ترجمهٔ معانی قرآن کریم - ترجمه‌ى پنجابی - عارف حلیم

شماره صفحه:close

external-link copy
38 : 7

قَالَ ادْخُلُوْا فِیْۤ اُمَمٍ قَدْ خَلَتْ مِنْ قَبْلِكُمْ مِّنَ الْجِنِّ وَالْاِنْسِ فِی النَّارِ ؕ— كُلَّمَا دَخَلَتْ اُمَّةٌ لَّعَنَتْ اُخْتَهَا ؕ— حَتّٰۤی اِذَا ادَّارَكُوْا فِیْهَا جَمِیْعًا ۙ— قَالَتْ اُخْرٰىهُمْ لِاُوْلٰىهُمْ رَبَّنَا هٰۤؤُلَآءِ اَضَلُّوْنَا فَاٰتِهِمْ عَذَابًا ضِعْفًا مِّنَ النَّارِ ؕ۬— قَالَ لِكُلٍّ ضِعْفٌ وَّلٰكِنْ لَّا تَعْلَمُوْنَ ۟

38਼ (ਅੱਲਾਹ ਹੁਕਮ ਦੇ ਕੇ) ਕਹੇਗਾ ਕਿ ਤੁਸੀਂ ਵੀ ਉਸੇ ਨਰਕ ਵਿਚ ਚਲੇ ਜਾਓ ਜਿਸ ਵਿਚ ਤੁਹਾਥੋਂ ਪਹਿਲਾਂ ਬੀਤ ਚੁੱਕੇ ਮਨੁੱਖਾਂ ਤੇ ਜਿੰਨਾਂ ਦੇ ਟੋਲੇ ਜਾ ਚੁੱਕੇ ਹਨ। ਉਹ ਇਕ ਦੂਜੇ ਨੂੰ ਫ਼ਿਟਕਾਰਾਂ ਪਾਉਣਗੇ ਇੱਥੋਂ ਤਕ ਕਿ ਜਦੋਂ ਉਹ ਸਾਰੇ ਉੱਥੇ ਜਮ੍ਹਾਂ ਹੋ ਜਾਣਗੇ ਤਾਂ ਇਕ ਟੋਲਾ ਦੂਜੇ ਟੋਲੇ ਨੂੰ ਆਖੇਗਾ ਕਿ ਹੇ ਸਾਡੇ ਰੱਬ! ਇਹਨਾਂ ਲੋਕਾਂ ਨੇ ਹੀ ਸਾਨੂੰ ਕੁਰਾਹੇ ਪਾਇਆ ਸੀ ਇਸ ਲਈ ਤੂੰ ਇਹਨਾਂ ਨੂੰ ਅੱਗ ਦਾ ਦੂਣਾ ਅਜ਼ਾਬ ਦੇ। ਅੱਲਾਹ ਆਖੇਗਾ ਕਿ ਤੁਹਾਡੇ ਸਾਰਿਆਂ ਲਈ ਦੂਣਾ ਅਜ਼ਾਬ ਹੈ, ਪਰ ਤੁਸੀਂ ਜਾਣਦੇ ਨਹੀਂ। info
التفاسير:

external-link copy
39 : 7

وَقَالَتْ اُوْلٰىهُمْ لِاُخْرٰىهُمْ فَمَا كَانَ لَكُمْ عَلَیْنَا مِنْ فَضْلٍ فَذُوْقُوا الْعَذَابَ بِمَا كُنْتُمْ تَكْسِبُوْنَ ۟۠

39਼ ਉਹਨਾਂ ਦਾ ਪਹਿਲਾ ਟੋਲਾ ਦੂਜੇ ਟੋਲੇ ਨੂੰ ਆਖੇਗਾ (ਕਿ ਜੇ ਇਹ ਗੱਲ ਹੈ ਤਾਂ) ਫੇਰ ਤੁਹਾਨੂੰ ਸਾਡੇ ਤੋਂ ਕੋਈ ਵਿਸ਼ੇਸ਼ਤਾ ਪ੍ਰਾਪਤ ਨਹੀਂ ਸੋ ਤੁਸੀਂ ਵੀ ਆਪਣੀ ਕਮਾਈ ਅਨੁਸਾਰ ਅਜ਼ਾਬ ਦਾ ਸੁਆਦ ਲਵੋ। info
التفاسير:

external-link copy
40 : 7

اِنَّ الَّذِیْنَ كَذَّبُوْا بِاٰیٰتِنَا وَاسْتَكْبَرُوْا عَنْهَا لَا تُفَتَّحُ لَهُمْ اَبْوَابُ السَّمَآءِ وَلَا یَدْخُلُوْنَ الْجَنَّةَ حَتّٰی یَلِجَ الْجَمَلُ فِیْ سَمِّ الْخِیَاطِ ؕ— وَكَذٰلِكَ نَجْزِی الْمُجْرِمِیْنَ ۟

