Firo maanaaji al-quraan tedduɗo oo - Eggo ngo e ɗemngal Binjaabi - Arif Halim

Tonngoode hello ngoo:close

external-link copy
28 : 24

فَاِنْ لَّمْ تَجِدُوْا فِیْهَاۤ اَحَدًا فَلَا تَدْخُلُوْهَا حَتّٰی یُؤْذَنَ لَكُمْ ۚ— وَاِنْ قِیْلَ لَكُمُ ارْجِعُوْا فَارْجِعُوْا هُوَ اَزْكٰی لَكُمْ ؕ— وَاللّٰهُ بِمَا تَعْمَلُوْنَ عَلِیْمٌ ۟

28਼ ਜੇ ਉੱਥੇ (ਪਰਾਏ ਘਰ) ਤੁਹਾਨੂੰ ਕੋਈ ਨਾ ਮਿਲੇ ਤਾਂ ਬਿਨਾਂ ਆਗਿਆ ਤੋਂ ਅੰਦਰ ਨਾ ਵੜੋ, ਅਤੇ ਜੇ ਤੁਹਾਨੂੰ ਵਾਪਸ ਜਾਣ ਲਈ ਆਖਿਆ ਜਾਵੇ ਤਾਂ ਵਾਪਸ ਮੁੜ ਜਾਓ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਤੁਸੀਂ ਜੋ ਵੀ ਕਰ ਰਹੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ। info
التفاسير:

external-link copy
29 : 24

لَیْسَ عَلَیْكُمْ جُنَاحٌ اَنْ تَدْخُلُوْا بُیُوْتًا غَیْرَ مَسْكُوْنَةٍ فِیْهَا مَتَاعٌ لَّكُمْ ؕ— وَاللّٰهُ یَعْلَمُ مَا تُبْدُوْنَ وَمَا تَكْتُمُوْنَ ۟

29਼ ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿਚ ਜਾਣ ਵਿਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗ੍ਹਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ। info
التفاسير:

external-link copy
30 : 24

قُلْ لِّلْمُؤْمِنِیْنَ یَغُضُّوْا مِنْ اَبْصَارِهِمْ وَیَحْفَظُوْا فُرُوْجَهُمْ ؕ— ذٰلِكَ اَزْكٰی لَهُمْ ؕ— اِنَّ اللّٰهَ خَبِیْرٌ بِمَا یَصْنَعُوْنَ ۟

30਼ (ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਹਿਫ਼ਾਜ਼ਤ ਕਰਨ, ਇਹੋ ਉਹਨਾਂ ਲਈ ਵਧੀਆ ਗੱਲ । ਜੋ ਕੁੱਝ ਵੀ ਉਹ ਕਰਦੇ ਹਨ ਉਹ ਸਭ ਅੱਲਾਹ ਜਾਣਦਾ । info
التفاسير:

external-link copy
31 : 24

وَقُلْ لِّلْمُؤْمِنٰتِ یَغْضُضْنَ مِنْ اَبْصَارِهِنَّ وَیَحْفَظْنَ فُرُوْجَهُنَّ وَلَا یُبْدِیْنَ زِیْنَتَهُنَّ اِلَّا مَا ظَهَرَ مِنْهَا وَلْیَضْرِبْنَ بِخُمُرِهِنَّ عَلٰی جُیُوْبِهِنَّ ۪— وَلَا یُبْدِیْنَ زِیْنَتَهُنَّ اِلَّا لِبُعُوْلَتِهِنَّ اَوْ اٰبَآىِٕهِنَّ اَوْ اٰبَآءِ بُعُوْلَتِهِنَّ اَوْ اَبْنَآىِٕهِنَّ اَوْ اَبْنَآءِ بُعُوْلَتِهِنَّ اَوْ اِخْوَانِهِنَّ اَوْ بَنِیْۤ اِخْوَانِهِنَّ اَوْ بَنِیْۤ اَخَوٰتِهِنَّ اَوْ نِسَآىِٕهِنَّ اَوْ مَا مَلَكَتْ اَیْمَانُهُنَّ اَوِ التّٰبِعِیْنَ غَیْرِ اُولِی الْاِرْبَةِ مِنَ الرِّجَالِ اَوِ الطِّفْلِ الَّذِیْنَ لَمْ یَظْهَرُوْا عَلٰی عَوْرٰتِ النِّسَآءِ ۪— وَلَا یَضْرِبْنَ بِاَرْجُلِهِنَّ لِیُعْلَمَ مَا یُخْفِیْنَ مِنْ زِیْنَتِهِنَّ ؕ— وَتُوْبُوْۤا اِلَی اللّٰهِ جَمِیْعًا اَیُّهَ الْمُؤْمِنُوْنَ لَعَلَّكُمْ تُفْلِحُوْنَ ۟

31਼ ਅਤੇ ਮੁਸਲਮਾਨ ਔਰਤਾਂ ਨੂੰ ਆਖੋ ਕਿ ਉਹ (ਵੀ) ਆਪਣੀਆਂ ਨਜ਼ਰਾਂ ਨੂੰ ਨੀਵੀਆਂ ਕਰਕੇ ਰੱਖਣ ਅਤੇ ਆਪਣੀ ਇੱਜ਼ਤ ਆਬਰੂ (ਗੁਪਤ ਅੰਗਾਂ) ਦੀ ਹਿਫ਼ਾਜ਼ਤ ਕਰਨ, ਆਪਣੀ ਖ਼ੂਬਸੂਰਤੀ ਨੂੰ ਪ੍ਰਗਟ ਨਾ ਹੋਣ ਦੇਣ 1 (ਭਾਵ ਲਿਬਾਸ ਸ਼ਰੀਰ ਨੂੰ ਛਪਾਉਣ ਵਾਲਾ ਪਾਉਣ) ਛੁੱਟ ਉਸ ਤੋਂ ਜਿਹੜਾ ਆਪ ਹੀ ਵਿਖਾਈ ਦਿੰਦਾ ਹੈ (ਜਿਵੇਂ ਹੱਥ ਤੇ ਚਿਹਰਾ) ਅਤੇ ਆਪਣੇ ਸੀਨਿਆਂ ਉੱਤੇ ਆਪਣੀਆਂ (ਵੱਡੀ) ਚੱਦਰ ਦੀ ਬੁੱਕਲ ਮਾਰੀ ਰੱਖਣ। ਆਪਣੇ ਬਣਾਓ-ਸ਼ਿੰਗਾਰ (ਮੇਕਅੱਪ) ਨੂੰ ਛੁੱਟ ਆਪਣੇ ਪਤੀ, ਆਪਣੇ ਪਿਤਾ ਜਾਂ ਸੌਹਰਾ ਜਾਂ ਆਪਣੇ ਪੁੱਤਰ ਜਾਂ ਆਪਣੇ ਪਤੀ ਦੇ (ਪਹਿਲੇ) ਪੁੱਤਰ ਜਾਂ ਆਪਣੇ ਭਰਾ ਜਾਂ ਆਪਣੇ ਭਤੀਜੇ ਜਾਂ ਭਾਣਜੇ ਜਾਂ ਆਪਣੀਆਂ ਸਹੇਲੀਆਂ ਜਾਂ ਗ਼ੁਲਾਮ ਜਾਂ ਅਜਿਹੇ ਨੌਕਰ ਜਿਹੜੇ ਕਿਸੇ ਪ੍ਰਕਾਰ ਦੀ ਵਾਸਨਾ ਨਾ ਰੱਖਦੇ ਹੋਣ ਜਾਂ ਛੋਟੇ ਬੱਚੇ ਜਿਹੜੇ ਜ਼ਨਾਨੀਆਂ ਦੀਆਂ ਗੁਪਤ ਗੱਲਾਂ ਤੋਂ ਅਨਜਾਣ ਹੋਣ, ਕਿਸੇ ਹੋਰ ਅੱਗੇ ਇਜ਼ਹਾਰ ਨਾ ਕਰਨ, ਪ੍ਰਗਟ ਨਾ ਹੋਣ ਦੇਣ ਅਤੇ ਨਾ ਹੀ ਧਰਤੀ ਉੱਤੇ ਦੱਬ ਦੱਬ ਕੇ ਪੈਰਾਂ ਨੂੰ ਮਾਰਦੇ ਹੋਏ ਚੱਲਣ ਜਿਸ ਤੋਂ ਉਹਨਾਂ ਦਾ ਲੁਕਿਆ ਹੋਇਆ ਬਨਾਓ ਸ਼ਿੰਗਾਰ ਦਾ ਪਤਾ ਲੱਗੇ (ਜਿਵੇਂ ਗਹਿਣਿਆਂ ਦੀ ਅਵਾਜ਼ ਜਾਂ ਸ਼ਰੀਰ ਦਾ ਹਿਲਨਾ ਆਦਿ)। ਹੇ ਮੁਸਲਮਾਨੋ! ਤੁਸੀਂ ਸਾਰੇ (ਔਰਤਾਂ ਤੇ ਪੁਰਸ਼) ਅੱਲਾਹ ਦੇ ਹਜ਼ੂਰ ਤੌਬਾ ਕਰੋ ਤਾਂ ਜੋ ਤੁਸੀਂ ਸਫ਼ਲਤਾ ਪ੍ਰਾਪਤ ਕਰ ਸਕੋ। info

1 ਹਜ਼ਰਤ ਆਇਸ਼ਾ ਫ਼ਰਮਾਂਦੀਆਂ ਹਨ ਕਿ ਜਦੋਂ ਇਹ ਆਇਤ ਨਾਜ਼ਿਲ ਹੋਈ ਤਾਂ ਔਰਤਾਂ ਨੇ ਆਪਣੀਆਂ ਚੱਦਰਾਂ ਨੂੰ ਦੋਨਾਂ ਸਿਿਰਆ ਤੋਂ ਪਾੜ ਕੇ ਆਪਣੇ ਉੱਪਰ ਲੈ ਲਈਆਂ। (ਸਹੀ ਬੁਖ਼ਾਰੀ, ਹਦੀਸ: 4759)

التفاسير: