আল-কোৰআনুল কাৰীমৰ অৰ্থানুবাদ - পাঞ্জাবী অনুবাদ- আৰিফ হালীম

ਅਨ-ਨੂਰ

external-link copy
1 : 24

سُوْرَةٌ اَنْزَلْنٰهَا وَفَرَضْنٰهَا وَاَنْزَلْنَا فِیْهَاۤ اٰیٰتٍۢ بَیِّنٰتٍ لَّعَلَّكُمْ تَذَكَّرُوْنَ ۟

1਼ ਇਹ ਉਹ ਸੂਰਤ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਕਰਨਾ (ਹਰ ਮੋਮਿਨ ਲਈ) ਫ਼ਰਜ਼ ਕੀਤਾ ਹੈ ਅਤੇ ਇਸ ਵਿਚ ਅਸੀਂ ਸਾਫ਼-ਸਾਫ਼ ਆਇਤਾਂ (ਹਿਦਾਇਤਾਂ) ਉਤਾਰੀਆਂ ਹਨ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰ ਸਕੋ। info
التفاسير:

external-link copy
2 : 24

اَلزَّانِیَةُ وَالزَّانِیْ فَاجْلِدُوْا كُلَّ وَاحِدٍ مِّنْهُمَا مِائَةَ جَلْدَةٍ ۪— وَّلَا تَاْخُذْكُمْ بِهِمَا رَاْفَةٌ فِیْ دِیْنِ اللّٰهِ اِنْ كُنْتُمْ تُؤْمِنُوْنَ بِاللّٰهِ وَالْیَوْمِ الْاٰخِرِ ۚ— وَلْیَشْهَدْ عَذَابَهُمَا طَآىِٕفَةٌ مِّنَ الْمُؤْمِنِیْنَ ۟

2਼ ਜ਼ਾਨੀਆਂ ਔਰਤ (ਵਿਭਚਾਰਣ) ਤੇ ਜ਼ਾਨੀ ਮਰਦ (ਵਿਭਚਾਰੀ), ਉਹਨਾਂ ਦੋਹਾਂ ਵਿੱਚੋਂ ਹਰੇਕ ਨੂੰ ਸੋ-ਸੋ ਕੋੜੇ ਮਾਰੋ।1 ਜੇ ਤੁਹਾਡਾ ਅੱਲਾਹ ਤੇ ਆਖ਼ਿਰਤ ਦੇ ਦਿਹਾੜੇ ’ਤੇ ਈਮਾਨ ਹੈ ਤਾਂ ਅੱਲਾਹ ਦੇ ਧਰਮ (ਤਰੀਕੇ) ’ਤੇ ਅਮਲ ਕਰਦੇ ਹੋਏ ਤੁਹਾਨੂੰ ਉਹਨਾਂ ਦੋਹਾਂ (ਜ਼ਾਨੀ ਮਰਦ ਤੇ ਔਰਤ) ’ਤੇ ਉੱਕਾ ਹੀ ਤਰਸ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਸਜ਼ਾ ਦਿੰਦੇ ਸਮੇਂ ਮੁਸਲਮਨਾਂ ਦੀ ਇਕ ਭੀੜ ਜ਼ਰੂਰ ਮੌਜੂਦ ਹੋਣੀ ਚਾਹੀਦੀ ਹੈ (ਤਾਂ ਜੋ ਲੋਕੀ ਨਸੀਹਤ ਪ੍ਰਾਪਤ ਕਰ ਸਕਣ)। info

1 ਇਹ ਸਜ਼ਾ ਅਜਿਹੇ ਬਦਕਾਰ ਮਰਦ ਜਾਂ ਔਰਤ ਲਈ ਹੈ ਜਿਹੜੀ ਵਿਵਾਹਿਤ ਨਹੀਂ ਹੈ ਇਸ ਦੇ ਨਾਲ ਹੀ ਆਪ (ਸ:) ਨੇ ਅਜਿਹੇ ਲੋਕਾਂ ਲਈ ਦੇਸ਼ ਨਿਕਾਲੇ ਦੀ ਸਜ਼ਾ ਵੀ ਵਧਾਈ ਹੈ। ਜਿਵੇਂ ਸਹੀ ਬੁਖ਼ਾਰੀ ਹਦੀਸ 6833 ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ।

التفاسير:

external-link copy
3 : 24

اَلزَّانِیْ لَا یَنْكِحُ اِلَّا زَانِیَةً اَوْ مُشْرِكَةً ؗ— وَّالزَّانِیَةُ لَا یَنْكِحُهَاۤ اِلَّا زَانٍ اَوْ مُشْرِكٌ ۚ— وَحُرِّمَ ذٰلِكَ عَلَی الْمُؤْمِنِیْنَ ۟

3਼ ਜ਼ਾਨੀ ਪੁਰਸ਼ ਦਾ ਛੁੱਟ ਜ਼ਾਨੀ ਜਾਂ ਮੁਸ਼ਰਿਕ ਔਰਤ ਤੋਂ ਹੋਰ ਕਿਸੇ (ਨੇਕ ਔਰਤ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਜ਼ਾਨੀ ਔਰਤ ਦਾ ਛੁੱਟ ਜ਼ਾਨੀ ਮਰਦ ਜਾਂ ਮੁਸ਼ਰਿਕ ਮਰਦ ਤੋਂ ਹੋਰ (ਕਿਸੇ ਨੇਕ ਮਰਦ) ਨਾਲ ਨਿਕਾਹ ਨਹੀਂ ਹੋਣਾ ਚਾਹੀਦਾ ਅਤੇ ਈਮਾਨ ਵਾਲਿਆਂ ਨੂੰ ਇਸ ਤੋਂ ਰੋਕ (ਭਾਵ ਹਰਾਮ ਕਰ) ਦਿੱਤਾ ਗਿਆ ਹੈ। info
التفاسير:

external-link copy
4 : 24

وَالَّذِیْنَ یَرْمُوْنَ الْمُحْصَنٰتِ ثُمَّ لَمْ یَاْتُوْا بِاَرْبَعَةِ شُهَدَآءَ فَاجْلِدُوْهُمْ ثَمٰنِیْنَ جَلْدَةً وَّلَا تَقْبَلُوْا لَهُمْ شَهَادَةً اَبَدًا ۚ— وَاُولٰٓىِٕكَ هُمُ الْفٰسِقُوْنَ ۟ۙ

4਼ ਜਿਹੜੇ ਲੋਕ ਪਵਿੱਤਰ ਔਰਤਾਂ ਉੱਤੇ ਜ਼ਨਾ ਦੀ ਤੁਹੱਮਤ ਲਾਉਣ ਫੇਰ ਉਹ ਚਾਰ ਗਵਾਹ ਪੇਸ਼ ਨਾ ਕਰ ਸਕਣ ਤਾਂ ਤੁਸੀਂ ਉਹਨਾਂ ਨੂੰ ਅੱਸੀ ਕੋੜੇ ਮਾਰੋ ਅਤੇ ਉਹਨਾਂ ਦੀ ਗਵਾਹੀ ਕਦੇ ਵੀ ਕਬੂਲ ਨਾ ਕਰੋ, ਇਹ ਤਾਂ ਝੂਠੇ (ਨਾ-ਫ਼ਰਮਾਨ) ਲੋਕ ਹਨ। info
التفاسير:

external-link copy
5 : 24

اِلَّا الَّذِیْنَ تَابُوْا مِنْ بَعْدِ ذٰلِكَ وَاَصْلَحُوْا ۚ— فَاِنَّ اللّٰهَ غَفُوْرٌ رَّحِیْمٌ ۟

5਼ ਹਾਂ ਜਿਹੜੇ ਲੋਕ ਇਸ (ਕੁਕਰਮ) ਪਿੱਛੋਂ ਤੌਬਾ ਕਰ ਲੈਣ ਅਤੇ ਆਪਣੇ ਆਪ ਨੂੰ ਸੁਧਾਰ ਲੈਣ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ । info
التفاسير:

external-link copy
6 : 24

وَالَّذِیْنَ یَرْمُوْنَ اَزْوَاجَهُمْ وَلَمْ یَكُنْ لَّهُمْ شُهَدَآءُ اِلَّاۤ اَنْفُسُهُمْ فَشَهَادَةُ اَحَدِهِمْ اَرْبَعُ شَهٰدٰتٍۢ بِاللّٰهِ ۙ— اِنَّهٗ لَمِنَ الصّٰدِقِیْنَ ۟

6਼ ਜਿਹੜੇ ਲੋਕ ਆਪਣੀਆਂ ਪਤਨੀਆਂ ਉੱਤੇ ਤੁਹਮਤਾਂ (ਦੋਸ਼) ਲਾਉਣ ਅਤੇ ਉਹਨਾਂ ਕੋਲ ਆਪਣੇ ਆਪ ਤੋਂ ਛੁੱਟ ਹੋਰ ਕੋਈ ਗਵਾਹ ਨਾ ਹੋਵੇ ਤਾਂ ਅਜਿਹੀ ਸਥਿਤੀ ਵਿਚ ਉਹਨਾਂ ਵਿੱਚੋਂ ਇਕ ਵਿਅਕਤੀ (ਪਤੀ) ਦੀ ਗਵਾਹੀ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਹ ਸੱਚਾ ਹੈ। info
التفاسير:

external-link copy
7 : 24

وَالْخَامِسَةُ اَنَّ لَعْنَتَ اللّٰهِ عَلَیْهِ اِنْ كَانَ مِنَ الْكٰذِبِیْنَ ۟

7਼ ਅਤੇ ਪੰਜਵੀ ਵਾਰ ਆਖੇ ਕਿ ਜੇ ਉਹ ਝੂਠਾ ਹੋਵੇ ਤਾਂ ਉਸ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ। info
التفاسير:

external-link copy
8 : 24

وَیَدْرَؤُا عَنْهَا الْعَذَابَ اَنْ تَشْهَدَ اَرْبَعَ شَهٰدٰتٍۢ بِاللّٰهِ ۙ— اِنَّهٗ لَمِنَ الْكٰذِبِیْنَ ۟ۙ

8਼ ਅਤੇ ਔਰਤ ਸਜ਼ਾ ਤੋਂ ਇੰਜ ਬਚ ਸਕਦੀ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸੁੰਹ ਚੁੱਕ ਕੇ ਆਖੇ ਕਿ ਉਸ ਦਾ ਪਤੀ ਝੂਠ ਬੋਲਦਾ ਹੈ। info
التفاسير:

external-link copy
9 : 24

وَالْخَامِسَةَ اَنَّ غَضَبَ اللّٰهِ عَلَیْهَاۤ اِنْ كَانَ مِنَ الصّٰدِقِیْنَ ۟

9਼ ਅਤੇ ਪੰਜਵੀ ਵਾਰ ਕਹੇ ਕਿ ਉਸ ਉੱਤੇ ਅੱਲਾਹ ਦਾ ਗ਼ਜ਼ਬ (ਅਜ਼ਾਬ) ਹੋਵੇ, ਜੇ ਉਸ ਦਾ ਪਤੀ ਸੱਚਾ ਹੋਵੇ। info
التفاسير:

external-link copy
10 : 24

وَلَوْلَا فَضْلُ اللّٰهِ عَلَیْكُمْ وَرَحْمَتُهٗ وَاَنَّ اللّٰهَ تَوَّابٌ حَكِیْمٌ ۟۠

10਼ ਜੇ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਉਸ ਦੀਆਂ ਮਿਹਰਾਂ ਨਾ ਹੁੰਦੀਆਂ (ਤਾਂ ਬਹੁਤ ਔਖਿਆਈ ਹੁੰਦੀ) ਅੱਲਾਹ ਤੌਬਾ ਕਬੂਲ ਕਰਨ ਵਾਲਾ ਅਤੇ ਹਿਕਮਤ ਵਾਲਾ ਹੈ। info
التفاسير: