1 ਅੱਲਾਹ ਦੇ ਰਸੂਲ ਸ:ਨੂੰ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਵਹੀ ਕਿਵੇਂ ਨਾਜ਼ਿਲ ਹੁੰਦੀ ਹੇ, ਤਾਂ ਆਪ ਸ: ਨੇ ਫ਼ਰਮਾਇਆ “ਵਹੀ ਕਦੇ ਤਾਂ ਮੇਰੇ ’ਤੇ ਘੰਟੀ ਦੀ ਆਵਾਜ਼ ਵਾਂਗ ਨਾਜ਼ਿਲ ਹੰਦੀ ਹੇ। ਵਹੀ ਨਾਜ਼ਿਲ ਹੋਣ ਸਮੇਂ ਮੇਰੇ ਦਿਲ ’ਤੇ ਬਹੁਤ ਬੋਝ ਹੁੰਦਾ ਹੇ ਅਤੇ ਜੋ ਕੁੱਝ ਵਹੀ ਵਿਚ ਕਿਹਾ ਜਾਂਦਾ ਹੇ ਤਾਂ ਮੈਂ ਉਸ ਨੂੰ ਯਾਦ ਕਰ ਲੈਂਦਾ ਹਾਂ।” ਹਜ਼ਰਤ ਆਇਸ਼ਾ ਫ਼ਰਮਾਉਂਦੀਆਂ ਹਨ ਕਿ ਮੈਨੇ ਸਖ਼ਤ ਸਰਦੀਆਂ ਵਿਚ ਨਬੀ ਸ: ’ਤੇ ਵਹੀ ਨਾਜ਼ਿਲ ਹੁੰਦੇ ਹੋਏ ਵੇਖੀ ਹੇ, ਜਦੋਂ ਵਹੀ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਤਾਂ ਆਪ ਸ: ਦੇ ਮੱਥੇ ’ਤੇ ਪਸੀਨਾ ਆ ਜਾਂਦਾ। (ਸਹੀ ਬੁਖ਼ਾਰੀ, ਹਦੀਸ: 2)