1 ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਨਬੀ ਕਰੀਮ ਸ: ਦਾ ਫ਼ਰਮਾਨ ਹੇ, ਬਨੀ ਇਸਰਾਈਲ ਨੂੰ ਹੁਕਮ ਦਿੱਤਾ ਗਿਆ ਸੀ ਕਿ ਸ਼ਹਿਰ ਦੇ ਬੂਹਿਆਂ ਵਿਚ ਸਿਜਦਾ ਕਰਦੇ ਹੋਏ ਅਤੇ ਹਿੱਤਾਤੁਨ (ਸਾਡੀ ਤੌਬਾ ਕਬੂਲ ਕਰ) ਕਹਿੰਦੇ ਹੋਏ ਦਾਖ਼ਿਲ ਹੋਣ, ਪਰ ਉਹਨਾਂ ਨੇ ਹੁਕਮ ਬਦਲ ਦਿੱਤਾ, ਸਿਜਦੇ ਦੀ ਥਾਂ ਘਿਸੜਦੇ ਹੋਏ ਅਤੇ ਹੁਬਤਾਤੁਨ ਫ਼ੀ ਸ਼ਾਅਰਾਹ (ਸੱਟੇ ਵਿਚ ਦਾਣਾ) ਕਹਿੰਦੇ ਹੋਏ ਸ਼ਹਿਰ ਵਿਚ ਦਾਖ਼ਲ ਹੋਏ। (ਸਹੀ ਬੁਖ਼ਾਰੀ, ਹਦੀਸ: 3403)