1 ਇਸ ਆਇਤ ਵਿਚ ਧੜੇ ਬੰਦੀ ਅਤੇ ਦੀਨ ਵਿਚ ਨਵੀਆਂ ਨਵੀਆਂ ਗੱਲਾਂ (ਬਿਦਆਤ) ਘੜਣ ਦੀ ਨਿਖੇਦੀ ਕੀਤੀ ਗਈ ਹੈ। ਨਬੀ (ਸ:) ਦਾ ਇਸ ਆਇਤ ਦੇ ਸੰਬੰਧ ਵਿਚ ਕਹਿਣਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਦੀਨ ਵਿਚ ਨਵੀਆਂ ਨਵੀਆਂ ਗੱਲਾਂ ਘੜੀਆਂ ਅਤੇ ਜਿਹੜੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹਿੰਦੇ ਹਨ ਅੱਲਾਹ ਉਹਨਾਂ ਦੀ ਦੁਆ ਨੂੰ ਕਬੂਲ ਨਹੀਂ ਕਰਦਾ। (ਤਫ਼ਸੀਰੇ ਕੁਰਤਬੀ 150/7) ਨਬੀ (ਸ:) ਨੇ ਫ਼ਰਮਾਇਆ ਯਹੂਦੀ 71 ਧੜ੍ਹਿਆ ਵਿਚ ਜਾਂ 72 ਧੜ੍ਹਿਆ ਵਿਚ ਵੰਡੇ ਗਏ ਸਨ ਅਤੇ ਇਹ ਉੱਮਤ 73 ਧੜ੍ਹਿਆਂ ਵਿਚ ਵੰਡੀ ਜਾਵੇਗੀ ਅਤੇ ਸਾਰੇ ਨਰਕ ਵਿਚ ਜਾਣਗੇ ਛੁੱਟ ਇਕ ਧੜੇ ਤੋਂ ਇਹ ਜੰਨਤੀ ਧੜਾ ਹੋਵੇਗਾ ਜਿਹੜਾ ਮੇਰੇ ਅਤੇ ਮੇਰੇ ਸਹਾਬਾ (ਸਾਥੀਆਂ) ਦੀ ਪੈਰਵੀ ਕਰੇਗਾ।