1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
2 ਇਸ ਦੀ ਪੁਸ਼ਟੀ ਇਹ ਹਦੀਸ ਕਰਦੀ ਹੈ ਜਿਸ ਨੂੰ ਸਫ਼ਵਾਨ ਬਿਨ ਮੁਹੱਰਰ ਦੱਸਿਆ ਹੈ ਕਿ ਅਬਦੁੱਲਾ ਬਿਨ ਉਮਰ (ਰ:ਅ:) ਤਵਾਫ਼ ਕਰ ਰਹੇ ਸੀ ਕਿ ਇਕ ਵਿਅਕਤੀ ਆਇਆ ਤੇ ਆਖਣ ਲੱਗਾ, ਕੀ ਤੁਸੀਂ ਨਬੀ (ਸ:) ਦੇ ਬਾਰੇ ਕੁਝ ਸੁਣਿਆ ਹੈ? ਇਬਨੇ-ਉਮਰ (ਰ:ਅ:) ਨੇ ਆਖਿਆ ਕਿ ਮੈਨੇ ਨਬੀ ਕਰੀਮ (ਸ:) ਤੋਂ ਇਹ ਸੁਣਿਆ ਹੈ ਕਿ ਮੋਮਿਨ ਨੂੰ ਅੱਲਾਹ ਦੇ ਨੇੜੇ ਲਿਆਂਦਾ ਜਾਵੇਗਾ। ਹੱਸ਼ਾਮ ਦਾ ਕਹਿਣਾ ਹੈ ਕਿ ਮੋਮਿਨ ਆਪਣੇ ਰੱਬ ਦੇ ਇੱਨਾ ਨੇੜੇ ਹੋ ਜਾਵੇਗਾ ਕਿ ਅੱਲਾਹ ਉਸ ਉੱਤੇ ਆਪਣਾ ਪੱਟ ਰੱਖ ਦੇਵੇਗਾ ਅਤੇ ਉਸ ਤੋਂ ਉਸ ਦੇ ਗੁਨਾਹਾਂ ਦੀ ਪੁਸ਼ਟੀ ਕਰਾਵਾਏਗਾ (ਅੱਲਾਹ ਉਸ ਨੂੰ ਆਖੇਗਾ) ਕੀ ਤੈਨੂੰ ਆਪਣਾ ਫਲਾਨਾ ਗੁਨਾਹ ਯਾਦ ਹੈ? ਉਹ ਮੋਮਿਨ ਦੋ ਬਾਰ ਆਖੇਗਾ ਕਿ ਮੈਂ ਜਾਣਦਾ ਹਾਂ ਹੇ ਮੇਰੇ ਰੱਬ ਮੈਂ ਜਾਣਦਾ ਹਾਂ। ਉਸ ਸਮੇਂ ਅੱਲਾਹ ਆਖੇਗਾ ਕਿ ਮੈਨੇ ਸੰਸਾਰ ਵਿਚ ਤੇਰੇ ਗੁਨਾਹਾਂ ਉੱਤੇ ਪੜਦਾ ਪਾਇਆ ਸੀ ਅਤੇ ਅੱਜ ਮੈਂ ਉਹਨਾਂ ਨੂੰ ਤੇਰੇ ਲਈ ਮਾਫ਼ ਕਰਦਾ ਹਾਂ। ਫਿਰ ਇਸ ਦੀ ਨੇਕੀਆਂ ਦਾ ਰਜਿਸਟਰ ਬੰਦ ਕਰ ਦਿੱਤਾ ਜਾਵੇਗਾ। ਅਤੇ ਦੂਜੇ ਲੋਕਾ ਦਾ ਜਾਂ ਕਾਫ਼ਿਰਾਂ ਦਾ ਹਾਲ ਇਹ ਹੋਵੇਗਾ ਕਿ ਗੁਵਾਹਾਂ ਦੇ ਸਾਮਣੇ ਖੁਲੱਮ ਖੱਲਾ ਆਖਿਆ ਜਾਵੇਗਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਉੱਤੇ ਝੂਠ ਮੜ੍ਹਿਆ ਸੀ। (ਸਹੀ ਬੁਖ਼ਾਰੀ, ਹਦੀਸ: 4685)