ترجمهٔ معانی قرآن کریم - ترجمه‌ى پنجابی - عارف حلیم

external-link copy
148 : 6

سَیَقُوْلُ الَّذِیْنَ اَشْرَكُوْا لَوْ شَآءَ اللّٰهُ مَاۤ اَشْرَكْنَا وَلَاۤ اٰبَآؤُنَا وَلَا حَرَّمْنَا مِنْ شَیْءٍ ؕ— كَذٰلِكَ كَذَّبَ الَّذِیْنَ مِنْ قَبْلِهِمْ حَتّٰی ذَاقُوْا بَاْسَنَا ؕ— قُلْ هَلْ عِنْدَكُمْ مِّنْ عِلْمٍ فَتُخْرِجُوْهُ لَنَا ؕ— اِنْ تَتَّبِعُوْنَ اِلَّا الظَّنَّ وَاِنْ اَنْتُمْ اِلَّا تَخْرُصُوْنَ ۟

148਼ ਛੇਤੀ ਹੀ ਇਹ ਮੁਸ਼ਰਿਕ ਆਖਣਗੇ ਕਿ ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਨਾ ਅਸੀਂ ਸ਼ਿਰਕ ਕਰਦੇ ਅਤੇ ਨਾ ਹੀ ਸਾਡੇ ਬਾਪ ਦਾਦਾ ਅਤੇ ਨਾ ਹੀ ਅਸੀਂ ਕਿਸੇ ਚੀਜ਼ ਨੂੰ ਹਰਾਮ ਕਹਿੰਦੇ। ਇਸੇ ਪ੍ਰਕਾਰ ਜਿਹੜੇ ਲੋਕੀ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ ਉਹਨਾਂ ਨੇ ਵੀ (ਨਬੀਆਂ ਨੂੰ) ਝੁਠਲਾਇਆ ਸੀ ਇੱਥੋਂ ਤਕ ਕਿ ਉਹਨਾਂ ਨੇ ਸਾਡੇ ਅਜ਼ਾਬ ਦਾ ਸੁਆਦ ਲੈ ਲਿਆ। ਤੁਸੀਂ ਕਹੋ ਕਿ ਤੁਹਾਡੇ ਕੋਲ ਜੇ ਕੋਈ ਦਲੀਲ ਹੈ ਤਾਂ ਸਾਡੇ ਸਾਹਮਣੇ ਹਾਜ਼ਰ ਕਰੋ। ਤੁਸੀਂ ਲੋਕ ਕੇਵਲ ਖ਼ਿਆਲੀ ਗੱਲਾਂ ’ਤੇ ਚੱਲ ਰਹੇ ਹੋ ਅਤੇ ਤੁਸੀਂ ਬਿਲਕੁਲ ਹੀ ਬੇਤੁਕੀਆਂ ਗੱਲਾਂ ਤੋਂ ਕੰਮ ਲੈਂਦੇ ਹੋ। info
التفاسير: