَلِمْتَ مَا هٰۤؤُلَآءِ یَنْطِقُوْنَ ۟

65਼ ਫੇਰ ਉਹਨਾਂ ਦੀ ਮੱਤ ਪੁੱਠੀ ਹੋ ਗਈ (ਤੇ ਆਖਣ ਲੱਗੇ) ਇਹ ਤਾਂ ਤੂੰ ਵੀ ਜਾਣਦਾ ਹੈ ਕਿ ਇਹ ਬੋਲਦੇ ਨਹੀਂ। info
التفاسير:

external-link copy
66 : 21

قَالَ اَفَتَعْبُدُوْنَ مِنْ دُوْنِ اللّٰهِ مَا لَا یَنْفَعُكُمْ شَیْـًٔا وَّلَا یَضُرُّكُمْ ۟ؕ

66਼ (ਇਬਰਾਹੀਮ ਨੇ) ਕਿਹਾ, ਕੀ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹੋ ਜੋ ਨਾ ਤੁਹਾਨੂੰ ਕੁੱਝ ਲਾਭ ਦੇ ਸਕਦੇ ਹਨ ਨਾ ਹੀ ਹਾਨੀ ? info
التفاسير:

external-link copy
67 : 21

اُفٍّ لَّكُمْ وَلِمَا تَعْبُدُوْنَ مِنْ دُوْنِ اللّٰهِ ؕ— اَفَلَا تَعْقِلُوْنَ ۟

67਼ ਅਫ਼ਸੋਸ ਹੈ ਤੁਹਾਤੇ (ਭਾਵ ਤੁਹਾਡੀਆਂ ਅਕਲਾਂ) ਉੱਤੇ ਅਤੇ ਉਹਨਾਂ ਉੱਤੇ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ? info
التفاسير:

external-link copy
68 : 21

قَالُوْا حَرِّقُوْهُ وَانْصُرُوْۤا اٰلِهَتَكُمْ اِنْ كُنْتُمْ فٰعِلِیْنَ ۟

68਼ (ਆਪਸ ਵਿਚ) ਕਹਿਣ ਲੱਗੇ ਕਿ ਜੇ ਤੁਸੀਂ ਆਪਣੇ ਇਸ਼ਟਾਂ ਦੀ ਮਦਦ ਕਰਨੀ ਹੀ ਹੈ ਤਾਂ ਇਬਰਾਹੀਮ ਨੂੰ ਅੱਗ ਵਿਚ ਸੁੱਟ ਦਿਓ। info
التفاسير:

external-link copy
69 : 21

قُلْنَا یٰنَارُ كُوْنِیْ بَرْدًا وَّسَلٰمًا عَلٰۤی اِبْرٰهِیْمَ ۟ۙ

69਼ (ਜਦੋਂ ਇਬਰਾਹੀਮ ਨੂੰ ਅੱਗ ਵਿਚ ਸੁਟ ਦਿੱਤਾ ਗਿਆ ਤਾਂ) ਅਸੀਂ ਹੁਕਮ ਦਿੱਤਾ ਕਿ ਹੇ ਅੱਗ! ਤੂੰ ਠੰਡੀ ਹੋ ਜਾ ਅਤੇ ਇਬਰਾਹੀਮ ਲਈ ਸਲਾਮਤੀ ਵਾਲੀ ਬਣ ਜਾ। info
التفاسير:

external-link copy
70 : 21

وَاَرَادُوْا بِهٖ كَیْدًا فَجَعَلْنٰهُمُ الْاَخْسَرِیْنَ ۟ۚ

70਼ ਉਹਨਾਂ ਨੇ ਇਬਰਾਹੀਮ ਨਾਲ ਬੁਰਾ ਕਰਨਾ ਚਾਹਿਆ ਪਰ ਅਸੀਂ ਉਹਨਾਂ ਨੂੰ ਹੀ ਘਾਟੇ ਵਿਚ ਪਾ ਦਿੱਤਾ (ਅਸਫ਼ਲ ਕਰ ਦਿੱਤਾ)। info
التفاسير:

external-link copy
71 : 21

وَنَجَّیْنٰهُ وَلُوْطًا اِلَی الْاَرْضِ الَّتِیْ بٰرَكْنَا فِیْهَا لِلْعٰلَمِیْنَ ۟

71਼ ਅਸੀਂ ਉਸ (ਇਬਰਾਹੀਮ) ਨੂੰ ਅਤੇ ਲੂਤ ਨੂੰ ਸੁਰੱਖਿਅਤ ਬਚਾ ਕੇ ਉਸ ਧਰਤੀ (ਮੁਲਕ ਸ਼ਾਮ) ਵੱਲ ਲੈ ਗਏ, ਜਿੱਥੇ ਅਸੀਂ ਦੁਨੀਆਂ ਜਹਾਨ ਲਈ ਬਰਕਤਾਂ ਰੱਖੀਆਂ ਸਨ। info
التفاسير:

external-link copy
72 : 21

وَوَهَبْنَا لَهٗۤ اِسْحٰقَ ؕ— وَیَعْقُوْبَ نَافِلَةً ؕ— وَكُلًّا جَعَلْنَا صٰلِحِیْنَ ۟

72਼ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਜਿਹਾ ਪੁੱਤਰ) ਅਤੇ ਯਾਕੂਬ (ਜਿਹਾ ਪੋਤਰਾ) ਇਨਾਮ ਵਿਚ ਦਿੱਤਾ ਅਤੇ ਹਰੇਕ ਨੂੰ ਅਸੀਂ ਨੇਕ ਕੰਮ ਕਰਨ ਵਾਲਾ ਬਣਾਇਆ। info
التفاسير: