Firo maanaaji al-quraan tedduɗo oo - Eggo ngo e ɗemngal Binjaabi - Arif Halim

Tonngoode hello ngoo:close

external-link copy
68 : 7

اُبَلِّغُكُمْ رِسٰلٰتِ رَبِّیْ وَاَنَا لَكُمْ نَاصِحٌ اَمِیْنٌ ۟

68਼ ਤੁਹਾਨੂੰ ਆਪਣੇ ਰੱਬ ਦਾ ਪੈਗ਼ਾਮ ਪਹੁੰਚਾਉਂਦਾ ਹਾਂ, ਮੈਂ ਤੁਹਾਡਾ ਸੱਚਾ ਸ਼ੁਭ-ਚਿੰਤਕ ਹਾਂ। info
التفاسير:

external-link copy
69 : 7

اَوَعَجِبْتُمْ اَنْ جَآءَكُمْ ذِكْرٌ مِّنْ رَّبِّكُمْ عَلٰی رَجُلٍ مِّنْكُمْ لِیُنْذِرَكُمْ ؕ— وَاذْكُرُوْۤا اِذْ جَعَلَكُمْ خُلَفَآءَ مِنْ بَعْدِ قَوْمِ نُوْحٍ وَّزَادَكُمْ فِی الْخَلْقِ بَصْۜطَةً ۚ— فَاذْكُرُوْۤا اٰلَآءَ اللّٰهِ لَعَلَّكُمْ تُفْلِحُوْنَ ۟

69਼ ਕੀ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਡੇ ਪਾਲਣਹਾਰ ਵੱਲੋਂ ਤੁਹਾਡੇ ਵੱਲ ਇਕ ਅਜਿਹੇ ਵਿਅਕਤੀ ਰਾਹੀਂ ਨਸੀਹਤ ਪੁੱਜੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ ਤਾਂ ਜੋ ਉਹ ਤੁਹਾਨੂੰ (ਰੱਬ ਦੇ ਅਜ਼ਾਬ ਤੋਂ) ਡਰਾਏ। ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਅੱਲਾਹ ਨੇ ਤੁਹਾਨੂੰ ਨੂਹ ਦੀ ਕੌਮ ਤੋਂ ਬਾਅਦ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਤੁਹਾਨੂੰ ਵਧੇਰੇ ਰਿਸ਼ਟ-ਪੁੱਸ਼ਟ ਕੀਤਾ, ਸੋ ਤੁਸੀਂ ਅੱਲਾਹ ਦੀਆਂ ਨਿਅਮਤਾਂ ਨੂੰ ਯਾਦ ਕਰੋ ਤਾਂ ਜੋ ਤੁਸੀਂ ਸਫਲਤਾ ਪਾਓ। info
التفاسير:

external-link copy
70 : 7

قَالُوْۤا اَجِئْتَنَا لِنَعْبُدَ اللّٰهَ وَحْدَهٗ وَنَذَرَ مَا كَانَ یَعْبُدُ اٰبَآؤُنَا ۚ— فَاْتِنَا بِمَا تَعِدُنَاۤ اِنْ كُنْتَ مِنَ الصّٰدِقِیْنَ ۟

70਼ ਉਹਨਾਂ (ਹੂਦ ਦੀ ਕੌਮ) ਨੇ ਆਖਆਿ, ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਅਸੀਂ ਬਸ ਇਕ ਅੱਲਾਹ ਦੀ ਹੀ ਇਬਾਦਤ ਕਰੀਏ ਅਤੇ ਜਿਨ੍ਹਾਂ ਨੂੰ ਸਾਡੇ ਬਾਪ ਦਾਦਾ ਪੂਜਦੇ ਆਏ ਹਨ ਉਹਨਾਂ ਨੂੰ ਤਿਆਗ ਦਈਏ? ਜਿਹੜੇ ਅਜ਼ਾਬ ਦੀ ਧਮਕੀ ਤੂੰ ਦਿੰਦਾ ਹੈ ਉਹ ਲੈ ਆ, ਜੇ ਤੂੰ ਸੱਚਾ ਹੈ। info
التفاسير:

external-link copy
71 : 7

قَالَ قَدْ وَقَعَ عَلَیْكُمْ مِّنْ رَّبِّكُمْ رِجْسٌ وَّغَضَبٌ ؕ— اَتُجَادِلُوْنَنِیْ فِیْۤ اَسْمَآءٍ سَمَّیْتُمُوْهَاۤ اَنْتُمْ وَاٰبَآؤُكُمْ مَّا نَزَّلَ اللّٰهُ بِهَا مِنْ سُلْطٰنٍ ؕ— فَانْتَظِرُوْۤا اِنِّیْ مَعَكُمْ مِّنَ الْمُنْتَظِرِیْنَ ۟

71਼ ਉਸ (ਹੂਦ) ਨੇ ਆਖਿਆ ਕਿਹੁਣ ਤੁਹਾਡੇ ਉੱਤੇ ਅੱਲਾਹ ਦਾ ਅਜ਼ਾਬ ਆਉਣ ਵਾਲਾ ਹੀ ਹੈ। ਕੀ ਤੁਸੀਂ ਮੇਰੇ ਨਾਲ ਉਹਨਾਂ ਨਾਵਾਂ ਲਈ ਝਗੜਦੇ ਹੋ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਓ ਦਾਦਿਆਂ ਨੇ (ਆਪਣੇ ਇਸ਼ਟ) ਘੜ੍ਹ ਲਏ ਹਨ? ਇਹਨਾਂ ਦੇ ਇਸ਼ਟ ਹੋਣ ਦੀ ਅੱਲਾਹ ਨੇ ਕੋਈ ਦਲੀਲ ਨਹੀਂ ਭੇਜੀ, ਸੋ ਤੁਸੀਂ (ਅਜ਼ਾਬ ਦੀ) ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰ ਰਿਹਾ ਹਾਂ। info
التفاسير:

external-link copy
72 : 7

فَاَنْجَیْنٰهُ وَالَّذِیْنَ مَعَهٗ بِرَحْمَةٍ مِّنَّا وَقَطَعْنَا دَابِرَ الَّذِیْنَ كَذَّبُوْا بِاٰیٰتِنَا وَمَا كَانُوْا مُؤْمِنِیْنَ ۟۠

72਼ ਅੰਤ ਅਸੀਂ ਆਪਣੀ ਮਿਹਰ ਨਾਲ ਉਸ (ਹੂਦ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ ਅਤੇ ਉਹਨਾਂ ਲੋਕਾਂ ਦੀ ਜੜ੍ਹ ਵੱਢ ਸੁੱਟੀ ਜਿਹੜੇ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਸੀ ਅਤੇ ਉਹ ਈਮਾਨ ਲਿਆਉਣ ਵਾਲੇ ਵੀ ਨਹੀਂ ਸੀ। info
التفاسير:

external-link copy
73 : 7

وَاِلٰی ثَمُوْدَ اَخَاهُمْ صٰلِحًا ۘ— قَالَ یٰقَوْمِ اعْبُدُوا اللّٰهَ مَا لَكُمْ مِّنْ اِلٰهٍ غَیْرُهٗ ؕ— قَدْ جَآءَتْكُمْ بَیِّنَةٌ مِّنْ رَّبِّكُمْ ؕ— هٰذِهٖ نَاقَةُ اللّٰهِ لَكُمْ اٰیَةً فَذَرُوْهَا تَاْكُلْ فِیْۤ اَرْضِ اللّٰهِ وَلَا تَمَسُّوْهَا بِسُوْٓءٍ فَیَاْخُذَكُمْ عَذَابٌ اَلِیْمٌ ۟

73਼ ਅਸੀਂ ਸਮੂਦ ਵੱਲ ਉਹਨਾਂ ਦੇ ਹੀ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ, ਤੁਹਾਡੇ ਕੋਲ ਤੁਹਾਡੇ ਪਾਲਣਹਾਰ ਵੱਲੋਂ ਇਕ ਸਪਸ਼ਟ ਦਲੀਲ ਆ ਚੁੱਕੀ ਹੈ। ਇਹ ਅੱਲਾਹ ਦੀ ਊਂਠਣੀ ਤੁਹਾਡੇ ਲਈ ਇਕ ਵਿਸ਼ੇਸ਼ ਨਿਸ਼ਾਨੀ ਹੈ ਸੋ ਤੁਸੀਂ ਇਸ ਨੂੰ ਛੱਡ ਦਿਓ ਕਿ ਅੱਲਾਹ ਦੀ ਧਰਤੀ ’ਤੇ ਚੁਗਦੀ-ਚਰਦੀ ਫਿਰੇ ਅਤੇ ਇਸ ਨੂੰ ਕਿਸੇ ਬੁਰੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਤੁਹਾਨੂੰ ਦਰਦਨਾਕ ਅਜ਼ਾਬ ਆ ਨੱਪੇਗਾ। info
التفاسير: