1 ਇਸ ਆਇਤ ਵਿਚ ਰੱਬ ਦੀ ਰਾਹ ਵਿਚ ਲੜਣ ਵਾਲਿਆਂ ਦੀ ਵਡਿਆਈ ਬਿਆਨ ਕੀਤੀ ਗਈ ਹੈ। ਹਦੀਸ ਵਿਚ ਵੀ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਵਾਲਿਆਂ ਦੀ ਮਹਤੱਤਾ ਦੱਸੀ ਗਈ ਹੈ, ਕਿਸੇ ਨੇ ਅੱਲਾਹ ਦੇ ਰਸੂਲ ਨੂੰ ਪੁੱਛਿਆ ਕਿ ਲੋਕਾਂ ਵਿਚ ਸਭ ਤੋਂ ਉੱਚਾ ਦਰਜਾ ਕਿਸ ਦਾ ਹੈ ? ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਉਹ ਮੋਮਿਨ ਜਿਹੜਾ ਅੱਲਾਹ ਦੀ ਰਾਹ ਵਿਚ ਜਾਨ ਤੇ ਮਾਲ ਨਾਲ ਜਿਹਾਦ ਕਰੇ, ਲੋਕਾਂ ਨੇ ਪੁੱਛਿਆ ਫੇਰ ਕੋਣ ? ਆਪ (ਸ:) ਨੇ ਫ਼ਰਮਾਇਆ, ਉਹ ਮੁਸਲਮਾਨ ਜਿਹੜਾ ਕਿਸੇ ਪਹਾੜ ਦੀ ਖੋਹ ਵਿਚ ਰਹੇ, ਅੱਲਾਹ ਤੋਂ ਡਰਦਾ ਹੋਵੇ ਅਤੇ ਲੋਕਾਂ ਤੋਂ ਅੱਡ ਰਹਿ ਕੇ ਉਹਨਾਂ ਨੂੰ ਆਪਣੇ ਸ਼ਰ (ਸ਼ਰਾਰਤਾਂ) ਤੋਂ ਸੁਰੱਖਿਅਤ ਰੱਖੇ। (ਸਹੀ ਬੁਖ਼ਾਰੀ, ਹਦੀਸ: 2789)
1 ‘ਅਹਿਮਦ’ ਨਬੀ (ਸ:) ਦਾ ਦੂਜਾ ਨਾਂ ਹੈ ਜਿਸ ਦਾ ਅਰਥ ਹੈ ਅਜਿਹਾ ਵਿਅਕਤੀ ਜਿਹੜਾ ਦੂਜਿਆਂ ਦੇ ਮੁਕਾਬਲੇ ਵੱਧ ਤੋਂ ਵੱਧ ਅੱਲਾਹ ਦੀ ਸ਼ਲਾਘਾ ਕਰੇ। ਨਬੀ (ਸ:) ਨੇ ਫ਼ਰਮਾਇਆ, ਮੇਰੇ ਪੰਜ ਨਾਂ ਹਨ ਮੈਂ ਮੁਹੰਮਦ, ਅਹਿਮਦ, ਮਾਹੀ, ਹਾਸ਼ਰ ਤੇ ਆਕਿਬ ਹਾਂ। (ਸਹੀ ਬੁਖ਼ਾਰੀ, ਹਦੀਸ: 3532)
1 ਇਹ ਵਿਆਖਣ ਉਸ ਸਮੇਂ ਦਾ ਹੈ ਜਦੋਂ ਹਜ਼ਰਤ ਈਸਾ ਨਬੀ ਬਣ ਕੇ ਬਨੀ-ਇਸਰਾਈਲ ਵੱਲ ਘੱਲੇ ਗਏ ਸੀ, ਫੇਰ ਆਪ ਨੂੰ ਜਿਊਂਦਾ ਅਕਾਸ਼ ਉੱਤੇ ਚੁੱਕ ਲਿਆ ਗਿਆ ਅਤੇ ਕਿਆਮਤ ਦੇ ਨੇੜੇ ਆਪ ਮੁੜ ਧਰਤੀ ਉੱਤੇ ਵਿਰਾਜਮਾਨ ਹੋਣਗੇ। ਉਸ ਸਮੇਂ ਆਪ ਨਬੀ ਕਰੀਮ (ਸ:) ਦੇ ਇਕ ਉੱਮਤੀ ਵਜੋਂ ਹੋਣਗੇ, ਪਰ ਅੱਲਾਹ ਆਪ (ਈਸਾ) ਜੀ ਤੋਂ ਵੱਡੇ-ਵੱਡੇ ਕੰਮ ਲਵੇਗਾ ਅਤੇ ਆਪ ਰਾਹੀਂ ਈਸਾਈਅਤ ਦਾ ਅੰਤ ਕਰੇਗਾ ਅਤੇ ਇਸਲਾਮ ਹੀ ਗਾਲਿਬ ਹੋਵੇਗਾ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਕਸਮ ਹੈ ਉਸ ਜ਼ਾਤ ਦੀ ਜਿਸ ਦੇ ਕਬਜ਼ੇ ਵਿਚ ਮੇਰੀ ਜਾਨ ਹੈ, ਤੁਹਾਡੇ ਵਿਚ ਛੇਤੀ ਹੀ ਮਰੀਅਮ ਦਾ ਪੁੱਤਰ ਈਸਾ ਉੱਤਰੇਗਾ ਉਹ ਨਿਆ ਪੂਰਬਕ ਹਕੂਮਤ ਕਰੇਗੇ ਅਤੇ ਸ਼ਲੀਬ ਨੂੰ ਤੋੜੇਗਾ, ਅਤੇ ਜਜ਼ੀਆ ਲੈਣਾ ਬੰਦ ਕਰ ਦੇਵੇਗੇ ਅਤੇ ਧਨ-ਦੌਲਤ ਇੰਨੀ ਹੋਵੇਗੀ ਕਿ ਕੋਈ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ। (ਸਹੀ ਬੁਖ਼ਾਰੀ, ਹਦੀਸ 2222) ● ਭਾਵ ਮੁਸਲਮਾਨਾਂ ਦੇ ਆਗੂ ਬਣ ਕੇ ਆਉਣਗੇ ਅਤੇ ਈਸਾਈਆਂ ਲਈ, ਜਿਹੜੇ ਆਪਣੇ ਆਪਨੂੰ ਹਜ਼ਰਤ ਈਸਾ ਦਾ ਪੈਰੋਕਾਰ ਕਹਿੰਦੇ ਹਨ ਉਹਨਾਂ ਨੂੰ ਸਖ਼ਤ ਚਿਤਾਵਨੀ ਹੈ ਕਿ ਉਹ ਸਲੀਬ ਤੋੜ ਦੇਣਗੇ, ਜਜ਼ੀਆ ਲੈਣਾ ਬੰਦ ਕਰ ਦੇਣਗੇ ਦਾ ਅਰਥ ਹੈ ਕਿ ਸਾਰੇ ਦੇ ਸਾਰੇ ਮਨੁੱਖ ਇਸਲਾਮ ਕਬੂਲ ਕਰ ਲੈਣਗੇ, ਇਸ ਤੋਂ ਛੁੱਟ ਹੋਰ ਕੋਈ ਰਾਹ ਵੀ ਨਹੀਂ ਹੋਵੇਗਾ।