1 ਇਸ ਨੂੰ “ਈਲਾ” ਕਿਹਾ ਜਾਂਦਾ ਹੇ, ਜਿਸ ਦਾ ਅਰਥ ਹੇ ਪਤਨੀ ਨਾਲ ਸੰਬੰਧ ਨਾ ਰੱਖਣ ਦੀ ਸੁੰਹ ਖਾਣਾ। * ਹਜ਼ਰਤ ਅਬਦੁੱਲਾ ਬਿਨ ਉਮਰ ਫ਼ਰਮਾਉਂਦੇ ਹਨ ਕਿ ਇਹ ‘ਈਲਾ’ ਜਿਸ ਦੀ ਚਰਚਾ .ਕੁਰਆਨ ਵਿਚ ਕੀਤੀ ਗਈ ਹੇ ਕਿਸੇ ਵਿਅਕਤੀ ਲਈ ਇਸ ਤੋਂ ਛੁੱਟ ਕੁੱਝ ਹੋਰ ਜਾਇਜ਼ ਹੀ ਨਹੀਂ ਕਿ ਉਹ ਨਿਸ਼ਚਿਤ ਸਮਾਂ ਬੀਤ ਜਾਣ ਤੋਂ ਬਾਅਦ ਜਾਂ ਤਾਂ ਪਤਨੀ ਨੂੰ ਇਸਲਾਮੀ ਸਿਧਾਂਤ ਅਨੁਸਾਰ ਘਰ ਵਿਚ ਹੀ ਰੱਖੇ ਜਾਂ ਉਸ ਨੂੰ ਤਲਾਕ ਦੇ ਦੇਵੇ ਜਿਵੇਂ ਕਿ ਅੱਲਾਹ ਦਾ ਹੁਕਮ ਹੇ। (ਸਹੀ ਬੁਖ਼ਾਰੀ, ਹਦੀਸ: 5290)
2 ਹਜ਼ਰਤ ਇਬਨੇ ਉੱਮਰ ਦਾ ਕਹਿਣਾ ਹੇ ਕਿ ਜਦੋਂ ਚਾਰ ਮਹੀਨੇ ਬੀਤ ਜਾਣ ਤਾਂ ਪੁਰਸ਼ ਨੂੰ ਮਜਬੂਰ ਕੀਤਾ ਜਾਵੇ ਕਿ ਜਾਂ ਤਾਂ ਆਪਣੇ ਸੁੰਹ ’ਤੇ ਮੁੜ ਵਿਚਾਰ ਕਰੇ ਜਾਂ ਪਤਨੀ ਨੂੰ ਤਲਾਕ ਦੇ ਦੇਵੇ ਅਤੇ ਜਦੋਂ ਤਕ ਪਤੀ ਸਪਸ਼ਟ ਸ਼ਬਦਾਂ ਵਿਚ ਤਲਾਕ ਨਾ ਦੇਵੇ ਤਲਾਕ ਨਹੀਂ ਹੁੰਦੀ। (ਸਹੀ ਬੁਖ਼ਾਰੀ, ਹਦੀਸ: 5291)
1 “ਖ਼ੁਲਾਅ” ਭਾਵ ਜੇ ਔੌਰਤ ਆਪਣੇ ਪਤੀ ਤੋਂ ਅੱਡ ਹੋਣਾ ਚਾਹੁੰਦੀ ਹੇ ਤਾਂ ਕੁੱਝ ਸ਼ਰਤਾਂ ਨਾਲ ਮਹਿਰ ਵਾਪਸ ਕਰਕੇ ਤਲਾਕ ਲੈ ਸਕਦੀ ਹੇ ਜਿਵੇਂ ਕਿ ਹਜ਼ਰਤ ਇਬਨੇ ਅੱਬਾਸ ਤੋਂ ਪਤਾ ਲਗਦਾ ਹੇ ਕਿ ਸਾਬਿਤ ਬਿਨ ਕੈਸ (ਰ:ਅ:) ਦੀ ਪਤਨੀ ਰਸੂਲ (ਸ:) ਦੀ ਸੇਵਾ ਵਿਖੇ ਹਾਜ਼ਰ ਹੋਈ ਅਤੇ ਬੇਨਤੀ ਕੀਤੀ ਕਿ ਹੇ ਅੱਲਾਹ ਦੇ ਰਸੂਲ (ਸ:) ਮੈਂ ਸਾਬਿਤ ਬਿਨ ਕੈਸ ਦੀ ਦੀਨਦਾਰੀ ਅਤੇ ਸਦਾਚਾਰ ਪੱਖੋ ਕੋਈ ਦੋਸ਼ ਨਹੀਂ ਲਗਾਉਂਦੀ ਕਿ ਮੈਂ ਮੁਸਲਮਾਨ ਹੁੰਦੇ ਹੋਏ ਪਤੀ ਦੀ ਨਾ-ਸ਼ੁਕਰੀ ਕਰਨ ਦਾ ਗੁਨਾਂਹ ਖੱਟਾਂ। ਨਬੀ (ਸ:) ਨੇ ਫ਼ਰਮਾਇਆ “ਚੰਗਾ ਕੀ ਤੂੰ ਸਾਬਿਤ ਵੱਲੋਂ ਮਹਿਰ ਵਿਚ ਦਿੱਤੇ ਗਏ ਬਾਗ਼ ਨੂੰ ਵਾਪਸ ਕਰਦੀ ਹੇ ? ” ਉਹਨੇ ਕਿਹਾ “ਜੀ ਹਾਂ” ਫਿਰ ਆਪ (ਸ:) ਨੇ ਸਾਬਿਤ ਨੂੰ ਆਖਿਆ ਕਿ ਤੂੰ ਆਪਣੇ ਬਾਗ਼ ਵਾਪਸ ਲੈ ਅਤੇ ਇਸ ਨੂੰ ਤਲਾਕ ਦੇ। (ਸਹੀ ਬੁਖ਼ਾਰੀ, ਹਦੀਸ: 5273)
* ਸ਼ਰੀਅਤ ਵਿਚ ਇਸ ਨੂੰ “ਖ਼ੁਲਾਅ” ਕਿਹਾ ਜਾਂਦਾ ਹੇ, ਭਾਵ ਔੌਰਤ ਆਪਣੀ ਇੱਛਾ ਅਤੇ ਕੋਸ਼ਿਸ਼ ਨਾਲ ਤਲਾਕ ਲੈਂਦੀ ਹੇ। ਅਣ-ਬਣ ਹੋਣ ਦੀ ਹਾਲਤ ਵਿਚ ਤਲਾਕ ਜਾਂ ਖ਼ੁਲਾਅ ਰਾਹੀਂ ਜੁਦਾਈ ਵਧੀਆ ਗੱਲ ਹੇ।