40਼ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਇਆ ਅਤੇ ਉਹਨਾਂ ਤੋਂ ਸਰਕਸ਼ੀ ਕੀਤੀ, ਉਹਨਾਂ ਲਈ ਅਕਾਸ਼ ਦੇ ਬੂਹੇ ਨਹੀਂ ਖੋਲ੍ਹੇ ਜਾਣਗੇ। ਉਹ ਲੋਕੀ ਉਦੋਂ ਤਕ ਜੰਨਤ ਵਿਚ ਨਹੀਂ ਜਾਣਗੇ ਜਦੋਂ ਤਕ ਊਂਠ ਸੂਈ ਦੇ ਨੱਕੇ ਵਿਚ ਦੀ ਲੰਘ ਨਹੀਂ ਜਾਂਦਾ (ਜਿਹੜਾ ਸੰਭਵ ਨਹੀਂ )। ਅਸੀਂ ਅਪਰਾਧੀਆਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ। info
التفاسير:

external-link copy
41 : 7

لَهُمْ مِّنْ جَهَنَّمَ مِهَادٌ وَّمِنْ فَوْقِهِمْ غَوَاشٍ ؕ— وَكَذٰلِكَ نَجْزِی الظّٰلِمِیْنَ ۟

41਼ ਉਹਨਾਂ ਲਈ ਨਰਕ ਵਿਚ ਅੱਗ ਦਾ ਵਿਛੌਣਾ ਹੋਵੇਗਾ ਅਤੇ ਉਹਨਾਂ ਦਾ ਓਢਣਾ ਵੀ ਉਹੀਓ ਹੋਵੇਗਾ, ਅਸੀਂ ਜ਼ਾਲਮਾ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ। info
التفاسير:

external-link copy
42 : 7

وَالَّذِیْنَ اٰمَنُوْا وَعَمِلُوا الصّٰلِحٰتِ لَا نُكَلِّفُ نَفْسًا اِلَّا وُسْعَهَاۤ ؗ— اُولٰٓىِٕكَ اَصْحٰبُ الْجَنَّةِ ۚ— هُمْ فِیْهَا خٰلِدُوْنَ ۟

42਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਅਤੇ ਅਸੀਂ (ਅੱਲਾਹ) ਕਿਸੇ ਵਿਅਕਤੀ ਨੂੰ ਉਸ ਦੀ ਸਮਰਥਾ ਤੋਂ ਵੱਧ ਤਕਲੀਫ਼ ਨਹੀਂ ਦਿੰਦੇ। ਉਹੀਓ ਲੋਕ ਜੰਨਤ ਵਿਚ ਜਾਣਗੇ ਅਤੇ ਸਦਾ ਉਸੇ ਵਿਚ ਹੀ ਰਹਿਣਗੇ। info
التفاسير:

external-link copy
43 : 7

وَنَزَعْنَا مَا فِیْ صُدُوْرِهِمْ مِّنْ غِلٍّ تَجْرِیْ مِنْ تَحْتِهِمُ الْاَنْهٰرُ ۚ— وَقَالُوا الْحَمْدُ لِلّٰهِ الَّذِیْ هَدٰىنَا لِهٰذَا ۫— وَمَا كُنَّا لِنَهْتَدِیَ لَوْلَاۤ اَنْ هَدٰىنَا اللّٰهُ ۚ— لَقَدْ جَآءَتْ رُسُلُ رَبِّنَا بِالْحَقِّ ؕ— وَنُوْدُوْۤا اَنْ تِلْكُمُ الْجَنَّةُ اُوْرِثْتُمُوْهَا بِمَا كُنْتُمْ تَعْمَلُوْنَ ۟

43਼ ਜੇ ਉਹਨਾਂ (ਜੰਨਤੀਆਂ) ਦੇ ਦਿਲਾਂ ਵਿਚ (ਇਕ ਦੂਜੇ ਦੇ ਵਿਰੁੱਧ) ਕੋਈ ਮੈਲ ਹੋਵੇਗੀ ਅਸੀਂ ਉਸ ਨੂੰ ਕੱਢ ਸੁੱਟਾਂਗੇ। ਉਹਨਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਲੋਕ ਆਖਣਗੇ ਕਿ ਅੱਲਾਹ ਦਾ ਸ਼ੁਕਰ ਹੈ ਕਿ ਉਸ ਨੇ ਸਾਨੂੰ ਸਿੱਧੀ ਰਾਹ ਵਿਖਾਇਆ, ਅਸੀਂ ਆਪ ਸਿੱਧੀ ਰਾਹ ਨਹੀਂ ਸੀ ਪੈ ਸਕਦੇ, ਜੇ ਅੱਲਾਹ ਸਾਨੂੰ ਰਾਹੇ ਨਾ ਪਾਉਂਦਾ। ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਸੱਚੀਆਂ ਗੱਲਾਂ ਲੈਕੇ ਆਏ ਸਨ ਅਤੇ ਉਹਨਾਂ ਨੂੰ ਆਵਾਜ਼ ਦਿੱਤੀ ਜਾਵੇਗੀ ਕਿ ਇਹ ਹੈ ਉਹ ਜੰਨਤ ਜਿਸ ਦੇ ਵਾਰਸ ਤੁਸੀਂ ਉਹਨਾਂ ਅਮਲਾਂ ਕਾਰਨ ਬਣਾਏ ਗਏ ਹੋ ਜੋ ਤੁਸੀਂ (ਸੰਸਾਰ ਵਿਚ) ਕਰਦੇ ਸਾਂ। info
التفاسير: